ਪਤੀ ਦੇ ਨਜਾਇਜ ਸਬੰਧਾ ਤੋ ਦੁਖੀ ਪਤਨੀ ਨੇ ਅੱਗ ਲਾ ਕੇ ਕੀਤੀ ਜੀਵਨ ਲੀਲਾ ਖਤਮ

Friday, December 21, 20120 comments


ਸਰਦੂਲਗੜ੍ਹ 21 ਦਸੰਬਰ (ਸੁਰਜੀਤ ਸਿੰਘ ਮੋਗਾ) ਇੱਥੋ ਕੁਝ ਦੂਰ ਪਿੰਡ ਕਰੰਡੀ ਵਿਖੇ ਬੀਤੇ ਦਿਨ ਇੱਕ ਵਿਆਹੁਤਾ ਵੱਲੋ ਆਪਣੇ ਆਪ ਨੂੰ ਅੱਗ ਹਵਾਲੇ ਕਰ ਕੇ ਬੁਰੀ ਤਰ੍ਹਾ ਝੁਲਸ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। 
ਪਿੰਡ ਕਰੰਡੀ ਦੀ ਬਿਮਲਾ ਰਾਣੀ(27) ਦੇ ਪਤੀ ਸੁਰੇਸ ਕੁਮਾਰ ਪੁੱਤਰ ਉਮ ਪ੍ਰਕਾਸ ਪਰਜਾਪਤ ਦੇ ਆਪਣੀ ਭਰਜਾਈ ਰੌਸਨੀ ਦੇਵੀ ਨਾਲ ਨਜਾਇਜ ਸਬੰਧ ਸਨ, ਜਿਸ ਤੋ ਤੰਗ ਆ ਕੇ ਉਕਤਾ ਨੇ ਬੀਤੀ ਰਾਤ ਲਗਭਗ 12 ਕੁ' ਦੇ ਸਮੇ ਕਮਰੇ 'ਚ ਬੰਦ ਕਰਕੇ ਆਪਣੇ ਆਪ ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ ਅਤੇ ਬੁਰੀ ਤਰ੍ਹਾ ਝੁਲਸ ਗਈ, ਜਿਸ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿਖੇ ਲਿਆਦਾ ਗਿਆ। ਡਾਕਟਰਾ ਦੀ ਉਕਤਾ ਦੀ ਹਾਲਤ ਨਾਜੁਕ ਦੇਖ ਕੇ ਮਾਨਸਾ ਦੇ ਹਸਪਤਾਲ ਲਈ ਰੈਫਰ ਕਰ ਦਿੱਤੀ, ਜਿੱਥੇ ਉਕਤ ਜਖਮਾ ਦੀ ਤਾਘ ਨਾ ਸਹਾਰਦੀ ਹੋਈ ਹਸਪਤਾਲ ਵਿਚ ਦਮ ਤੋੜ ਗਈ। ਜਿਸ ਦੀ ਥਾਣਾ ਸਰਦੂਲਗੜ੍ਹ ਵਿਖੇ ਇਤਲਾਹ ਕਰ ਦਿੱਤੀ ਗਈ ਹੈ।
 ਥਾਣਾ ਸਰਦੂਲਗੜ੍ਹ ਦੇ ਏ.ਐਸ.ਆਈ. ਭਰਭੂਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਮ੍ਰਿਤਕਾ ਬਿਮਲਾ ਰਾਣੀ ਦੇ ਝੁਲਸ ਜਾਣ ਤੇ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਉਕਤਾ ਬਿਮਲਾ ਰਾਣੀ ਕੋਲ ਹਸਪਤਾਲ ਵਿਖੇ ਪਹੁੰਚ ਕੇ ਵੇਖਿਆ ਉਕਤ ਬੁਰੀ ਤਰ੍ਹਾ ਝੁਲਸ ਚੁੱਕੀ ਸੀ, ਨੇ ਬਿਆਨ ਆਪਣੇ ਬਿਆਨ 'ਚ ਦੱਸਿਆ ਉਸਦਾ ਪਤੀ ਸੁਰੇਸ ਕੁਮਾਰ ਆਪਣੀ ਭਰਜਾਈ ਰੌਸਨੀ ਦੇਵੀ ਵਿਧਵਾ ਰਾਮ ਕੁਮਾਰ ਕਰੰਡੀ ਨਾਲ ਨਾਲ ਨਜਾਇਜ ਸਬੰਧ ਸਨ ਜਿਸ ਤੋ ਦੁਖੀ ਹੋ ਕੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਲਿਆ। ਜਿਸਦਾ ਪਰਚਾ ਮਿਤੀ20-12-12 'ਚ ਦਰਜ ਕਰਕੇ ਅਗਲੀ ਤਫਤੀਸ ਆਰੰਭ ਕਰ ਦਿੱਤੀ ਗਈ ਹੈ।  ਦੋਸ਼ੀਆ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger