ਸਰਦੂਲਗੜ੍ਹ 3 ਦਸਬੰਰ (ਸੁਰਜੀਤ ਸਿੰਘ ਮੋਗਾ) ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤਹਿਤ ਡਾਕਟਰ ਨਰਿੰਦਰ ਭਾਰਗਵ, ਸੀਨੀਅਰ ਪੁਲਿਸ ਕਪਤਾਨ ਮਾਨਸਾ ਦੇ ਦਿਸਾ ਨਿਰਦੇਸਾ ਅਨੁਸਾਰ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਰਾਕੇਸ ਕੁਮਾਰ ਉਪ ਕਪਤਾਨ ਸਰਦੂਲਗੜ੍ਹ ਅਤੇ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਦੀ ਯੋਗ ਰਹਿਣਮਾਈ ਹੇਠ ਸ:ਥ: ਗੁਰਨਾਮ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਤੇ ਸਨ ਕਿ ਸਰਦੂਲੇਵਾਲਾ ਦੇ ਕੋਲ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਕਤ ਕੋਲੋ 6 ਕਿਲੋਗ੍ਰਾਮ ਭੁੱਕੀ ਚੂਰ(ਪੋਸਤ) ਬਰਾਮਤ ਕੀਤੀ ਗਈ। ਪੁੱਛਗੁੱਛ ਦੌਰਾਨ ਉਕਤ ਦੀ ਪਹਿਚਾਨ ਅਮਰ ਸਿੰਘ ਉਰਫ ਕਾਲਾ ਪੁੱਤਰ ਹਰਨੇਕ ਸਿੰਘ (ਰਾਜਪੂਤ) ਪਿੰਡ ਸਰਦੂਲੇਵਾਲਾ ਵੱਲੋ ਹੋਈ । ਉਕਤ ਨੂੰ ਦੋਸ਼ੀ ਪਾਏ ਜਾਣ ਤੇ ਮੁਕੱਦਮਾ ਨੰਬਰ 132 ਮਿਤੀ 2-12-12 ਅ/ਧ/15/61/85 ਐਨ.ਡੀ.ਪੀ.ਐਸ. ਐਕਟ ਦਰਜ ਕੀਤਾ ਗਿਆ ਹੈ। ਉਕਤ ਲੱਗਭਗਮ ਲੰਮੇ ਸਮੇ ਤੋ ਗੁਵਾਡੀ ਰਾਜ ਹਰਿਆਣਾ ਤੋ ਭੁੱਕੀ ਚੂਰਾ ਪੋਸਤ ਲਿਆਕੇ ਪੰਜਾਬ ਵਿਚ ਵੱਖ=ਵੱਖ ਥਾਵਾ ਤੇ ਸਪਲਾਈ ਕਰਦਾ ਸੀ। ਉਕਤ ਨਸ਼ੇ ਦੇ ਸਦਾਗਰ ਆਪਣੀ ਪੈਸੇ ਦੀ ਲਾਲਸਾ ਪੂਰੀ ਕਰਨ ਲਈ ਨੌਜਵਾਨਾ ਨੂੰ ਨਸ਼ੇ ਦੇ ਸੁਮੰਦਰ ਵਿੱਚ ਧੱਕ ਰਹੇ ਹਨ। ਪੁਲਿਸ ਬਰੀਕੀ ਨਾਲ ਛਾਣਬੀਣ ਕਰ ਰਹੀ ਹੈ, ਉਕਤ ਤੋ ਹੋਰ ਵੀ ਨਸ਼ੇ ਦੇ ਸਦਾਗਰਾ ਦੇ ਭੇਦ ਖੁੱਲਣ ਦੀ ਉਮੀਦ ਹੈ।

Post a Comment