ਚੰਡੀਗੜ੍ਹ 17 ਦਸੰਬਰ 2012/ਨਵੰਬਰ 1984 ਸਿੱਖ ਨਸਲਕੁਸ਼ੀ ਦਾ ਇੱਕ ਹੋਰ ਭਿਆਨਕ ਸੱਚ ਸਾਹਮਣੇ ਆਇਆ ਤੁੱਗਲਕਾਬਾਦ ਨੰਗਲੋਈ ਰੇਲਵੇ ਸਟੇਸ਼ਨ ਉੱਪਰ 28 ਸਿੱਖ ਫੌਜੀ ਅਫਸਰ ਅਤੇ ਜਵਾਨ ਜਿੰਦਾਂ ਜਲਾਏ ਗਏ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਵੱਲੌ 63 ਸ਼ਹੀਦ ਹੋਏ ਸਿੱਖਾਂ ਦੀ ਲਿਸਟ ਜਾਰੀ ਨਵੰਬਰ 1984 ਸਿੱਖ ਨਸਲਕੁਸ਼ੀ ਦੌਰਾਨ ਪੂਰੇ ਭਾਰਤ ਅੰਦਰ ਵਾਪਰੇ ਸਿੱਖ ਵਿਰੋਧੀ ਵਰਤਾਰੇ ਦੀਆ 28 ਸਾਲਾ ਬਾਅਦ ਵੀ ਪਰਤਾ ਹਰ ਦਿਨ ਖੁੱਲ ਰਹੀਆ ਹਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਹੁਣ ਤੱਕ ਹੌਦ ਚਿੱਲੜ (ਹਰਿਆਣਾ) ਗੁੜਗਾਉ, ਪਟੌਦੀ, ਕਨੀਨਾ ਮੰਡੀ , ਰਿਵਾੜੀ ਤਲਵਾੜਾ ਟਾਊਨਸਿੱਪ ਸਲਾਰ ਡੈਮ ਰਿਆਸੀ ਜੰਮੂ, ਬੇਕਾਰੋ ਝਾਰਖੰਡ ਵਿਖੇ ਵਾਪਰੇ ਭਿਆਨਕ ਖੂਨੀ ਵਰਤਾਰੇ ਦੇ ਸੱਚ ਨੂੰ ਉਜਾਗਰ ਕਰਨ ਤੌ ਬਾਅਦ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਤੁੱਗਲਕਾਬਾਦ ਨੰਗਲੋਈ ਵਿਖੇ 63 ਲੋਕਾ ਨੂੰ ਜਿੰਦਾ ਜਲਾ ਦੇਣ ਦੀ ਘਟਨਾ ਤੋ ਪਰਦਾ ਚੁੱਕਿਆ ਹੈ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ , ਸਿੱਖਸ ਫਾਰ ਜਸਟਿਸ (ਮਨੁੱਖੀ ਅਧਿਕਾਰ ਸੰਸਥਾ) ਨੇ ਅੱਜ ਰਿਟਾਇਰਡ ਬਿਰਗੇਡੀਅਰ ਸ੍ਰ.