ਭਦੌੜ/ਸ਼ਹਿਣਾ 15 ਦਸੰਬਰ ( ਸਾਹਿਬ ਸੰਧੂ) ਪਿੰਡ ਕੈਰੇ ਵਿਖੇ ਗੰਦੇ ਪਾਣੀ ਦੇ ਨਿਕਾਸ ਲਈ ਨਾਲੀ ਬਣਾਉਣ ਦਾ ਝਗੜਾ ਅਦਾਲਤ ਵਿਚ ਚਲੇ ਜਾਣ ਉਪਰੰਤ ਅਤੇ ਅਦਾਲਤ ‘ਚੋਂ ਨਾਲੀ ਬਣਾਉਣ ਸਬੰਧੀ ਫ਼ੈਸਲਾ ਪੰਚਾਇਤ ਦੇ ਹ¤ਕ ਵਿਚ ਹੋਣ ਉਪਰੰਤ ਵੀ ਪ੍ਰਸ਼ਾਸਨ ਸਬੰਧਿਤ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਨਾਲੀ ਬਣਾਉਣ ਦੇ ਮੁ¤ਦੇ ‘ਤੇ ਜਾਣ ਬੁ¤ਝ ਕੇ ਦੇਰੀ ਕਰ ਰਿਹਾ ਹੈ। ਜਿਸ ਕਾਰਨ 3 ਜਨਵਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅ¤ਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਗ¤ਲ ਜਥੇ: ਪ੍ਰਸ਼ੋਤਮ ਸਿੰਘ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿ¤ਲੀ), ਭਾਈ ਪਰਮਜੀਤ ਸਿੰਘ ਕੈਰੇ ਪੰਜਾਬ ਪ੍ਰਧਾਨ ਬਾਬਾ ਬੁ¤ਢਾ ਜੀ ਗ੍ਰੰਥੀ ਸਭਾ, ਸੁਖਪਾਲ ਸਿੰਘ ਕਾਲਾ ਪ੍ਰਧਾਨ ਸ਼ਹੀਦ ਬਾਬਾ ਭਾਈ ਬਚਿ¤ਤਰ ਸਿੰਘ ਰਾਜਪੂਤ ਵੈ¤ਲਫੇਅਰ ਕਲ¤ਬ ਬਰਨਾਲਾ, ਭਾਈ ਪ੍ਰਿਤਪਾਲ ਸਿੰਘ ਸੂਬਾ ਜਨਰਲ ਸਕ¤ਤਰ ਗ੍ਰੰਥੀ ਸਭਾ, ਸਾਧੂ ਸਿੰਘ, ਜਗਦੇਵ ਸਿੰਘ, ਗੋਰਾ ਸਿੰਘ, ਸੁਰਜੀਤ ਸਿੰਘ ਆਦਿ ਨੇ ਦ¤ਸਿਆ ਕਿ ਪਿੰਡ ਕੈਰੋ ਵਿਖੇ ਗੰਦੇ ਪਾਣੀ ਦੇ ਨਿਕਾਸੀ ਲਈ ਨਾਲੀ ਬਣਾਉਣ ਦਾ ਕੇਸ ਹ¤ਕ ਵਿਚ ਹੋ ਜਾਣ ਦੇ ਬਾਵਜੂਦ ਪ੍ਰਸ਼ਾਸਨ ਨਾਲੀ ਨਹੀਂ ਬਣਾ ਰਿਹਾ। ਉਨ•ਾਂ ਕਿਹਾ ਕਿ ਇਸ ਸਬੰਧ ਵਿਚ ਬੀ.ਡੀ.ਪੀ.ਓ. ਸ਼ਹਿਣਾ ਨੂੰ ਕਈ ਵਾਰ ਜ਼ੁਬਾਨੀ ਬੇਨਤੀ ਵੀ ਕੀਤੀ ਗਈ। ਉਨ•ਾਂ ਕਿਹਾ ਕਿ ਪ੍ਰਸ਼ਾਸਨ ਲਾਰਿਆਂ ਤੋਂ ਅ¤ਕ ਕੇ ਡੀ.ਸੀ. ਦਫ਼ਤਰ ਅ¤ਗੇ ਧਰਨਾ ਦੇਣ ਦਾ 3 ਜਨਵਰੀ ਨੂੰ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਦ ਬੀ.ਡੀ.ਪੀ.ਓ. ਸ਼ਹਿਣਾ ਜਸਪ੍ਰੀਤ ਸਿੰਘ ਨਾਲ ਸਪਰੰਕ ਕੀਤਾ ਤਾਂ ਉਨ•ਾਂ ਕਿਹਾ ਕਿ ਇਹ ਝਗੜੇ ਵਾਲਾ ਕੇਸ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਹੀ ਕੀਤਾ ਜਾਵੇਗਾ।

Post a Comment