ਮਿ¤ਕੀ ਯੂਥ ਵਿੰਗ,ਬ¤ਤਰਾ ਇੰਡਸਟਰੀ ਵਿੰਗ,ਮਨਜੀਤ ਜਨਰਲ ਵਿੰਗ,ਲੁ¤ਥਰਾ ਕਾਨੰਨੂੀ ਵਿੰਗ ਤੇ ਇੰਦਰਜੀਤ ਬਣੇ ਹਿਈਮਨਰਾਈਟਸ ਵਿੰਗ ਦੇ ਪ੍ਰਧਾਨ
ਲੁਧਿਆਣਾ, 23 ਦਸੰਬਰ ( ਸਤਪਾਲ ਸੋਨ ) ਸਟੇਟ ਵਿਕਾਸ ਫੋਰਮ ਦੀ ਸੂਬਾ ਕਾਰਜਕਾਰਿਣੀ ਦੀ ਵਿਸ਼ੇਸ਼ ਮੀਟਿੰਗ ਫੋਰਮ ਦੇ ਸੂਬਾ ਪ੍ਰਧਾਨ ਜੇ.ਐਸ. ਧੀਵਾਨ ਦੀ ਪਧਾਨਗੀ ਹੇਠ ਸਥਾਨਕ ਮਾਲ ਰੋਡ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਫੋਰਮ ਵਲੋਂ ਪਿਛਲੇ ਸਮਿਆਂ ਵਿੱਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਅਤੇ ਭਵਿੱਖ ਦੀਆਂ ਯੋਜਨਾਵਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫੋਰਮ ਦੇ ਸੂਬਾ ਪ੍ਰਧਾਨ ਜੇ.ਐਸ. ਧੀਵਾਨ ਨੇ ਫੋਰਮ ਦੀ ਲੁਧਿਆਣਾ ਇਕਾਈ ਵਿੱਚ ਵਿਸਤਾਰ ਕਰਦੇ ਹੋਏ ਯੂਥ ਆਗੂ ਚਰਨਪ੍ਰੀਤ ਸਿੰਘ ਮਿੱਕੀ ਨੂੰ ਜਿਲ•ਾ ਯੂਥ ਵਿੰਗ ਦਾ ਪ੍ਰਧਾਨ, ਰੰਜੀਤ ਸਿੰਘ ਬੱਤਰਾ ਨੂੰ ਇੰਡਸਟਰੀ ਵਿੰਗ ਦਾ ਪ੍ਰਧਾਨ, ਮਨਦੀਪ ਸਿੰਘ ਨੂੰ ਜਨਰਲ ਵਿੰਗ ਦਾ ਇੰਚਾਰਜ, ਵਨੀਤ ਲੂਥਰਾ ਨੂੰ ਕਾਨੂੰਨੀ ਵਿੰਗ ਦਾ ਇੰਚਾਰਜ ਅਤੇ ਇੰਦਰਜੀਤ ਸਿੰਘ ਨੂੰ ਹਿਊਮਨ ਰਾਈਟਸ ਵਿੰਗ ਦੀ ਜਿਲਾ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਜੇ.ਐਸ. ਧੀਵਾਨ ਨੇ ਨਵੇਂ ਨਿਯੁਕਤ ਹੋਏ ਲੁਧਿਆਣਾ ਇਕਾਈ ਦੇ ਸਾਰੇ ਵਿੰਗਾਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਸਿਰੋਪੇ ਭੇਂਟ ਕਰਕੇ ਉਨ•ਾਂ ਨੂੰ ਨਵੇਂ ਅਹੁਦਿਆਂ ਦੀ ਜਿੰਮੇਵਾਰੀ ਸੌਂਪੀ। ਇਸ ਤੋਂ ਪਹਿਲਾਂ ਸਟੇਟ ਵਿਕਾਸ ਫੋਰਮ ਦੀ ਕਾਰਜਕਾਰਿਣੀ ਦੀ ਮੀਟਿੰਗ ਵਿੱਚ ਪੰਜਾਬ ਦੇ ਭੱਖਦੇ ਮਸਲਿਆਂ, ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਤੇ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਮਤੇ ਪਾਸ ਕਰਕੇ ਸੂਬਾ ਸਰਕਾਰ ਨੂੰ ਇਨ•ਾਂ ਸਮੱਸਿਆਵਾਂ ਦੇ ਸੁਝਾਵ ਭੇਜੇ ਜਾਣ ਦਾ ਵੀ ਵਰਣਨ ਕੀਤਾ ਗਿਆ। ਇਸ ਉਪਰੰਤ ਨਵੇਂ ਨਿਯੁਕਤ ਹੋਏ ਸਮੂਹ ਅਹੁਦੇਦਾਰਾਂ ਨੇ ਸਟੇਟ ਵਿਕਾਸ ਫੋਰਮ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਅਪਣੀ ਜਿੰਮੇਵਾਰੀ ਪੂਰੀ ਨਿਭਾਉਣਗੇ ਤੇ ਫੋਰਮ ਆਗੂਆਂ ਦੇ ਦੱਸੇ ਰਾਹ ਤੇ ਚਲਦੇ ਹੋਏ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ।

Post a Comment