Friday, December 21, 20120 comments

ਚੰਡੀਗੜ੍ਹ/ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਚੰਡੀਗੜ੍ਹ ਵਿਚ ਨਵੇਕਲੇ ਇਤਿਹਾਹਕ ਅਸ਼ਥਾਨ ਬਾਗ ਸ਼ਹੀਦਾਂ ਸੈਕਟਰ 44 ਵਿਖੇ ਗੁਰਦੁਆਰਾ ਸਾਹਿਬ ਵਿਚ ਬਨਣ ਵਾਲੇ ਰਿਹਾਇਸ਼ੀ ਕਵਾਟਰ, ਯਾਤਰੀ ਸਥਾਨ ਅਤੇ ਆਈ. ਓੇ. ਐਸ. ਆਈ. ਪੀ. ਐਸ. ਟ੍ਰੇਨਿੰਗ ਇੰਸਟੀਚਿਉਟ ਦੀ ਇਮਾਰਤ ਉਸਾਰੀ ਦਾ ਕੰਮ ਅੱਜ ਪੰਜ ਪਿਆਰਾ ਵਲੋਂ ਅਰਦਾਸ ਕਰਕੇ ਟੱਕ ਲਗਾਕੇ ਆਰੰਭ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚੰਡੀਗੜ੍ਹ ਬੀਬੀ ਹਰਜਿੰਦਰ ਕੌਰ ਨੇ ਦਸਿਆ ਕਿ ਪਹਿਲੇ ਭਾਗ ਵਿਚ 5 ਕਰੋੜ ਦੇ ਅਨੁਮਾਨਿਤ ਬਜਟ ਨਾਲ ਰਿਹਾਇਸ਼ੀ ਕਵਾਟਰ ਬਣਾਏ ਜਾਣਗੇ।  ਸ਼੍ਰੋਮਣੀ ਕਮੇਟੀ ਵਲੋਂ ਐਕਸੀਅਨ ਮਨਪ੍ਰੀਤ ਸਿੰਘ ਅਤੇ ਆਰਕੀਟੈਕਟ ਸ਼੍ਰੀ ਸਤੀਸ਼ ਕੁਮਾਰ ਸੈਣੀ ਦੀ ਦੇਖ ਰੇਖ ਵਿਚ ਇਮਾਰਤੀ ਉਸਾਰੀ ਦਾ ਕੰਮ ਸੁਖਰਾਜ ਕੰਸਟ੍ਰਕਸ਼ਨਜ਼ ਕੰਪਨੀ ਵਲੋਂ ਅਰੰਭਿਆ ਗਿਆ ਹੈ। ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਇਹ ਫ੍ਰਾਜੈਕਟ ਦੇ ਆਰੰਭ ਦੀ ਉਢੀਕ ਵਲ ਰਹੀ ਸੀ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਾਰ ਸੇਵਾ ਰਾਹੀਂ ਹੋਈ ਸੀ ਜਦਕਿ ਹੁਣ ਇਹ ਉਸਾਰੀ ਕਮੇਟੀ ਵਲੋਂ ਹੋ ਰਹੀ ਹੈ ਜਿਸਦੀ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਹ ਉਸਾਰੀ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਵੀ ਹੋਣਾ ਚਾਹੀਦਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger