ਹੁਸ਼ਿਆਰਪੁਰ, 19 ਦਸੰਬਰ: (ਨਛਤਰ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਅ¤ਜ ਸਨਾਤਮ ਧਰਮ ਸਭਾ ਕਮੇਟੀ ਹੁਸ਼ਿਆਰਪੁਰ ਨੂੰ ਐਸ ਡੀ ਪਬਲਿਕ ਸਕੂਲ ਆਦਮਵਾਲ ਵਾਸਤੇ 2 ਲ¤ਖ ਰੁਪਏ ਦੀ ਗ੍ਰਾਂਟ ਐਮ ਪੀ ਲੈਂਡ ਫੰਡ ਵਿਚੋਂ ਦਿ¤ਤੀ। ਇਸ ਮੌਕੇ ਉਨ•ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਨਾਤਮ ਧਰਮ ਸਭਾ ਕਮੇਟੀ ਦੇ ਮੈਂਬਰ ਸਹਿਬਾਨ ਮੈਂਨੂੰ ਦਸ ਸਕਦੇ ਹਨ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਕਿਸ ਜਗ•ਾਂ ਤੇ ਕਿਸ ਚੀਜ ਵਾਸਤੇ ਫੰਡ ਦੀ ਲੋੜ ਹੈ। ਉਨ•ਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਾਰਡ ਨੰਬਰ 22 ਗਲੀ ਨੰਬਰ 13 ਦੀ ਐਸ ਸੀ ਧਰਮਸ਼ਾਲਾ ਨੂੰ ਵੀ 2 ਲ¤ਖ ਰੁਪਏ ਦੀ ਗ੍ਰਾਂਟ ਜਲਦੀ ਹੀ ਪਹੁੰਚ ਜਾਵੇਗੀ। ਇਸ ਸਮੇਂ ਉਨ•ਾਂ ਨੇ ਐਸ ਸੀ ਧਰਮਸ਼ਾਲਾ ਕਮੇਟੀ ਦਾ ਧੰਨਵਾਦ ਵੀ ਕੀਤਾ । ਜਿਨ•ਾਂ ਨੇ ਉਨ•ਾਂ ਨੂੰ ਅਪਣੇ ਵਾਰਡ ਵਿਚ ਸ¤ਦ ਕੇ ਐਨਾ ਮਾਨ ਸਨਮਾਨ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਰਾਮ ਲੁਭਾਇਆ ਸਾਬਕਾ ਵਿਧਾਇਕ ਸ਼ਾਮ ਚੌਰਾਸੀ, ਕੌਸਲਰ ਕਰਮਵੀਰ ਬਾਲੀ, ਜੋ ਈ ਰਾਜ ਕੁਮਾਰ, ਸ਼ਾਮ ਸੁੰਦਰ ਮੋਦਗਿਲ ਪ੍ਰਧਾਨ ਸਨਾਤਮ ਧਰਮ ਕਮੇਟੀ, ਸੁਭਾਸ਼ ਖੁਲਰ ਮੈਨੇਜਰ, ਵਿਨੋਦ ਕਪੂਰ, ਸ਼੍ਰੀ ਪਵਨ ਖੁਲਰ, ਵਿਨੋਦ ਸੇਠੀ ਐਡਵੋਕੇਟ, ਮਾਸਟਰ ਰਾਮ ਆਸਰਾ, ਸ਼੍ਰੀ ਦੀਪਕ ਕੁਮਾਰ, ਸੰਨੀ ਥਿਆੜਾ ਮੈਂਬਰ ਪੀਪੀਸੀ, ਮੇਜਰ ਧਾਮੀ, ਕੰਵਰਜੀਤ ਸਿੰਘ, ਜਗਰੂਪ ਸਿੰਘ ਧਾਮੀ, ਰੋਹਿਤ ਖੁਲਰ, ਪਰਮਜੀਤ ਸਿੰਘ ਟਿੰਮਾ, ਅਨਿਲ ਸਭਰਵਾਲ ਅਤੇ ਹੋਰ ਬਹੁਤ ਸਾਰੇ ਪਤਵੰਤੇ ਸਜਣ ਹਾਜਿਰ ਸਨ।

Post a Comment