ਲੁਧਿਆਣਾ, 24 ਦਸੰਬਰ ( ਸਤਪਾਲ ਸੋਨ) ਸ੍ਰੀ ਰਾਹੁਲ ਤਿਵਾੜੀ ਜਿਲਾ ਮੈਜਿਸਟ੍ਰੇਟ ਲੁਧਿਆਣਾ ਵੱਲੋ ਜਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਅਧੀਨ ਜਿਲਾ ਲੁਧਿਆਣਾ ਵਿੱਚ ਪਲਾਸਟਿਕ ਦੀਆਂ ਬਣੀਆਂ ਡੋਰਾਂ ਦੀਆਂ ਵੱਖ-ਵੱਖ ਦੁਕਾਨਾਂ ’ਤੇ ਵਿਕਰੀ ਕਰਨ ਦੇ ਪਾਬੰਦੀ ਦੇ ਹੁਕਮ ਜ਼ਾਰੀ ਕੀਤੇ ਹਨ। ਇਹ ਹੁਕਮ 21 ਦਸੰਬਰ,2012 ਤੋਂ 20 ਫਰਵਰੀ,2013 ਤੱਕ ਲਾਗੂ ਰਹਿਣਗੇ। ਜਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਬਜ਼ਾਰਾਂ ਵਿੱਚ ਬਹੁਤ ਨਾਜੁਕ ਡੋਰਾਂ ਵੱਖ-ਵੱਖ ਦੁਕਾਨਾਂ ’ਤੇ ਵਿਕਦੀਆਂ ਹਨ ਅਤੇ ਇਹ ਡੋਰਾਂ ਪਲਾਸਟਿਕ ਦੀਆਂ ਬਣੀਆਂ ਹੋਈਆਂ ਹਨ ਅਤੇ ਇਹਨਾਂ ਉਪਰ ਕੱਚ ਵਰਕ ਹੁੰਦਾ ਹੈ ਜੋ ਕਾਫੀ ਸਖਤ ਡੋਰਾਂ ਹੋਣ ਕਾਰਨ ਨਾ-ਟੁੱਟਣਯੋਗ ਹੁੰਦੀਆਂ ਹਨ।ਉਹਨਾਂ ਦੇ ਧਿਆਨ ਆਇਆ ਹੈ ਕਿ ਪਤੰਗ ਦੀ ਡੋਰ ਅਚਾਨਕ ਗਲ ਵਿੱਚ ਪੈ ਜਾਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਹ ਡੋਰਾਂ ਨਾ-ਟੁੱਟਣਯੋਗ ਹਨ, ਜਿਸ ਨਾਲ ਹੋਰ ਵੀ ਅਜਿਹੀ ਦੁਰਘਟਨਾ ਵਾਪਰ ਸਕਦੀ ਹੈ।ਇਸ ਲਈ ਮੌਕੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਜ਼ਾਰੀ ਕੀਤੇ ਗਏ ਹਨ।

Post a Comment