ਮਲਸੀਆਂ, 4 ਦਸੰਬਰ (ਸਚਦੇਵਾ) ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾ ਅਨੁਸਾਰ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਕੈਂਸਰ ਚੇਤਨਾ ਅਤੇ ਲੱਛਣ ਅਧਾਰਿਤ ਸਰਵੇ ਦੌਰਾਨ ਪਿੰਡ ਬਿੱਲੀ ਚਹਾਰਮੀ ਵਿਖੇ ਇੱਕ ਬਿਰਧ ਔਰਤ ਵਿੱਚ ਕੈਂਸਰ ਦੀ ਪਹਿਚਾਣ ਹੋਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾਕਟਰ ਸੁਰਿੰਦਰਪਾਲ ਸਿੰਘ ਕਾਲੜਾ ਰੂਰਲ ਮੈਡੀਕਲ ਅਫਸਰ ਪਿੰਡ ਭੁੱਲਰ ਨੇ ਦੱਸਿਆ ਕਿ ਇਸ ਸਰਵੇ ਦੌਰਾਨ ਉਨ•ਾਂ ਦੀਆਂ ਸਰਵੇ ਟੀਮਾਂ ਨੂੰ ਵੱਖ-ਵੱਖ ਪਿੰਡਾਂ ‘ਚ ਸਰਵੇ ਕੀਤਾ ਜਾ ਰਿਹਾ ਹੈ । ਇਸ ਸਰਵੇ ਦੌਰਾਨ ਪਿੰਡ ਬਿੱਲੀ ਚਹਾਰਮੀ ਦੀ 77 ਸਾਲਾ ਬਿਰਧ ਔਰਤ ਸੁਰਜੀਤ ਕੌਰ ਪਤਨੀ ਗੁਰਬਖਸ਼ ਸਿੰਘ ਜੀ ਜਾਂਚ ਕੀਤੀ ਗਈ । ਜਾਂਚ ਦੌਰਾਨ ਪਾਏ ਗਏ ਲੱਛਣਾ ਤੋਂ ਉਸ ਵਿੱਚ ਛਾਤੀ ਦੇ ਕੈਂਸਰ ਦੀ ਪਹਿਚਾਣ ਹੋਈ ਹੈ । ਡਾਕਟਰ ਕਾਲੜਾ ਨੇ ਦੱਸਿਆ ਕਿ ਉੱਕਤ ਔਰਤ ਦੇ ਸਾਰਾ ਇਲਾਜ ਸਿਵਲ ਹਸਪਤਾਲ ਵਿਖੇ ਮੁਫਤ ਕੀਤਾ ਜਾਵੇਗਾ । ਉਨ•ਾਂ ਦੱਸਿਆ ਕਿ ਟੀਮ ਵੱਲੋਂ ਅੱਜ ਤੋਂ ਪਿੰਡ ਕਾਕੜ ਕਲਾਂ ਅਤੇ ਬਿੱਲੀ ਚਹਾਰਮੀ ‘ਚ ਸਰਵੇ ਸ਼ੁਰੂ ਕੀਤਾ ਗਿਆ ਹੈ । ਇਸ ਮੌਕੇ ਉਨ•ਾਂ ਨਾਲ ਬਲਵੰਤ ਸਿੰਘ ਸਾਬਕਾ ਸਰਪੰਚ ਬਿੱਲੀ ਚਹਾਰਮੀ, ਸ਼੍ਰੀਮਤੀ ਵਿਦਿਆਵਤੀ ਸਰਪੰਚ ਕਾਕੜਾ ਕਲਾਂ, ਕੰਚਨ ਛਾਬੜਾ ਸ਼ਹਿਰੀ ਪ੍ਰਧਾਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਸ਼ਾਹਕੋਟ ਅਤੇ ਪਿੰਡ ਭੁੱਲਰ ਦੀ ਡਿਸਪੈਂਸਰੀ ਦੇ ਸਟਾਫ ਮੈਂਬਰ ਹਾਜ਼ਰ ਸਨ ।
ਪਿੰਡ ਬਿੱਲੀ ਚਹਾਰਮੀ ਵਿਖੇ ਕੈਂਸਰ ਪੀੜਤ ਬਿਰਧ ਔਰਤ ਬਾਰੇ ਜਾਣਕਾਰੀ ਦਿੰਦੇ ਡਾਕਟਰ ਸੁਰਿੰਦਰਪਾਲ ਸਿੰਘ ਕਾਲੜਾ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੀ ਪ੍ਰਧਾਨ ਕੰਚਨ ਛਾਬੜਾ ਅਤੇ ਹੋਰ ।


Post a Comment