ਲੁਧਿਆਣਾ (ਸਤਪਾਲ ਸੋਨੀ) ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਲੁਧਿਆਣਾ ਦੀ ਨਿਗਰਾਨੀ ਵਿਚ ਸ.ਥਾਣੇਦਾਰ ਸੰਜੀਵ ਕੁਮਾਰ ਵਧੀਕ ਇੰਚਾਰਜ ਸੀ.ਆਈ.ਏ. ਜੋਨ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਖੂਫੀਆ ਇਤਲਾਹ ਮਿਲਣ ਤੇ ਈਸਾ ਨਗਰੀ ਦੀ ਪੁਲੀ ਉਪਰ ਕੀਤੀ ਗਈ ਨਾਕਾਬੰਦੀ ਦੋਰਾਨ ਗੁਰਦੀਪ ਸਿੰਘ ਉਰਫ ਹਰਦੀਪ ਸਿੰਘ ਉਰਫ ਭਾਊ ਉਮਰ 55 ਸਾਲ ਪੁੱਤਰ ਅਰਜੁਨ ਸਿੰਘ ਵਾਸੀ ਮਕਾਨ ਨੰਬਰ 799 ਗਲੀ ਨੰਬਰ 1, ਗੁਰੁ ਤੇਗ ਬਹਾਦੁਰ ਨਗਰ, ਜਮਾਲਪੁਰ ਚੰਡੀਗੜ੍ਹ ਰੋਡ, ਲੁਧਿਆਣਾ ਨੂੰ ਮੋਟਰ ਸਾਈਕਲ ਹੀਰੋ ਹਾਂਡਾ ਪੈਸ਼ਨ ਨੰਬਰ ਫਭ-10-ਛੈ-8973 ਨੂੰ ਸ਼ੱਕ ਦੇ ਬਿਨਾਹ ਤੇ ਰੋਕਣਾ ਚਾਹਿਆ ਤਾਂ ਉਕਤ ਨੇ ਤੁਰੰਤ ਆਪਣਾ ਮੋਟਰ ਸਾਈਕਲ ਤੁਰੰਤ ਪਿੱਛੇ ਨੁੰ ਮੋੜ ਕੇ ਭਜਾਉਣ ਦੀ ਕੋਸ਼ੀਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਦਬੋਚਣ ਉਪਰੰਤ ਉਸ ਦੇ ਪਹਿਨੀ ਹੋਈ ਕਮੀਜ ਦੀ ਅਗਲੀ ਜੇਬ੍ਹ ਵਿਚੋਂ ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ,ਜਿਸ ਦੀ ਅੰਤਰ-ਰਾਸ਼ਟਰੀ ਕੀਮਤ 5 ਲੱਖ ਰੁਪਏ ਹੈ। ਦੋਸ਼ੀ ਵਿਰੁੱਧ ਮੁੱਕਦਮਾ ਥਾਣਾ ਡਵੀਜਨ ਨੰਬਰ 2, ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਕਾਫੀ ਚੁਸਤ ਅਤੇ ਚਲਾਕ ਹੈ। ਆਪਣੀ ਰਿਹਾਇਸ਼ ਵਾਲੇ ਇਲਾਕੇ ਵਿਚ ਦੋਸ਼ੀ ਦਾ ਕਾਫੀ ਅੱਛਾ ਰਸੂਖ ਹੈ ਅਤੇ ਉਸ ਦੇ ਰਹਿਣ ਸਹਿਣ ਤੋਂ ਕੋਈ ਵੀ ਨਹੀ ਸੋਚ ਸਕਦਾ ਕਿ ਉਹ ਇਸ ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਿਲ ਹੋਵੇਗਾ।ਪ੍ਰੰਤੂ ਲੋਕਾਂ ਅਤੇ ਪੁਲਿਸ ਦੀ ਨਜਰਾਂ ਵਿਚ ਧੂਲ ਝੌਂਕ ਕੇ ਉਹ ਇਹ ਗੈਰ ਕਾਨੂੰਨੀ ਕਾਰੋਬਾਰ ਗੁਪਤ ਤੋਰ ਤੇ ਲਗਾਤਾਰ ਤਿੰਨ ਸਾਲਾਂ ਤੋ ਕਰ ਰਿਹਾ ਸੀ। ਮੁੱਢਲੀ ਪੁੱਛਗਿਛ ਦੋਰਾਨ ਦੋਸ਼ੀ ਨੇ ਮੰਨਿਆ ਕਿ ਉਸ ਵਿਰੁੱਧ ਸਾਲ 2004 ਵਿਚ ਪਾਤੜਾ, ਜਿਲ੍ਹਾ ਪਟਿਆਲਾ ਵਿਖੇ 11 ਬੋਰੀਆਂ ਭੁੱਕੀ ਚੂਰਾ ਪੋਸਤ ਦਾ ਮੁੱਕਦਮਾ ਦਰਜ ਰਜਿਸਟਰ ਹੋਇਆ ਸੀ। ਇਸ ਮੁੱਕਦਮਾ ਵਿਚ ਉਸ ਨੂੰ 12 ਸਾਲ ਦੀ ਸਜਾ ਹੋਈ ਸੀ ਜੋ 4 ਸਾਲ ਦੀ ਸਜਾ ਗੁਜਾਰਨ ਪਿੱਛੋ ਹਾਈ ਕੋਰਟ ਰਾਹੀ ਜਮਾਨਤ ਪਰ ਰਿਹਾਅ ਹੈ।ਉਕਤ ਦੋਸ਼ੀ ਦੀ ਰਿਸ਼ਤੇਦਾਰੀ ਅੰਮ੍ਰਿਤਸਰ ਦੇ ਸਰੱਹਦੀ ਇਲਾਕੇ ਵਿਚ ਹੋਣ ਕਾਰਣ ਜੇਲ੍ਹ ਵਿਚਲੇ ਯਾਰਾ ਦੋਸਤਾਂ ਦੇ ਸਬੰਧਾ ਦਾ ਲਾਭ ਉਠਾਉਂਦੇ ਹੋਏ ਉਸ ਨੇ ਅੰਮ੍ਰਿਤਸਰ ਤੋ ਲੁਧਿਆਣਾ ਹੈਰੋਇਨ ਦੀ ਤਸੱਕਰੀ ਕਰਨੀ ਸ਼ੁਰੂ ਕਰ ਦਿੱਤੀ ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਗਹਿਰਾਈ ਨਾਲ ਪੁੱਛ-ਗਿੱਛ ਕਰਕੇ ਉਸ ਦੇ ਅੰਮ੍ਰਿਤਸਰ ਦੇ ਲਿੰਕਾ ਬਾਰੇ ਪਤਾ ਕੀਤਾ ਜਾਵੇਗਾ।

Post a Comment