ਕੁਲਦੀਪ ਸਿੰਘ ਕਾਹਲੋ ਪ੍ਰਧਾਨ ਆਲ ਇੰਡੀਆ ਡੀਫੈਸ ਬ੍ਰਦਰਹੁੱਡ (ਪੰਜਾਬ) ਸਾਬਕਾ ਡਾਇਰੈਕਟਰ ਸੈਨਿਕ ਵੈਲਫੇਅਰ,ਲੈਫ ਜਨਰਲ ਕਰਤਾਰ ਸਿੰਘ ਗਿੱਲ , ਬਿਰਗੇਡੀਅਰ ਹਰਵੰਤ ਸਿੰਘ ਸਮੇਤ ਅਨੇਕਾ ਸੀਨੀਅਰ ਫੌਜੀ , ਏਅਰ ਫੋਰਸ ਦੇ ਸਾਬਕਾ ਅਫਸਰਾਂ ਦੀ ਹਾਜਰੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਬਰਗੇਡੀਅਰ ਕਾਹਲੋ ਨੇ ਕਿਹਾ ਹੈ ਕਿ 63 ਲੋਕਾ ਵਿੱਚੋ 28 ਫੌਜੀ ਅਫਸਰ ਤੇ ਜਵਾਨ ਸਨ ਜਿੰਨਾ ਨੂੰ ਬੁਰੀ ਤਰਾਂ ਕੁੱਟ ਮਾਰ ਅਤੇ ਬੇਇੱਜਤ ਕਰਕੇ ਜਿੰਦਾ ਜਲਾ ਦਿੱਤਾ ਗਿਆ ਸੀ ਪੂਰੇ ਤੱਥਾਂ ਅਤੇ ਵੇਰਵਿਆਂ ਸਹਿਤ ਮੀਡੀਆ ਨੂੰ ਸਬੂਤਾ ਦੀਆ ਕਾਪੀਆ ਜਾਰੀ ਕਰਦਿਆ ਉਹਨਾ ਕਿਹਾ ਕਿ ਨਵੰਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੌ ਤੁਰੰਤ ਬਾਅਦ ਪੂਰੇ ਦੇਸ਼ ਵਿੱਚ ਫੈਲਾਈ ਹਿੰਸਾ ਦੌਰਾਨ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ ਇਸੇ ਲੜੀ ਤਹਿਤ ਹੀ ਤੁੱਗਲਕਾਬਾਦ, ਨੰਗਲੋਈ ਰੇਲਵੇ ਸਟੇਸ਼ਨ ਉਪਰ ਪਹੁੰਚੀਆ ਰੇਲ ਗੱਡੀਆ ਵਿੱਚੋ ਵੱਡੀ ਤਦਾਦ ਵਿੱਚ ਸਿੱਖ ਫੌਜੀ ਅਫਸਰਾ, ਜੁਆਨਾ ਅਤੇ ਆਮ ਕਾਰੋਬਾਰੀ ਸਿੱਖਾਂ ਨੂੰ ਵੱਡੇ ਹਜੂਮਾ ਨੇ ਜਿਸ ਦੀ ਅਗਵਾਈ ਸਥਾਨਕ ਕਾਂਗਰਸੀ ਲੀਡਰ ਕਰ ਰਹੇ ਸਨ ਨੇ ਰੇਲਾ ਵਿੱਚੌ ਬਾਹਰ ਕੱਢਕੇ ਬੁਰੀ ਤਰਾਂ ਕੁੱਟਮਾਰ ਕਰਨ, ਬੇਇੱਜਤ ਕਰਨ ਤੌ ਬਾਅਦ ਜਿੰਦਾ ਜਲਾਂ ਦਿੱਤਾ ਗਿਆ ਇਹਨਾ ਫੌਜੀ ਅਫਸਰਾਂ ਵਿੱਚ ਲੈਫਟੀਨੇਟ ਕਰਨਲ ਏ.ਐਸ.ਅਨੰਦ (74 ਆਰਮਰਡ ਰੈਜੀਮੈਟ), ਫਲਾਈਟ ਲੈਫਟੀਨੇਟ ਹਰਿੰਦਰ ਸਿੰਘ, ਕੈਪਟਨ ਆਈ.ਪੀ.ਐਸ ਬਿੰਦਰਾ (63 ਕੈਵਲਰੀ), ਮੇਜਰ ਸੁਖਜਿੰਦਰ ਸਿੰਘ (150 ਫੀਲਡ ਰੈਜੀਮੈਟ), ਕੈਪਟਨ ਐਸ.ਐਸ.