ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਤਰ•ਾਂ ਯਤਨਸ਼ੀਲ ਹੈ: ਜੋਸ਼ੀ
ਲੁਧਿਆਣਾ, ( ਸਤਪਾਲ ਸੋਨ ) ਨੈਟਵਰਕ-18 ਵੱਲੋਂ ਕਰਵਾਈ ਜਾ ਰਹੀ ਚਾਰ ਰੋਜ਼ਾ ਇੰਜੀਨੀਅਰਿੰਗ ਐਕਸਪੋ-2012 ਦਾ ਉਦਘਾਟਨ ਉਦਯੋਗ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਲੁਧਿਆਣਾ ਵਿਖੇ ਸ਼ੁਰੂ ਕੀਤਾ। ਉਦਘਾਟਨ ਮੌਕੇ ਹਾਜ਼ਰ ਸਨਅੱਤਕਾਰਾਂ ਅਤੇ ਹੋਰ ਆਏ ਹੋਏ ਲੋਕਾਂ ਨੂੰ ਸੰਬੋਧਨ ਕਰ ਕਰਦਿਆਂ ਕਿਹਾ। ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪੰਜਾਬ ਵਿਚ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਤਰ•ਾਂ ਯਤਨਸ਼ੀਲ ਹੈ ਅਤੇ ਇਸ ਮੰਤਵ ਲਈ ਪੰਜਾਬ ਸਰਕਾਰ ਨਵੀਂ ਉਦਯੋਗਿਕ ਨੀਤੀ ਜਲਦ ਲੈ ਕੇ ਆ ਰਹੀ ਹੈ ਜਿਸ ਨਾਲ ਸਨਅਤੀ ਖੇਤਰ ’ਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਹੋਵੇਗਾ। ਇੰਜੀਨੀਅਰਿੰਗ ਐਕਸਪੋ ਦੀ ਸ਼ਲਾਘਾ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ, ‘‘ਅਜਿਹੀਆਂ ਪ੍ਰਦਰਸ਼ਨੀਆਂ ਸਾਰੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਨ•ਾਂ ਪ੍ਰਦਰਸ਼ਨੀ ਵਿਚ ਹਿੱਸਾ ਲੈਕੇ ਸਨਅਤਕਾਰਾਂ ਅਤੇ ਉਦਯੋਗਪਤੀਆਂ ਨੂੰ ਮਾਰਕੀਟ ਵਿਚ ਉਤਾਰੇ ਜਾਂਦੇ ਨਵੇਂ ਉਤਪਾਦਾਂ ਦੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ।
ਉਨ•ਾਂ ਕਿਹਾ ਕਿ ਨੈਟਵਰਕ-18 ਵੱਲੋਂ ਕਰਵਾਈ ਜਾ ਰਹੀ ਇੰਜੀਨੀਅਰਿੰਗ ਐਕਸਪੋ-2012 ਤੇ ਪੰਜਾਬ ਮਸ਼ੀਨ ਟੂਲ ਸ਼ੋਅ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਨਅੱਤੀ ਰਾਜਧਾਨੀ ਲੁਧਿਆਣਾ ਉਦਯੋਗਿਕ ਖੇਤਰ ਦੀ ਪ੍ਰਦਰਸ਼ਨੀ ਹਾਲ ਦੀ ਮੰਗ ਨੂੰ ਸਰਕਾਰ ਵੱਲੋਂ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਸ੍ਰੀ ਜੋਸ਼ੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਉਦੇਸ਼ਾ ਪੰਜਾਬ ਨੂੰ ਸਨਅੱਤੀ ਖੇਤਰ ਵਿਚ ਹੋਰ ਵਿਕਾਸ ਵੱਲ ਲੈ ਜਾਂਦੇ ਹੋਏ ਉਦਯੋਗਾਂ ਨੂੰ ਪ੍ਰਫੁਲਿਤ ਕਰਨਾ ਹੈ ਤੇ ਇਸ ਉਦੇਸ਼ ਲਈ ਸਰਕਾਰ ਪੂਰੀ ਤਰ•ਾਂ ਗੰਭੀਰ ਹੈ ਅਤੇ ਇਕ ਨਿਸ਼ਚਿਤ ਨੀਤੀ ਤਹਿਤ ਕੰਮ ਕਰ ਰਹੀ ਹੈ। ਇੰਜੀਨੀਅਰਿੰਗ ਐਕਸਪੋ ਜੋ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿਚ ਕਰਵਾਈ ਜਾ ਰਹੀ ਹੈ ਵਿਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਕਾਰੋਬਾਰੀ ਹਿੱਸਾ ਲੈ ਰਹੇ ਹਨ। ਐਕਸਪੋ-2012 ਵਿਚ ਵੱਖ ਵੱਖ ਕੰਪਨੀਆਂ ਵਲੋਂ 200 ਤੋਂ ਵੱਧ ਸਟਾਲ ਡਿਸਪਲੇ ਕੀਤੇ ਗਏ ਹਨ, ਜਿਨ•ਾਂ ’ਚ 40 ਫੀਸਦੀ ਸਟਾਲ ਪੰਜਾਬ ਦੀਆਂ ਉਦਯੋਗਿਕ ਕੰਪਨੀਆਂ ਵਲੋਂ ਹੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰਦਰਸ਼ਨੀ ’ਚ ਪੰਜਾਬ ਤੋਂ ਇਲਾਵਾ ਹੋਰਨਾਂ ਦੇਸ਼ ਦੀਆਂ ਵੀ ਪ੍ਰਮੁੱਖ ਕੰਪਨੀਆਂ ਆਪਣੇ ਨਵੀਨਤਮ ਉਤਪਾਦ ਜਿਨ•ਾਂ ਵਿਚ ਕਈ ਤਰ•ਾਂ ਦੀ ਮਸ਼ੀਨਰੀ ਵੀ ਸ਼ਾਮਲ ਹੈ, ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਕੰਮੋਡਿਅਮ ਆਫ ਲੁਧਿਆਣਾ ਮਸ਼ੀਨ ਟੂਲ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਸੁਖਦਿਆਲ ਸਿੰਘ, ਮਨਜੀਤ ਸਿੰਘ ਮਠਾੜੂ ਨੇ ਕਿਹਾ ਕਿ ਇੰਜੀਨੀਅਰਿੰਗ ਐਕਸਪੋ ’ਚ ਮੁੱਖ ਤੌਰ ਤੇ ਇੰਜੀਨੀਅਰਿੰਗ ਦੇ ਉਤਪਾਦਾਂ ’ਚ ਗਾਹਕਾਂ ਨੇ ਕਾਫੀ ਉਤਸ਼ਾਹ ਵਿਖਾਇਆ। ਐਕਸਪੋ ’ਚ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਵਿਧਾਇਕ ਸਿਮਰਜੀਤ ਸਿੰਘ ਬੈਂਸ,ਸਾਬਕਾ ਮੇ1ਰ ਸ. ਹਾਕਮ ਸਿੰ7 ਗਿ1ਾਸਪੁਰ91ਾ,2ਾਜਪਾ ਸ਼ਹਿਰ9 ਦੇ ਪ੍ਰ4ਾਨ ਸ਼੍ਰ9 ਪਰਵ9ਨ ਬਾਂਸਲ, ਅਧਿਕਾਰੀ ਸ. ਐਸ. ਐਸ. ਢਿੱਲੋਂ, ਜ਼ਿਲ•ਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਸਮੇਤ ਵੱਡੀ ਗਿਣਤੀ ’ਚ ਸਨਅਤਕਾਰਾਂ ਨੇ ਹਿੱਸਾ ਲਿਆ।

Post a Comment