ਲਹਿਰਾਗਾਗਾ (ਸੰਗਰੂਰ) 25 ਦਸੰਬਰ (ਸੂਰਜ ਭਾਨ ਗੋਇਲ) ਸੁਨਾਮ ਮੁੱਖ ਮਾਰਗ ਤੇ ਸੰਘਣੀ ਧੂੰਦ ਅਤੇ ਸ਼ੜਕ ਤੇ ਕੱਢੀ ਕੰਧ ਤੇ ਰਿਫਲੈਕਟਰ ਨਾ ਲੱਗੇ ਹੋਣ ਕਰਕੇ ਟਾਟਾ 407 ਨੇ ਖਾਦੀ ਪਲਟੀ ਅਤੇ ਡਰਾਇਵਰ ਵਾਲ-ਵਾਲ ਬਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨਾਮ ਮੁੱਖ ਮਾਰਗ ਤੇ ਅੱਜ ਇੱਕ ਟਾਟਾ ਗੱਡੀ ਕੁਲਾਂ (ਹਰਿਆਣਾ) ਤੋ ਪੇਪਰ ਗੱਤਾ ਲੈਕੇ ਲੁਧਿਆਣਾ ਜਾ ਰਹੀ ਸੀ ਜਦੋਂ ਕਰੀਬ ਪੌਣੇ 4 ਵਜੇ ਉਹ ਪਿੰਡ ਗੋਬਿੰਦਗੜ• ਜੇਜੀਆਂ ਕੋਲ ਪੁੱਜੀ ਤੱਦ ਉਹ ਸ਼ੜਕ ਤੇ ਕੱਢੀ ਕੰਧ ਨਾਲ ਟਕਰਾ ਕੇ ਪਲਟ ਗਈ। ਗੱਡੀ ਦਾ ਡਰਾਇਵਰ ਲੰਮੀ ਜਦੋ ਜਹਿਦ ਤੋਂ ਬਾਅਦ ਸ਼ੀਸ਼ੇ ਤੋੜਕੇ ਬਾਹਰ ਨਿਕਲਿਆ। ਡਰਾਇਵਰ ਬਲਕਾਰ ਪੁੱਤਰ ਗੰਗਾ ਰਾਮ ਵਾਸੀ ਨਿਰੰਜਨ (ਜੀਂਦ) ਹਰਿਆਣਾ ਨੇ ਦੱਸਿਆ ਕਿ ਸ਼ੜਕ ਤੇ ਪਿੱਛੇ ਕੋਈ ਸਾਇਨ ਬੋਰਡ ਅਤੇ ਕੰਧ ਤੇ ਰਿਫਲੈਕਟਰ ਬਗੈਰਾ ਨਾ ਹੋਣ ਕਰਕੇ ਦੂਜਾ ਧੂੰਦ ਕਰਕੇ ਕੰਧ ਦਾ ਓਦੋਂ ਹੀ ਪਤਾ ਲੱਗਿਆ ਜਦੋਂ ਗੱਡੀ ਨਾਲ ਟੱਚ ਹੋਣ ਜਾ ਰਹੀ ਸੀ। ਵਰਨਣਯੋਗ ਹੈ ਕਿ ਮੁੱਖ ਮੱਰਗ ਤੇ ਅੱਗੇ ਰੇਲਵੇ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤਾਂ ਕਿ ਕੋਈ ਅੱਗੇ ਨਾ ਜਾਏ ਉਸਨੂੰ ਰੋਕਣ ਲਈ ਸੜਕ ਤੇ ਕੰਧ ਕੱਢੀ ਹੋਈ ਹੈ। ਪਰੰਤੂ ਉਸ ਤੋਂ ਪਹਿਲਾ ਕੋਈ ਤਸੱਲੀਬਖਸ ਸੰਕੇਤ ਨਾ ਹੋਣ ਕਰਕੇ ਇਥੇ ਹਾਦਸੇ ਬੀਤਣ ਦਾ ਡਰ ਬਣਿਆ ਹੋਇਆ ਹੈ। ਇਸ ਤੋਂ ਪਹਿਲਾ ਵੀ ਕਈੰ ਹਾਦਸੇ ਬੀਤ ਚੁੱਕੇ ਹਨ।


Post a Comment