ਹੁਸ਼ਿਆਰਪੁਰ, 19 ਦਸੰਬਰ: (ਨਛਤਰ ਸਿੰਘ)-ਅੱਜ ਬਹੁਜਨ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਮੁਹੱਲਾ ਸਲਾਮਾਬਾਦ ਵਿਖੇ ਹਰਜੀਤ ਸਿੰਘ ਲਾਡੀ ਇੰਚ: ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਸੁਮਿੱਤਰ ਸਿੰਘ ਸੀਕਰੀ, ਉਂਕਾਰ ਸਿੰਘ ਝੱਮਟ, ਇੰਜ: ਮਹਿੰਦਰ ਸਿੰਘ ਜਿਲਾ ਪ੍ਰਧਾਨ ਬਸਪਾ ਅਦਿ ਆਗੂ ਹਾਜਰ ਹੋਏ।ਇਸ ਮੌਕੇ ਤੇ ਬੋਲਦਿਆ ਸੁਮਿੱਤਰ ਸਿੰਘ ਸੀਕਰੀ ਇੰਚ: ਹਲਕਾ ਹੁਸਿਆਰਪੁਰ ਤੇ ਸ਼ਾਮ ਚੁਰਾਸੀ ਨੇ ਕਿਹਾ ਕਿ ਪੰਜਾਬ ਵਿੱਚ ਆ ਰਹੀਆਂ ਨਗਰਪਾਲਿਕਾ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੌਣਾਂ ਬਹੁਜਨ ਸਮਾਜ ਪਾਰਟੀ ਹਾਥੀ ਚੌਣ ਨਿਸ਼ਾਨ ਤੇ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ। ਉਨ•ਾ ਨੇ ਕਿਹਾ ਹਰ ਬਸਪਾ ਵਰਕਰ ਨੂੰ ਇੰਨ•ਾਂ ਚੌਣਾਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਅੱਜ ਲੋਕ ਅਕਾਲੀ ਦਲ ਬੀ.ਜੇ.ਪੀ. ਤੇ ਕਾਂਗਰਸ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਕਿਉਕਿ ਜੋ ਵਾਅਦੇ ਚੌਣਾਂ ਲਈ ਕਰਦੇ ਹਨ ਉਹਨਾਂ ਨੂੰ ਜਿੱਤਣ ਤੋਂ ਬਾਅਦ ਪੂਰਾ ਨਹੀਂ ਕਰਦੇ। ਇਸ ਮੌਕੇ ਤੇ ਉਂਕਾਰ ਸਿੰਘ ਝੱਮਟ ਨੇ ਕਿਹਾ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਚੁੱਕੀ ਹੈ। ਸਰਕਾਰ ਦੇ ਮੰਤਰੀ ਤੇ ਜੱਥੇਦਾਰ ਹੀ ਗੁੰਡਾਂ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ। ਪਿੰਡ ਰਾਇ ਕੋਟ ਵਿਖੇ ਸੜਕ ਤੇ ਜਾ ਰਹੀਂ ਇੱਕ ਲੜਕੀ ਤੇ ਤੇਜਾਬ ਸੁੱਟਿਆ ਗਿਆ, ਜਦੋਂ ਉ¤ਥੇ ਆਏ ਇੱਕ ਟੀ.ਵੀ. ਪੱਤਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੁੱਟਿਆ ਗਿਆ। ਅੱਜ ਪੰਜਾਬ ਅੰਦਰ ਕਿਸੇ ਵੀ ਧੀ ਭੈਣ ਦੀ ਇੱਜਤ ਸੁਰੱਖਿਅਤ ਨਹੀ ਹੈ। ਉਨ•ਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਇੰਨ•ਾਂ ਗੁੰਡਾਂ ਅਨਸਰਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਜਾਵੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਾਜਰ ਸੋਮ ਨਾਥ ਬੈਂਸ ਜਿਲਾ ਉਪ-ਪ੍ਰਧਾਨ ਬਸਪਾ, ਹਰਜੀਤ ਸਿੰਘ ਲਾਡੀ ਇੰਚ: ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਦਿਨੇਸ਼ ਕੁਮਾਰ ਪੱਪੂ ਸ਼ਹਿਰੀ ਪ੍ਰਧਾਨ, ਦਲਜੀਤ ਰਾਇ ਇੰਚ: ਜਿਲਾ ਹੁਸਿਆਰਪੁਰ, ਬਲਵਿੰਦਰਜੀਤ ਸਿੰਘ ਪ੍ਰਧਾਨ ਯੂਥ ਵਿੰਗ ਹੁਸਿਆਰਪੁਰ, ਧਰਮਿੰਦਰ ਕੁਮਾਰ ਦਾਦਰਾ ਐਡਵੋਕੇਟ, ਉਂਕਾਰ ਸਿੰਘ ਨਲੋਈਆਂ ਪ੍ਰਧਾਨ ਵਿਧਾਨ ਸਭਾ ਹੁਸਿਆਰਪੁਰ, ਤੀਰਥ ਸਿੰਘ ਹੀਰ ਉਪ-ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਪਿੰ੍ਰਸੀਪਲ ਰੇਸ਼ਮ ਸਿੰਘ, ਚੌਧਰੀ ਬਲਵੀਰ ਚੰਦ ਸੈਕਟਰੀ, ਡਾ. ਮਾਧੋ ਰਾਮ, ਹਰਭਜਨ ਸਿੰਘ ਮੋਨਾ ਕਲਾ, ਕੁੰਦਨ ਨਲੋੲਆਂ, ਦਰਸ਼ਨ ਸਿੰਘ ਰੇਲਵੇ ਮੰਡੀ, ਭਾਗ ਰਾਮ ਬਜਵਾੜਾ, ਚਰਨਜੀਤ ਸੁਭਾਸ਼ ਨੰਗਰ, ਰਜੇਸ਼ ਕੁਮਾਰ ਨੀਨਾ ਆਦਿ ਆਗੂ ਹਾਜਰ ਹੋਏ।
Post a Comment