ਲੁਧਿਆਣਾ (ਸਤਪਾਲ ਸੋਨੀ) ਵਾਰਡ ਨੰ: 29 ਦੇ ਕਾਂਗਰਸੀ ਵਰਕਰਾਂ ਵਲੋਂ ਸ਼੍ਰੀ ਰੋਹਿਤ ਡੋਗਰਾ ਦੇ ਨਿਵਾਸ ਅਸਥਾਨ ਤੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਮੁੱਖ ਮੇਹਮਾਨ ਵਜੋਂ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ ਸ਼ਾਮਿਲ ਹੋਏ । ਇਸ ਮੌਕੇ ਸ਼੍ਰੀ ਰੋਹਿਤ ਡੋਗਰਾ ਜੀ ਵਲੋਂ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ ਜੀ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੂੰ ਸ਼੍ਰੀ ਰਾਕੇਸ਼ ਪਾਂਡੇ ਜੀ ਨੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ।ਇਸ ਮੌਕੇ ਵਾਰਡ ਨੰ: 31 ਦੇ ਵਾਰਡ ਪ੍ਰਧਾਨ ਹਰਮਿੰਦਰ ਸਿੰਘ ਰੌਕੀ ਆਪਣੇ ਸਾਥੀਆਂ ਪੰਕਜ ਡੋਗਰਾ,ਕਮਲ ਕ੍ਰਿਸ਼ਨ,ਅਮਰੀਕ ਸਿੰਘ,ਰਾਹੁਲ ਡੋਗਰਾ,ਭੁਪਿੰਦਰ ਸਿੰਘ,ਦਲਜੀਤ ਸਿੰਘ ਗਿੱਲ ਸਮੇਤ ਹਾਜ਼ਿਰ ਸਨ ।


Post a Comment