ਸ੍ਰੀ ਮੁਕਤਸਰ ਸਾਹਿਬ, 24 ਦਸੰਬਰ : ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸਰਕਾਰ ਸਾਲ 2012‑13 ਦੌਰਾਨ 744.85 ਲੱਖ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਸਿੱਖਿਆਂ ਸਹੁਲਤਾਂ ਦੇ ਪ੍ਰਸਾਰ ਲਈ ਵਿਸੇਸ਼ ਰੂਚੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਚਾਲੂ ਵਿੱਤੀ ਸਾਲ ਦੌਰਾਨ 254.8 ਲੱਖ ਰੁਪਏ ਦੀ ਲਾਗਤ ਨਾਲ 49 ਕਲਾਸ ਰੂਮਜ, 22 ਲੱਖ ਰੁਪਏ ਨਾਲ ਇਕ ਅਪਰ ਪ੍ਰਾਈਮਰੀ ਸਕੂਲ ਦੀ ਬਿਲਡਿੰਗ, 86.68 ਲੱਖ ਰੁਪਏ ਨਾਲ 44 ਟਾਇਲਟ ਬਲਾਕ, 52.30 ਲੱਖ ਰੁਪਏ ਨਾਲ 16 ਪ੍ਰਾਈਮਰੀ ਹੈਡ ਮਾਸਟਰ ਰੁਮਜ, 26.2 ਲੱਖ ਰੁਪਏ ਨਾਲ 8 ਅਪਰ ਪ੍ਰਾਈਮਰੀ ਹੈਡ ਮਾਸਟਰ ਰੁਮਜ਼ ਉਸਾਰੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਆਧਣੀਆਂ ਪਿੰਡ ਲਈ 58.12 ਲੱਖ ਰੁਪਏ ਨਾਲ ਨਵਾਂ ਸਕੂਲ, 7 ਲੱਖ ਰੁਪਏ ਨਾਲ ਇਕ ਲਾਈਬ੍ਰੇਰੀ, 170.80 ਲੱਖ ਰੁਪਏ ਨਾਲ 28 ਸਾਇੰਸ ਲੈਬ, 10 ਲੱਖ ਰੁਪਏ ਨਾਲ 2 ਆਰਟ ਐਂਡ ਕਰਾਫਟ ਰੂਮਜ, 15 ਲੱਖ ਰੁਪਏ ਨਾਲ 15 ਟੁਆਲਿਟ ਬਲਾਕ, 39.41 ਲੱਖ ਰੁਪਏ ਨਾਲ 7 ਕਲਾਸ ਰੂਮਜ਼, 2.04 ਲੱਖ ਨਾਲ ਰਿਪੇਅਰ ਅਤੇ 0.5 ਲੱਖ ਨਾਲ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਖਰਚੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲੰਘੇ ਵਿੱਤੀ ਸਾਲ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 1439.85 ਲੱਖ ਰੁਪਏ ਨਾਲ 331 ਕਲਾਸ ਰੂਮਜ਼ ਅਤੇ 132 ਲੱਖ ਰੁਪਏ ਨਾਲ 66 ਸੈਨਟਰੀ ਬਲਾਕ ਦੀ ਉਸਾਰੀ ਕੀਤੀ ਗਈ ਹੈ।ਸਰਕਾਰੀ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਾਈਮਰੀ ਸਕੂਲਾਂ ਵਿਚ 49868 ਅਤੇ ਅਪਰ ਪ੍ਰਾਈਮਰੀ ਸਕੁਲਾਂ ਵਿਚ 29229 ਵਿਦਿਆਰਥੀਆਂ ਨੂੰ ਰੋਜ਼ਾਨਾ ਦੁਪਹਿਰ ਦਾ ਖਾਣਾ ਉਪਲਬੱਧ ਕਰਵਾਇਆ ਜਾਂਦਾ ਹੈ। ਇਸ ਕੰਮ ਲਈ ਪ੍ਰਾਈਮਰੀ ਸਕੂਲਾਂ ਵਿਚ 740 ਅਤੇ ਅਪਰ ਪ੍ਰਾਈਮਰੀ ਸਕੂਲਾਂ ਵਿਚ 473 ਕੁੱਕ‑ਕਮ‑ਹੈਲਪਰ ਤਾਇਨਾਤ ਕੀਤੇ ਗਏ ਹਨ ਅਤੇ ਸਰਕਾਰ ਵੱਲੋਂ ਖਾਣਾ ਤਿਆਰ ਕਰਨ ਵਾਸਤੇ 52.70 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਸਕੂਲਾਂ ਵਿਚ ਮਿਡ ਡੇ ਮੀਲ ਲਈ ਵਿਦਿਆਰਥੀਆਂ ਲਈ ਬਰਤਨ ਖਰੀਦਣ ਲਈ ਸਰਕਾਰ ਵੱਲੋਂ 3332150 ਰੁਪਏ ਖਰਚੇ ਗਏ ਹਨ। ਸਕੂਲਾਂ ਵਿਚ ਵਿਦਿਆਰਥੀ ਹੱਥ ਧੋ ਕੇ ਦੁਪਹਿਰ ਦਾ ਖਾਣਾ ਖਾਣ ਇਸ ਲਈ ਵਿਦਿਆਰਥੀਆਂ ਦੇ ਹੱਥਾਂ ਦੀ ਸਫਾਈ ਲਈ ਸਾਬਣ ਦੀ ਖਰੀਦ ਲਈ ਵੀ ਜ਼ਿਲ੍ਹੇ ਦੇ ਸਕੂਲਾਂ ਨੂੰ 133950 ਰੁਪਏ ਜਾਰੀ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰਪਾਲ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆਂ ਵੀ ਹਾਜਰ ਸਨ।
ਇਕ ਸਰਕਾਰੀ ਸਕੂਲ ਵਿਚ ਦੁਪਹਿਰ ਦਾ ਖਾਣਾ ਖਾ ਰਹੇ ਵਿਦਿਆਰਥੀ।


Post a Comment