ਜਿਮਨੇਜੀਅਮ ਅਤੇ ਲਾਈਬਰੇਰੀ ਦਾ ਕੀਤਾ ਉਦਘਾਟਨ
ਸ਼ਾਹਕੋਟ/ਮਲਸੀਆਂ, 3 ਦਸੰਬਰ (ਸਚਦੇਵਾ) ਸਾਡੇ ਸੂਬੇ ਵਿੱਚ ਨਸ਼ਿਆ ਦਾ ਵਗ ਰਿਹਾ ਦਰਿਆ ਪੰਜਾਬ ਦੇ ਨੌਜਵਾਨਾਂ ਨੂੰ ਘੂਣ ਵਾਗ ਖਾਦਾ ਜਾ ਰਿਹਾ ਹੈ, ਜਿਸ ਕਾਰਣ ਘਰਾਂ ਦੇ ਘਰ ਤਬਾਹੀ ਦੇ ਰਸਤੇ ‘ਤੇ ਪੈ ਰਹੇ ਹਨ, ਪਰ ਸਾਡੀਆਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆ । ਇਨ ਵਿਚਾਰਾਂ ਦਾ ਪ੍ਰਗਟਾਵਾ ਅਜੀਤ ਗਰੁੱਪ ਜਲੰਧਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ ਨੇ ਪਿੰਡ ਕਾਸੂਪੁਰ ਵਿਖੇ ਚੰਦੀ ਯਾਦਗਾਰੀ ਟੂਰਨਾਮੈਂਟ ਕਮੇਟੀ ਵੱਲੋਂ ਸ਼ੁਰੂ ਕੀਤੀ ਗਏ ਸਤਿਕਾਰਯੋਗ ਭਗਤ ਪੂਰਨ ਸਿੰਘ ਜਿਮਨੇਜੀਅਮ ਅਤੇ ਸਤਿਕਾਰਯੋਗ ਮਦਰ ਟਰੇਸਾ ਲਾਈਬਰੇਰੀ ਦੇ ਉਦਘਾਟਨ ਕਰਨ ਮੌਕੇ ਕੀਤਾ । ਉਨ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਜਾਵਾਨਾਂ ਨੂੰ ਗਲਤ ਰਸਤੇ ਤੋਂ ਦੂਰ ਰੱਖਣ ਲਈ ਗਤਖੇ ਦੀ ਰੀਤ ਚਲਾਈ ਸੀ ਤਾਂ ਜੋ ਨੌਜਵਾਨ ਦਾ ਖੇਡਾਂ ਵੱਲ ਧਿਆਨ ਦਵਾਇਆ ਜਾ ਸਕੇ, ਪਰ ਉਨ ਦੀ ਸ਼ਹੀਦੀ ਤੋਂ ਬਾਅਦ ਅਸੀਂ ਉਨ ਵੱਲੋਂ ਦੱਸੇ ਪੂਰਨਿਆ ‘ਤੇ ਖਰੇ ਨਹੀਂ ਉਤਰ ਰਹੇ । ਉਨ ਕਿਹਾ ਕਿ 20 ਸਾਲ ਪਹਿਲਾ ਸਾਡੇ ਦੇਸ਼ ਵਿੱਚ ਅੱਤਵਾਦ ਦਾ ਮਾਹੌਲ ਸੀ, ਜਿਸ ਕਾਰਣ ਲੋਕਾਂ ਨੂੰ ਉਸ ਵਕਤ ਲੋੜੀਦੀਆਂ ਸਹੂਲਤਾ ਨਹੀਂ ਸਨ ਮਿਲ ਰਹੀਆ, ਪਰ ਅੱਜ ਅੱਤਵਾਦ ਖਤਮ ਹੋਏ ਵੀ ਕਾਫੀ ਸਾਲ ਬੀਤ ਗਏ ਹਨ । ਇਸ ਦੇ ਬਾਵਜੂਦ ਵੀ ਸਾਡੇ ਬੱਚਿਆ ਨੂੰ ਨਾ ਤਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਮਿਲ ਰਹੇ ਹਨ ਅਤੇ ਨਾ ਹੀ ਸਿਹਤ ਦੇ ਸੁਧਾਰ ਲਈ ਡਾਕਟਰਾਂ ਦੀ ਘਾਟ ਪੂਰੀ ਹੋ ਰਹੀ ਹੈ । ਜੇਕਰ ਮੌਕੇ ਦੀਆਂ ਸਰਕਾਰਾਂ ਨੇ ਨਸ਼ਿਆ ਦੇ ਵਗਰ ਰਹੇ ਦਰਿਆਂ ਨੂੰ ਨਕੇਲ ਨਾ ਪਾਈ ਅਤੇ ਅਧਿਆਪਕਾ ‘ਤੇ ਡਾਕਟਰਾਂ ਦੀ ਘਾਟ ਪੂਰੀ ਨਾ ਕੀਤੀ ਤਾਂ ਅਸੀਂ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਵਾਗੇ । ਇਸ ਮੌਕੇ ਉਨ ਚੰਦੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਉਨ ਵੱਲੋਂ ਲੋੜਵੰਦਾਂ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਭਰਭੂਰ ਸ਼ਲਾਘਾ ਕੀਤੀ । ਇਸ ਤੋਂ ਪਹਿਲਾ ਹਲਕਾ ਵਿਧਾਇਕ ਅਤੇ ਟ੍ਰਾਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਵੀ ਸਾਢੇ ਦਸ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਮਾਰਤ ਦਾ ਉਦਘਾਟਨ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਬੰਸ ਸਿੰਘ ਚੰਦੀ, ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰਦੀ, ਜਥੇਬੰਧਕ ਸੈਕਟਰੀ ਕੰਵਰਜੀਤ ਸਿੰਘ ਚੰਦੀ (ਲਵਲੀ), ਤਰਸੇਮ ਮਿੱਤਲ ਭਾਜਪਾ ਆਗੂ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਅਮਨ ਮਲਹੋਤਰਾ ਸਮਾਜ ਸੇਵਕ, ਗਿਆਨ ਸੈਦਪੁਰੀ, ਸਵਰਨ ਸਿੰਘ ਚੰਦੀ, ਦੀਪਕ ਬਾਲੀ, ਗਿਆਨ ਸੈਦਪੁਰੀ, ਅਮਨ ਸੈਦਪੁਰੀ, ਲੈਕਚਰਾਰ ਬਲਕਾਰ ਸਿੰਘ ਵਾਲੀਬਾਲ ਕਨਵੀਨਰ, ਅੰਮ੍ਰਿਤਪਾਲ ਸਿੰਘ ਥਿੰਦ ਡੀ.ਈ.ਪੀ, ਰਣਜੀਤ ਸਿੰਘ ਆਦਿ ਹਾਜ਼ਰ ਸਨ ।
ਕਾਸੂਪੁਰ ਵਿਖੇ ਜਿਮਨੇਜੀਅਮ ਅਤੇ ਲਾਈਬਰੇਰੀ ਦਾ ਉਦਘਾਟਨ ਕਰਦੇ ਹੋਏ ਅਜੀਤ ਗਰੁੱਪ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ ਅਤੇ ਹੋਰ ।


Post a Comment