ਬੱਧਨੀ ਕਲਾਂ 2 ਦਸੰਬਰ ( ਚਮਕੌਰ ਲੋਪੋ ) ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਏ ਲੋਪੋਂ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਜੀ ਲੋਪੋਂ ਵਾਲਿਆ ਦੀ ਤੋਰੀ ਹੋਈ ਮਰਯਾਦਾ ਅਨੁਸਾਰ ਸ੍ਰੀ ਮਾਨ ਸੁਆਮੀ ਸੰਤ ਜੋਰਾ ਸਿੰਘ ਜੀ ਦੇ ਹੁਕਮ ਅਨੁਸਾਰ ਸੰਪ੍ਰਦਾਏ ਦੇ ਮਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਵੱਲੋ ਦੀਵਾਨਾ ਦੀ ਚਲਾਈ ਲੜੀ ਤਹਿਤ ਪਿੰਡ ਗਾਲਿਬ ਕਲਾਂ ਵਿਖੇ ਦੋ ਦਿਨਾ ਧਾਰਮਿਕ ਦੀਵਾਨ ਸਜਾਏ ਗਏ ਜਿਨ•ਾਂ ਵਿਚ ਸ੍ਰੀ ਅਖੰਡ ਪਾਠਾ ਦੇ ਭੋਗਾ ਤੋ ਬਾਅਦ ਦਰਬਾਰ ਧਾਰਮਿਕ ਨੂਰੀ ਦੀਵਾਨਾ ਵਿਚ ਸੰਪ੍ਰਦਾਏ ਨਾਲ ਜੁੜੇ ਕਵਿਸ਼ਰੀ ਜੱਥਿਆ ਨੇ ਸੁਆਮੀ ਜੀ ਦੇ ਲਿਖੇ ਕਾਵ ਸੰਗ੍ਰਿਹ ਵਿਚੋ ਹਰ ਜਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਕਰਦਿਆ ਕਿਹਾ ਕਿ ਜੋ ਇਨਸਾਨ ਪ੍ਰਮਾਤਮਾ ਤੋ ਬੇਮੁਖ ਹੋ ਜਾਦੇ ਹਨ ਉਨ•ਾਂ ਨੂੰ ਸਭ ਰੋਗ ਵਿਆਪਦੇ ਹਨ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਨੂੰ ਹਮੇਸ਼ਾਂ ਯਾਦ ਰੱਖੋ ਅਤੇ ਉਸ ਦੇ ਭਾਣੇ ਵਿਚ ਰਹੋ। ਜਿੰਨਾ ਚਿਰ ਆਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠ ਕੇ ਅਪਣੇ ਮਨ ਨੂੰ ਇਕਾਗਰ ਕਰਕੇ ਸੁਰਤੀ ਬਿਰਤੀ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਨਹੀ ਕਰਦੇ ਓਨਾ ਚਿਰ ਆਪਣਾ ਜੀਵਨ ਸਫਲ ਨਹੀ ਹੋ ਸਕਦਾ। ਜੇ ਅਸੀਂ ਪ੍ਰਮੇਸ਼ਰ ਨਾਲ ਜੁੜਕੇ ਸੇਵਾ ਨਹੀਂ ਕਰਦੇ ਓਨਾ ਚਿਰ ਸਾਡਾ ਜੀਵਨ ਵਾਹਿਗੁਰੂ ਦੇ ਵਿਯੋਗ ਵਿਚ ਹੈ। ਸੁਆਮੀ ਜੀ ਨੇ ਸੰਗਤਾਂ ਨੂੰ ਕਿਹਾ ਕਿ ਜੋ ਵਾਹਿਗੁਰੂ ਨੇ ਆਪਾ ਨੂੰ ਭੋਗ ਪਦਾਰਥ ਬਖਸ਼ੇ ਹਨ ਉਹ ਸ਼ੁਧ ਖਾਣਾ,ਸ਼ੁਧ ਪਹਿਨਣਾ,ਸ਼ੁਧ ਬੋਲਣਾ, ਸ਼ੁਧ ਵਿਚਾਰ ਕਰਨਾ ਤੇ ਸ਼ੁਧ ਸੋਚਣਾ ਹੈ ਪਰ ਅਸੀਂ ਉਸ ਦੇ ਉਲਟ ਪਦਾਰਥ ਵਰਤ ਕੇ ਆਪਣੀ ਦੇਹੀ ਨੂੰ ਭਿਆਨਕ ਰੋਗ ਲਗਾ ਰਹੇ ਹਾ। ਪਰ ਸਨੂੰ ਸ਼ੁਭ ਕਰਮ ਕਰਨ ਨਾਲ ਹੀ ਜੀਵਨ ਦਾ ਸਹੀ ਅਨੰਦ ਪ੍ਰਾਪਤ ਹੋ ਸਕਦਾ ਹੈ। ਮਨੁੱਖਾ ਦੇਹੀ ਜੋ ਸਨੂੰ ਪ੍ਰਮਾਤਮਾ ਨੇ ਬਖਸੀ ਹੈ ਨੂੰ ਪ੍ਰਮਾਤਮਾ ਦੀ ਬੰਦਗੀ ਨਾਲ , ਭਗਤੀ ਨਾਲ ਨਾ ਜੋੜਿਆ ਤਾਂ ਜੋ ਇਹ ਦੁਰਲੱਭ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਬੇਅਰਥ ਹੀ ਚਲਾ ਜਾਵੇਗਾ ਇਸ ਕਰਕੇ ਸਾਨੂੰ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਜਰੂਰ ਸਿਮਰਨ ਕਰਨਾ ਚਾਹੀਦਾ ਹੈ। ਇਸ ਸਮੇ ਜਗਜੀਤ ਸਿੰਘ ਜੱਗਾ, ਅਮਰਜੀਤ ਸਿੰਘ ਕਾਲਾ, ਹਰਨਾਮ ਸਿੰਘ ਨਾਮਾ,ਵਰਿਆਮ ਸਿੰਘ,ਬਲਦੇਵ ਸਿੰਘ ਸਰਪੰਚ,ਹਰਿੰਦਰ ਚਹਿਲ,ਨਛੱਤਰ ਸਿੰਘ ਪੰਚ,ਭਾਗ ਸਿੰਘ ਬਲਾਕ ਸੰਮਤੀ ਮੈਂਬਰ,ਡਾਂ: ਦਰਸਨ ਸਿੰਘ,ਜਥੇਦਾਰ ਪਿਆਰਾ ਸਿੰਘ,ਕਰਮਜੀਤ ਸਿੰਘ ਪਟਵਾਰੀ,ਗਿਆਨੀ ਭੁਪਿੰਦਰ ਸਿੰਘ,ਬਿੰਦਰ ਸਿੰਘ,ਭਾਈ ਸ਼ਿੰਦਰ ਸਿੰਘ, ਕੁਲਵੰਤ ਸਿੰਘ ਮਲਕ,ਹਰਵਿੰਦਰ ਸਿੰਘ ਪੀ.ਏ, ਹਰਿੰਦਰ ਕਲਸੀ,ਸਾਜਨ ਸਟੂਡੀਓ ਵਾਲੇ,ਰਾਗੀ ਦਲਜੀਤ ਸਿੰਘ ਕੋਕਲ,ਹੈਡ ਗ੍ਰੰਥੀ ਪਰਮਜੀਤ ਸਿੰਘ ਪੰਮਾ, ਮੀਡੀਆ ਇੰਚਾਰਿਜ ਸ੍ਰੀ ਇੰਦਰਜੀਤ ਦੇਵਗਨ ਤੋਂ ਇਲਾਵਾ ਇਲਾਕੇ ਭਰ ਦੀਆ ਸੰਗਤਾ ਨੇ ਵੱਡੀ ਗਿਣਤੀ ਵਿਚ ਹਾਜਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਗੁਰੂ ਕੇ ¦ਗਰ ਅਤੁਟ ਵਰਤੇ।
ਪਿੰਡ ਗਾਲਿਬ ਕਲਾਂ ਵਿਖੇ ਦਰਬਾਰ ਸੰਪ੍ਰਦਾਏ ਦੇ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਮਰ ਕਥਾ ਕਰਦੇ ਹੋਏ ਅਤੇ ਹਾਜਰ ਸੰਗਤਾਂ ਦਾ ਭਾਰੀ ਇਕੱਠ। ਫੋਟੋ :- ਚਮਕੌਰ ਲੋਪੋਂ


Post a Comment