ਗਿੱਲ (89 ਆਰਮਰਡ ਰੈਜੀਮੈਟ) , ਸੂਬੇਦਾਰ ਰਣਜੀਤ ਸਿੰਘ (22 ਸਿੱਖ ਬਟਾਲੀਅਨ) , ਸੂਬੇਦਾਰ ਦਰਸ਼ਨ ਸਿੰਘ (ਇਨਲੈਟੀਜੈਨਸ ਕੋਰਪਸ),ਕੈਪਟਨ ਯੂ.ਪੀ.ਐਸ.ਸੱਜਲ, ਸੂਬੇਦਾਰ ਅਨੂਪ ਸਿੰਘ (ਸਿਗਨਲ ਕੋਰਪਸ), ਨਾਇਬ ਸੂਬੇਦਾਰ ਸੁਰਜੀਤ ਸਿੰਘ ( 1 ਸਿੱਖ ਲਾਈਟ ਇੰਨਫੈਨਟਰੀ ) ਸਮੇਤ ਅਨੇਕਾ ਫੌਜੀ ਅਫਸਰ ਤੇ ਜਵਾਨ ਸਾਮਿਲ ਸਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਵੱਲੌ ਹਾਸਿਲ ਕੀਤੇ ਦਸਤਾਵੇਜਾ ਵਿੱਚ ਕੇਵਲ ਇੱਕ ਐਫ.ਆਈ.ਆਰ ਨੰਬਰ 355 ਦਾ ਪਤਾ ਲੱਗਾ ਹੈ ਜਿਹੜੀ ਕਿ ਰੇਲਵੇ ਪੁਲਿਸ( ਜੀ ਆਰ ਪੀ )ਦਿੱਲੀ ਕੋਲ ਆਈ ਪੀ ਸੀ ਦੀਆ ਧਰਾਵਾ 147,148, 201,302 ਅਤੇ 295 ਤਹਿਤ 1 ਨਵੰਬਰ 1984 ਨੂੰ ਦਰਜ ਕੀਤੀ ਗਈ ਸੀ ਫੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ਼ ਸਿੰਘ ਪੀਰ ਮੁਹੰਮਦ, ਬਿਰਗੇਡੀਅਰ ਕੁਲਦੀਪ ਸਿੰਘ ਕਾਹਲੋ, ਐਡਵੋਕੇਟ ਤਜਿੰਦਰ ਸਿੰਘ ਸੂਦਨ ਅਤੇ ਹਾਜ਼ਰ ਸਾਬਕਾ ਅਫਸਰਾਂ ਨੇ ਰਾਸ਼ਟਰਪਤੀ ਸ਼੍ਰੀ ਪ੍ਰਣਮ ਮੁਖਰਜੀ ਦੇਸ਼ ਦੇ ਪ੍ਰਧਾਨ ਮੰਤਰੀ ਡਾਂ:ਮਨਮੋਹਣ ਸਿੰਘ ,ਦੇਸ਼ ਦੇ ਰੱਖਿਆ ਮੰਤਰੀ ਏ.ਕੇ ਐਨਟਨੀ ,ਦੇਸ਼ ਦੇ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ , ਭਾਰਤ ਦੇ ਫੌਜ ਦੇ ਚੀਫ ਆਫ ਆਰਮੀ ਸਟਾਫ ਜਨਰਲ ਸ੍ਰ. ਬਿਕਰਮ ਸਿੰਘ ਪਾਸੋ ਮੰਗ ਕੀਤੀ ਕਿ ਉਹ ਇਹਨਾਂ ਫੌਜੀ ਅਫਸਰਾਂ ਤੇ ਜੁਆਨਾ ਦੇ ਕਾਤਿਲਾ ਨੂੰ ਲੱਭਣ ਲਈ ਵੱਖਰੇ ਤੌਰ ਤੇ ਕਮਿਸ਼ਨ ਕਾਇਮ ਕੀਤਾ ਜਾਵੇ ਜੋ ਇਸ ਗੱਲ ਦਾ ਪਤਾ ਲਗਾਵੇ ਕਿ 28 ਸਾਲ ਬੀਤ ਜਾਣ ਦੇ ਬਾਵਜੂਦ ਦੌਸ਼ੀਆ ਦਾ ਪਤਾ ਲਗਾਉਣ ਵਿੱਚ ਭਾਰਤ ਦੀ ਪੁਲਿਸ ਜਾਂਚ ਏਜੰਸੀਆ ਕਿਉ ਅਸਫਲ ਹੋਈਆ ਹਨ ਉਹਨਾ ਕਿਹਾ ਕਿ ਦੇਸ਼ ਦੇ ਫੌਜੀ ਅਫਸਰਾਂ ਅਤੇ ਜੁਆਨਾ ਦਾ ਵੱਡੀ ਪੱਧਰ ਤੇ ਇੱਕੋ ਰੇਲਵੇ ਸਟੇਸ਼ਨ ਤੇ ਚਿੱਟੇ ਦਿਨ ਕਤਲੇਆਮ ਹੋਣਾ ਆਪਣੇ ਆਪ ਵਿੱਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਉਹਨਾ ਜਿਹਾ ਕਿ ਇਹਨਾ ਫੌਜੀ ਅਫਸਰਾਂ ਨੂੰ ਜੰਗੀ ਸ਼ਹੀਦ ਐਲਾਨ ਕੇ ਉਹਨਾ ਦੇ ਪ੍ਰੀਵਾਰਾ ਨੂੰ ਦੇਸ਼ ਦੇ ਸਰਵ ਉੱਚ ਐਵਾਰਡਾ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤੇ ਪ੍ਰੀਵਾਰ ਦੇ ਇੱਕ ਇੱਕ ਮੈਬਰ ਨੂੰ ਯੋਗਤਾ ਅਨੁਸਾਰ ਭਾਰਤੀ ਫੌਜ ਅਤੇ ਹੋਰ ਮਹਿਕਮਿਆ ਵਿੱਚ ਨੌਕਰੀਆ ਦੇਣੀਆ ਚਾਹੀਦੀਆ ਹਨ ਫੌਜੀ ਅਫਸਰਾ ਤੇ ਜੁਆਨਾ ਦੀ ਯਾਦ ਵਿੱਚ ਮੌਜੂਦਾ ਚੱਲ ਰਹੇ ਪਾਰਲੀਮੈਟ ਅਤੇ ਰਾਜ ਸਭਾ ਸ਼ੈਸ਼ਨ ਦੌਰਾਨ ਮੋਨ ਧਾਰ ਕੇ ਸ਼ਰਧਾਜਲੀ ਦੇਣੀ ਚਾਹੀਦੀ ਹੈ ਅਤੇ ਦੌਨਾ ਸਦਨਾ ਅੰਦਰ ਇਸ ਭਿਆਨਕ ਘਟਨਾ ਉੱਪਰ ਬਹਿਸ ਹੋਣੀ ਚਾਹੀਦੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਲੈਟ ਜਨਰਲ ਕਰਤਾਰ ਸਿੰਘ ਗਿੱਲ, ਬਿਗੇ ਹਰਵੰਤ ਸਿੰਘ , ਬਿਗੇ ਨਵਾਬ ਸਿੰਘ, ਮੇਜਰ ਸੰਤੌਖ ਸਿੰਘ ਢਿੱਲੋ, ਮੇਜਰ ਕਰਨੈਲ ਸਿੰਘ ,ਏਅਰ ਫੋਰਸ ਅਫਸਰ ਸੂਬਾ ਸਿੰਘ, ਹਰਚਰਨ ਸਿੰਘ ਗਿੱਲ ਅਤੇ ਮਨਮੋਹਣ ਸਿੰਘ ਵਿਸ਼ੇਸ ਤੌਰ ਤੇ ਹਾਜਿਰ ਸਨ


Post a Comment