ਮਾਨਸਾ, 25 ਦਸੰਬਰ ( ) - ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:) ਦੇ ਮੈਂਬਰਾਂ ਨੇ ਇਕ ਬੱਛੇ ਦਾ ਇਲਾਜ ਕਰਕੇ ਕ੍ਰਿਸਮਿਸ ਮਨਾਈ। ਜਦੋਂ ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:) ਦੇ ਮੈਂਬਰ ਵਿਕਾਸ ਗਰਗ ਨੂੰ ਪਤਾ ਲੱਗਿਆ ਕਿ ਇਕ ਬੱਛਾ ਨਵੀਂ ਕਚਿਹਰੀ ਰੋਡ ਮਾਨਸਾ ਵਿਖੇ ਬੁਰੀ ਹਾਲਤ ਵਿੱਚ ਡਿੱਗਿਆ ਪਿਆ ਹੈ ਤਾਂ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਸਾਇਟੀ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਬੱਛਾ ਨਾਲੀ ਦੇ ਕਿਨਾਰੇ ਡਿੱਗਿਆ ਪਿਆ ਸੀ ਤੇ ਬਹੁਤ ਬੁਰੀ ਤਰ੍ਹਾਂ ਜਖਮੀ ਸੀ। ਉਸਦੇ ਕੰਨ ਵਿੱਚ ਕੀੜੇ ਪਏ ਹੋਏ ਸਨ ਅਤੇ ਕੁੱਤੇ ਉਸਦੇ ਕੰਨ ਨੂੰ ਨੋਚ ਰਹੇ ਸਨ। ਵਿਕਾਸ ਗਰਗ ਨੇ ਤੁਰੰਤ ਇਲਾਜ ਲਈ ਲੋੜੀਂਦੀ ਦਵਾਈ ਅਤੇ ਮੱਲਮ ਪੱਟੀ ਦਾ ਪ੍ਰਬੰਧ ਕੀਤਾ ਅਤੇ ਲਗਭੱਗ ਅੱਧੇ ਘੰਟੇ ਵਿੱਚ ਸਾਰੇ ਕੀੜੇ ਸਾਫ ਕਰਕੇ ਅਤੇ ਮੱਲਮ ਪੱਟੀ ਕਰ ਦਿੱਤੀ ਅਤੇ ਟੀਕੇ ਆਦਿ ਲਗਾਏ ਗਏ। ਇਸ ਤੋਂ ਬਾਅਦ ਸੋਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਸ਼ਹਿਰ ਦੀ ਗਊਸ਼ਾਲਾ ਨੂੰ ਸੂਚਿਤ ਕੀਤਾ ਗਿਆ ਜਿਸ ਲਈ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਇਸ ਬੱਛੜੇ ਦੀ ਸਾਂਭ ਸੰਭਾਲ ਤੇ ਹੋਰ ਇਲਾਜ ਦੀ ਜਿੰਮੇਵਾਰੀ ਲੈਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ, ਜਸਪਾਲ ਸਿੰਘ, ਸੁਖਵੰਤ ਆਹਲੂਵਾਲੀਆ, ਰਾਜ ਕੁਮਾਰ ਰਾਜੀ ਹਾਜਰ ਸਨ।




Post a Comment