ਬ੍ਰੇਨ ਓ ਬ੍ਰੇਨ ਵਲੋਂ 22ਵੀਂ ਖੇਤਰੀ ਅਬੈਕਸ ਪ੍ਰਤਿਯੋਗਿਤਾ ਵਿੱਚ ਬੱਚਿਆਂ ਨੇ ਵਿਖਾਏ ਟੈਲੇਂਟ
ਲੁਧਿਆਣਾ, 25 ਦਸੰਬਰ (ਸਤਪਾਲ ਸੋਨ) ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅੰਤਰਾਸ਼ਟਰੀ ਪੱਧਰ ਦੇ ਸੰਸਥਾਨ ਬ੍ਰੇਨ ਓ ਬ੍ਰੇਨ ਵਲੋਂ ਸਥਾਨਕ ਆਰਿਆ ਕਾਲਜ ਫਾਰ ਬੁਆਇਜ ਵਿੱਖੇ ਐਤਵਾਰ ਨੂੰ ਆਯੋਜਿਤ ਹੋਈ 22ਵੀਂ ਖੇਤਰੀ ਅਬੈਕਸ ਪ੍ਰਤਿਯੋਗਿਤਾ ਵਿੱਚ 5 ਤੋਂ 14 ਸਾਲ ਦੇ ਨਨ•ੇ ਉਸਤਾਦਾਂ ਨੇ ਕੁਝ ਸਕਿੰਟਾਂ ਹੀ ਸੈਕੜਿਆਂ ਸਵਾਲਾਂ ਨੂੰ ਹੱਲ ਕਰ ਵਿਖਾਇਆ। ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਤਿੰਨ ਮਿੰਟਾਂ ਵਿੱਚ ਤੇਜੀ ਨਾਲ 75 ਸਵਾਲ ਹੱਲ ਕਰਕੇ ਅਚੰਭਿਤ ਕਰ ਦਿੱਤਾ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਬੱਚਿਆਂ ਦਾ ਦਿਮਾਗ ਸੁਪਰ ਰਫਤਾਰ ਨਾਲ ਦੌੜ ਰਿਹਾ ਹੋਵੇ। ਇਸ ਪ੍ਰਤਿਯੋਗਿਤਾ ਨੂੰ ਵੱਖ-ਵੱਖ ਵਰਗ ਦੇ 5 ਤੋਂ 7 ਸਾਲ, 8 ਤੋਂ 10 ਸਾਲ ਅਤੇ 11 ਤੋਂ 14 ਸਾਲ ਦੇ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਸੀ। ਪੰਜਾਬ, ਚੰਡੀਗੜ• ਅਤੇ ਪੰਚਕੂਲਾ ਦੇ ਵੱਖ-ਵੱਖ ਸਕੂਲਾਂ ਦੇ ਕਰੀਬ 2500 ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਇਸ ਪ੍ਰਤਿਯੋਗਿਤਾ ਵਿੱਚ ਭਾਗ ਲਿਆ। ਇਸ ਤੋਂ ਪਹਿਲਾਂ ਬ੍ਰੇਨ ਓ ਬ੍ਰੇਨ ਕਿਡਸ ਦੇ ਡਾਇਰੈਕਟਰ ਟੈਕਨੀਕਲ ਅਰੁਣ ਸੁਬਰਾਮਣਿਅਮ ਨੇ ਦੀਪ ਜਗਾ ਕੇ ਪ੍ਰੋਤਿਯਾਗਿਤਾ ਦਾ ਅਰੰਭ ਕਰਵਾਈ। ਇਨ•ਾਂ ਵਿਦਿਆਰਥੀਆਂ ਵਿਚੋਂ ਪਹਿਲੇ ਜੇਤੂਆਂ ਨੂੰ 50 ਚੈਂਪੀਅਨ ਟਰਾਫੀਆਂ, ਦੂਸਰੇ ਨੰ. ਦੇ ਵਿਜੇਤਾਵਾਂ ਨੂੰ 50 ਗੋਲਡ ਅਤੇ ਤੀਸਰੇ ਥਾਂ ਤੇ ਆਉਣ ਵਾਲਿਆਂ ਨੂੰ 50 ਸਿਲਵਰ ਮੈਡਲਾਂ ਨਾਲ ਸਨਮਾਨਿਤ ਹੋਣ ਵਿਦਿਆਰਥੀਆਂ ਨੂੰ ਚੈਂਪੀਅਨ ਵਰਗ ਦੇ ਅਰਸ਼ਦੀਪ ਸਿੰਘ, ਆਯੂਸ਼ ਸਿੰਗਲਾ, ਦੀਪਤੀ ਜੈਨ, ਸਕਸ਼ਮ ਸਿੰਘ, ਕਰਨ ਤਲੂਜਾ, ਪਾਰੁਲ, ਮਹਿਪ ਜੈਨ, ਜੈ ਵੀਰ ਸਿੰਘ ਗਾਬਾ, ਸਮੀਧਾ, ਆਰਿਅਨ ਗਰਗ, ਕਨਿਕਾ ਗੋਇਲ, ਅਗਮ ਜੈਨ, ਗੋਲਡ ਟਾਪਰਾਂ ਵਿੱਚ ਪੁਸ਼ਾਰ ਦੁਆ, ਗਰਿਨਾ, ਤਨਿਸ਼ ਡੀਂਗਰਾ, ਹਰਨੂਰ ਕੌਰ, ਬ੍ਰਿੰਦਾ ਅਰੋੜਾ, ਚੇਤਨਿਆ, ਮਾਧਵ ਅਤੇ ਸਿਲਵਰ ਪਦਕ ਟਾਪਰਾਂ ਵਿੱਚ ਪੂਜਾ, ਤਰਨਜੀਤ ਕੌਰ, ਯੁਵਰਾਜ ਸਿੰਘ, ਨਮਨਜੀਤ ਸਿੰਘ ਅਤੇ ਸ਼ਿਵਾਨੀ ਅਤੇ ਹੋਰ ਸ਼ਾਮਲ ਹੈ। ਪ੍ਰਤਿਯੋਗਿਤਾ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਸਿਸਟੈਂਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਉਦਯੋਗਪਤੀ ਰਜਨੀਸ਼ ਗੁਪਤਾ ਅਤੇ ਆਰਟ ਆਫ ਲਿਵਿੰਗ ਲੁਧਿਆਣਾ ਦੇ ਪ੍ਰਮੁੱਖ ਮਨੀਸ਼ ਚੋਪੜਾ ਅਤੇ ਆਰਕੀਟੈਕਟ ਅਸ਼ੋਕ ਸ਼ਰਮਾ ਨੇ ਜੇਤੂਆਂ ਨੂੰ ਪੁਰਸ਼ਕਾਰ ਵੰਡੇ। ਉਨ•ਾਂ ਛੋਟੇ ਉਸਤਾਦਾਂ ਨੂੰ ਪਰਿਪੱਕਵ ਬਣਾਉਣ ਲਈ ਬ੍ਰੇਨ ਓ ਬ੍ਰੇਨ ਕਿਡਸ ਅਕੈਡਮੀ ਪ੍ਰਾਇਵੇਟ ਲਿਮ. ਦੇ ਡਾਇਰੈਕਟਰ ਟੈਕਨੀਕਲ ਅਰੁਣ ਸੁਬਰਾਮਨਿਅਮ ਅਤੇ ਰਿਜਨਲ ਡਾਇਰੈਕਟਰ ਪੰਜਾਬ ਐਂਡ ਚੰਡੀਗੜ• ਨਿਧਿ ਗੁਪਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ•ਾਂ ਸਖਤ ਮਿਹਨਤ ਕਰਕੇ ਇਸ ਕਾਬਲ ਬਣਾ ਕੇ ਉਨ•ਾਂ ਵਿੱਚ ਇਨ•ਾਂ ਆਤਮਵਿਸ਼ਵਾਸ ਭਰ ਦਿੱਤਾ ਹੈ ਕਿ ਇਹ ਬੱਚੇ ਸੰਗੀਤ ਅਤੇ ਐਕਸਰਸਾਈਜ ਦੇ ਨਾਲ-ਨਾਲ ਜਟਿਲ ਤੋਂ ਜਟਿਲ ਸਵਾਲਾਂ ਨੂੰ ਵੀ ਕੁਝ ਸਕਿੰਟਾਂ ’ਚ ਹੀ ਹੱਲ ਕਰ ਅਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਬ੍ਰੇਨ ਓ ਬ੍ਰੇਨ ਕਿਡਸ ਅਕੈਡਮੀ ਪ੍ਰਾ. ਲਿਮ. ਦੇ ਡਾਇਰੈਕਟਰ ਟੈਕਨੀਕਲ ਅਰੁਣ ਸੁਬਰਾਮਨਿਅਮ ਅਤੇ ਰਿਜਨਲ ਡਾਇਰੈਕਟਰ ਪੰਜਾਬ ਅਤੇ ਚੰਡੀਗੜ• ਨਿਧੀ ਗੁਪਤਾ ਨੇ ਦੱਸਿਆ ਕਿ ਉਨ•ਾਂ ਦੇ ਸੰਸਥਾਨ ਵਲੋਂ ਬੱਚਿਆਂ ਨੂੰ ਵਿਸ਼ਵ ਚੁਣੌਤਿਆਂ ਲਈ ਤਿਆਰ ਕਰਕੇ ਮੈਮੋਰੀ, ਕ੍ਰਿਏਟੀਵਿਟੀ, ਸਪੀਡ ਅਤੇ ਐਕੂਰੇਸੀ, ਆਤਮ ਵਿਸ਼ਵਾਸ, ਅੰਤਰਾਸ਼ਟਰੀ ਪ੍ਰਤਿਯੋਗਿਤਾ, ਵਿਸ਼ਵ ਪੱਧਰੀ ਟ੍ਰੇਨਿੰਗ ਦੇ ਕੇ ਮਾਨਸਿਕ ਅਤੇ ਸਾਮਾਜਿਕ ਤੌਰ ਤੇ ਹਰ ਪ੍ਰੀਖਿਆ ਲਈ ਤਿਆਰ ਕਰਕੇ ਉਨ•ਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ਉਨ•ਾਂ ਨੂੰ ਅੰਤਰਾਸ਼ਟਰੀ ਪੱਧਰ ਦੇ ਕਾਨਸੇਪਟ ਲਈ ਕਮ ਰਿਸ਼ਕ ਤੇ ਚੰਗੇ ਲਾਭ ਲਈ ਤਿਆਰ ਕੀਤਾ ਜਾਂਦਾ ਹੈ। ਬ੍ਰੇਨ ਓ ਬ੍ਰੇਨ ਦੇ ਦੇਸ਼ ਵਿਦੇਸ਼ ਵਿੱਚ 520 ਸੈਂਟਰ, ਪੰਜਾਬ ਵਿੱਚ 50 ਅਤੇ ਲੁਧਿਆਣਾ ਵਿੱਚ 9 ਸੈਂਟਰ ਚਲ ਰਹੇ ਹਨ।

Post a Comment