ਭਦੌੜ/ਸ਼ਹਿਣਾ 15 ਦਸੰਬਰ ( ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਜਗਜੀਤਪੁਰਾ ਵਿਖੇ ਹੋਏ ਸਮਾਗਮ ਵਿਚ ਬਲਾਕ ਸੰਮਤੀ ਸ਼ਹਿਣਾ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜ ਨੇ ਬ¤ਚਿਆਂ ਦੇ ਤ¤ਪੜਾਂ ਆਦਿ ‘ਤੇ ਬੈਠ ਕੇ ਪੜ•ਾਈ ਕਰਨ ਦੇ ਮ¤ਦੇਨਜ਼ਰ ਸਕੂਲ ਨੂੰ ਡੈਸਕ ਬਣਾਉਣ ਲਈ 5100 ਰੁਪਏ ਸਹਾਇਤਾ ਰਾਸ਼ੀ ਦਿ¤ਤੀ। ਉਨ•ਾਂ ਕਿਹਾ ਕਿ ਡੈਸਕਾਂ ਲਈ ਜੋ ਵੀ ਖ਼ਰਚ ਆਵੇਗਾ, ਉਨ•ਾਂ ਦੁਆਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਿੰਦਰ ਸਿੰਘ ਪਿੰਡ ਦੇ ਸਾਬਕਾ ਸਰਪੰਚ ਅਤੇ ਸਕੂਲ ਦੇ ਸਾਬਕਾ ਚੇਅਰਮੈਨ ਹਨ ਅਤੇ ਵ¤ਖ-ਵ¤ਖ ਸਮੇਂ ‘ਤੇ ਪਿੰਡ, ਸਮਾਜ ਅਤੇ ਲੋਕ-ਹਿਤ ਕਾਰਜਾਂ ਵਿਚ ਕਾਰਜਸ਼ੀਲ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਬੋਲਦਿਆਂ ਸਕੂਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸ¤ਜਣ ਪੁਰਸ਼ ਜੇਕਰ ਸਕੂਲਾਂ ਵਿਚ ਪੜ•ਦੇ ਗ਼ਰੀਬ ਬ¤ਚਿਆਂ ਦਾ ਇੰਜ ਖ਼ਿਆਲ ਰ¤ਖਣ ਤਾਂ ਸਮਾਜ ਵਿਚ ਹਰੇਕ ਤਬਕਾ ਸਹੀ ਲੀਗ ‘ਤੇ ਚ¤ਲ ਕੇ ਵਿਕਾਸ ਕਰ ਸਕਦਾ ਹੈ। ਸਕੂਲ ਦੇ ਮੌਜੂਦਾ ਚੇਅਰਮੈਨ ਸੋਹਣ ਸਿੰਘ ਨੇ ਰਾਜਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਬੰਤ ਸਿੰਘ, ਕਰਮਜੀਤ ਸਿੰਘ, ਨਿਰਮਲ ਸਿੰਘ, ਟੀਚਰ ਗੁਰਦੀਪ ਸਿੰਘ, ਹਰਬੰਸ ਸਿੰਘ ਅਤੇ ਮਾਸਟਰ ਕਰਮਜੀਤ ਸਿੰਘ ਵੀ ਹਾਜ਼ਰ ਸਨ।

Post a Comment