ਲੁਧਿਆਣਾ, 23 ਦਸੰਬਰ ( ਸਤਪਾਲ ਸੋਨ )। ਅੱਤਵਾਦੀਆਂ ਲਈ ਯਾਦਗਾਰੀ ਉਸਾਰੀ ਦੇ ਵਿਰੋਧ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਅੰਮ੍ਰਿਤਸਰ ਵਿਖੇ ਐਤਵਾਰ ਨੂੰ ਆਯੋਜਿਤ ਹੋਣ ਵਾਲੀ ਲਲਕਾਰ ਰੈਲੀ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਤੋਂ 3100 ਸ਼ਿਵ ਸੈਨਿਕਾਂ ਦਾ ਜੱਥਾ ਰਵਾਨਾ ਹੋਇਆ। ਸੂਬਾ ਇਕਾਈ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ ਅਤੇ ਸਕੱਤਰ ਜਨਰਲ ਅਮਰ ਟਕਰ ਦੀ ਪ੍ਰਧਾਨਗੀ ਵਿੱਚ ਲਾਡੋਵਾਲ ਸਥਿਤ ਟੋਲ ਪਲਾਜਾ ਤੋਂ ਰਵਾਨਾ ਹੋਏ ਇਸ ਜੱਥੇ ਵਿੱਚ ਬਲਿਦਾਨੀ ਜੱਥੇ ਦੇ 100 ਮੈਂਬਰ ਵੀ ਸ਼ਾਮਲ ਸਨ। ਜੋਕਿ ਲੋੜ ਪੈਣ ਤੇ ਦਰਬਾਰ ਸਾਹਿਬ ਵਿੱਚ ਬਣ ਰਹੀ ਅੱਤਵਾਦੀਆਂ ਦੀ ਯਾਦਗਾਰ ਦੀ ਉਸਾਰੀ ਨੂੰ ਰੁਕਵਾਉਣ ਲਈ ਹਰ ਤਰ•ਾਂ ਦਾ ਬਲਿਦਾਨ ਦੇਣ ਲਈ ਤਿਆਰ ਰਹਿਣਗੇ। ਇਸ ਤੋਂ ਪਹਿਲਾਂ ਸੂਬਾ ਇਕਾਈ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਸ਼ਿਵ ਸੈਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਅੱਤਵਾਦੀਆਂ ਦੀ ਯਾਦਗਾਰ ਦਾ ਉਸਾਰੀ ਰੋਕਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ ਸਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗੁਵਾਈ ਹੇਠ ਹਾਜਾਰਾਂ ਸ਼ਿਵ ਸੈਨਿਕ ਅੰਮ੍ਰਿਤਸਰ ਵਿੱਚ ਆਯੋਜਤ ਹੋਣ ਵਾਲੀ ਲਲਕਾਰ ਰੈਲੀ ਵਿੱਚ ਅੱਤਵਾਦੀਆਂ ਦੀ ਯਾਦਗਾਰ ਦੀ ਉਸਾਰੀ ਨੂੰ ਰੁਕਵਾਉਣ ਲਈ ਲਲਕਾਰ ਲਗਾਉਣਗੇ। ਜੇਕਰ ਇਸ ਤੋਂ ਬਾਅਦ ਵੀ ਸੂਬਾ ਸਰਕਾਰ ਨੇ ਦਰਬਾਰ ਸਾਹਿਬ ਪਰਿਸਰ ਵਿੱਚ ਮਾਨਵਤਾ ਅਤੇ ਹਜਾਰਾਂ ਪੰਜਾਬੀਆਂ ਦੇ ਕਾਤਿਲਾਂ ਦੀਯਾਦਗਾਰ ਦੀ ਉਸਾਰੀ ਨੂੰ ਰੁਕਵਾਇਆ ਤਾਂ ਸ਼ਿਵ ਸੈਨਾ ਸੰਘਰਸ਼ ਦਾ ਐਲਾਨ ਕਰੇਗੀ। ਇਸ ਮੌਕੇ ਕ੍ਰਿਸ਼ਨ ਲਾਲ ਸ਼ਰਮਾ, ਅਮਰ ਟੱਕਰ, ਅਨਿਲ ਸਿੰਗਲਾ, ਕ੍ਰਿਸ਼ਨ ਬਾਂਸਲ, ਨਰਿੰਦਰ ਭਾਰਦਵਾਜ, ਰਾਮ ਰਾਜ ਗਰਗ, ਦੂਧਨਾਥ, ਰਵਿ ਸ਼ੰਕਰ ਗੁਪਤਾ, ਰਾਜ ਕਿਸ਼ੋਰ ਸਿੰਘ, ਸੰਤੋਸ਼ ਪਟੇਲ, ਰਾਜੇਸ਼ ਪਾਂਡੇ, ਅਰਵਿੰਦ ਸ਼ਰਮਾ, ਗੱਬਰ ਸਿੰਘ, ਦਿਨੇਸ਼ ਠਾਕੁਰ, ਮਿਸ਼ਰੀ ਲਾਲ, ਮੋਹਨ ਮਾਸਟਰ, ਰਾਜੂ ਗੁਪਤਾ, ਚੰਦਨ ਪੰਡਿਤ, ਵਿਦਿਆ ਸਿੰਘ, ਰਿਆਸਤ ਅਲੀ, ਰਮੇਸ਼ ਯਾਦਵ, ਵਰੁਦਲ, ਧੁਰਸ਼ ਸਿੰਘ, ਅਜੀਤ ਮਿਸ਼ਰਾ, ਭੋਲੂ ਅਤੇ ਹੋਰ ਵੀ ਹਾਜਰ ਸਨ।

Post a Comment