ਬੱਧਨੀ ਕਲਾਂ 2 ਦਸੰਬਰ ( ਚਮਕੌਰ ਲੋਪੋਂ ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੁੰਜ, ਸੁਆਮੀ ਸੰਤ ਜ਼ੋਰਾ ਸਿੰਘ ਦੀ ਸੱਤਵੀਂ ਬਰਸੀ 15 ਦਸੰਬਰ ਨੂੰ ਅਤੇ ਸੁਆਮੀ ਮਿੱਤ ਸਿੰਘ ਦੀ 62ਵੀਂ ਬਰਸੀ 13 ਦਸੰਬਰ ਨੂੰ ਸੰਤ ਆਸ਼ਰਮ ਲੋਪੋਂ ਵਿਖੇ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗੀਰਥ ਸਿੰਘ ਗਿੱਲ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ 7 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਪ੍ਰਕਾਸ਼ ਕਰਵਾਕੇ 9 ਦਸੰਬਰ ਨੂੰ ਭੋਗ ਪਾਏ ਜਾਣਗੇ ਅਤੇ ਉਸੇ ਦਿਨ ਦੂਸਰੀ ਸ੍ਰੀ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਹੋਵੇਗੀ ਜਿੰਨ•ਾਂ ਦੇ ਭੋਗ 11 ਦਸੰਬਰ ਨੂੰ ਪਾਉਣ ਉਪਰੰਤ ਤੀਸਰੀ ਲੜੀ ਪ੍ਰਾਰੰਭ ਹੋਵੇਗੀ ਅਤੇ 13 ਦਸੰਬਰ ਨੂੰ ਸੁਆਮੀ ਮਿੱਤ ਸਿੰਘ ਦੀ ਸਲਾਨਾ ਬਰਸੀ ਵਾਲੇ ਭੋਗ ਪਾਏ ਜਾਣਗੇ ਅਤੇ ਉਸੇ ਦਿਨ ਹੀ ਚੌਥੀ ਲੜੀ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਕੇ 15 ਦਸੰਬਰ ਨੂੰ ਭੋਗ ਪਾਏ ਜਾਣਗੇ। 13 ਦਸੰਬਰ ਨੂੰ ਸੁਆਮੀ ਸੰਤ ਮਿੱਤ ਸਿੰਘ ਜੀ ਦੀ 62ਵੀਂ ਬਰਸੀ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਉਣ ਉਪਰੰਤ ਸੰਤ ਸਮਾਗਮ ਹੋਵੇਗਾ, ਜਿਸ ਦੌਰਾਨ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜੱਥੇ ਗੁਰ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਦੁਪਹਿਰ 1 ਤੋਂ 2 ਵਜੇ ਤੱਕ ਦਰਬਾਰ ਸੰਪਰਦਾਇ ਦੇ ਮੌਜੂਦਾ ਸੰਚਾਲਕ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਵਾਲੇ ਸੰਗਤਾਂ ਨੂੰ ਅਮੋਲਕ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਇਸੇ ਤਰਾਂ 15 ਦਸੰਬਰ ਨੂੰ ਵੀ ਸੰਤ ਸੁਆਮੀ ਜ਼ੋਰਾ ਸਿੰਘ ਜੀ ਦੀ 7ਵੀਂ ਬਰਸੀ ਨੂੰ ਮੁੱਖ ਰੱਖਦਿਆਂ ਚਾਰ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਸੰਪੂਰਨਤਾ ਅਰਦਾਸ ਹੋਵੇਗੀ, ਉਪਰੰਤ ਕਵੀਸ਼ਰੀ ਜੱਥਿਆਂ ਵੱਲੋਂ ਵਾਰਾਂ ਅਤੇ ਗੁਰੂ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਆਪਣੇ ਅਮੋਲਕ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ•ਾਂ ਦੱਸਿਆ ਕਿ ਮਹਾਂਪੁਰਸ਼ਾਂ ਨਮਿੱਤ ਬਰਸੀ ਸਮਾਗਮ ਦੌਰਾਨ 15 ਦਸੰਬਰ ਦਿਨ ਸ਼ਨੀਵਾਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਪਰਦਾਵਾਂ ਦੇ ਮੁਖੀ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰੀਆਂ ਲਗਵਾਉਣਗੇ।
ਫੋਟੋ : ਚਮਕੌਰ ਲੋਪੋਂ


Post a Comment