ਨਾਭਾ, 1 ਦਸੰਬਰ (ਜਸਬੀਰ ਸਿੰਘ ਸੇਠੀ)-ਸ. ਸੁਖਬੀਰ ਸਿੰਘ ਜੀ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੇ ਉਦੇਸ਼ਾਂ ਦੇ ਮੁਤਾਬਿਕ ਜਿੱਥੇ ਐਸ.ਓ.ਆਈ. ਰਾਜਨੀਤੀ ਦੇ ਖੇਤਰ ਵਿਚ ਮੁੱਖ ਭੂਮਿਕਾ ਨਿਭਾ ਰਹੀ ਹੈ ਉ¤ਥੇ ਸਮਾਜ ਭਲਾਈ ਕੰਮਾਂ ਵਿਚ ਵੀ ਵਢਮੁੱਲਾ ਯੋਗਦਾਨ ਪਾ ਰਹੀ ਹੈ। ਇਨ੍ਰਾਂ ਵਿਚਾਰਾਂ ਦਾ ਪ੍ਰਗਟਾਵਾ ਸ. ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ. ਦੀ ਇੱਕ ਵੱਡੀ ਮੀਟਿੰਗ ਵਿਚ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਉਣ ਵਾਲੀ ਮਿਤੀ 9 ਦਸੰਬਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਐਸ.ਓ.ਆਈ. ਵੱਲੋਂ ਮੁਫਤ ਮੈਡੀਕਲ ਚੈ¤ਕਅੱਪ ਕੈਂਪ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਗੇਟ ਨਾਭਾ ਵਿਖੇ ਲਗਵਾਇਆ ਜਾ ਰਿਹਾ ਹੈ, ਜਿੱਥੇ ਕਿ ਪਹਿਲੀ ਵਾਰ ਫੋਰਟਿਸ ਹਸਪਤਾਲ ਮੋਹਾਲੀ ਦੇ ਉ¤ਘੇ ਡਾਕਟਰ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਜਿਨ੍ਹਾਂ ਵਿਚ ਦਿਲ ਦੇ ਰੋਗਾਂ ਦੇ ਮਾਹਿਰ, ਦਿਮਾਗ ਦੇ ਮਾਹਿਰ ਡਾਕਟਰ, ਬੱਚਿਆਂ ਦੇ, ਹੱਡੀਆਂ ਦੇ ਅਤੇ ਕੰਨਾਂ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ, ਜਿਹੜੇ ਕਿ ਮਰੀਜਾਂ ਦੀ ਵਧੀਆ ਢੰਗ ਨਾਲ ਜਾਂਚ ਕਰਨਗੇ, ਜਿੱਥੇ ਕਿ ਸਾਰੇ ਟੈਸਟ ਜਿਵੇਂ ਕਿ ਈ.ਸੀ.ਜੀ., ਈਕੋ, ਬਲੱਡ ਸ਼ੂਗਰ ਇਸ ਤੋਂ ਇਲਾਵਾ ਹੋਰ ਕਈ ਟੈਸਟ ਮੁਫਤ ਕੀਤੇ ਜਾਣਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਯਾਦਵਿੰਦਰ ਸਿੰਘ, ਮਨਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਸੁਖਜੀਤ ਸਿੰਘ, ਗੁਰਜੀਤ ਸਿੰਘ, ਸੁਨੀਲ, ਵਿਵੇਕ ਸਿੰਗਲਾ, ਫਾਰੂਖ ਚੌਧਰੀ, ਜਗਜੋਤ ਸਿੰਘ, ਇਰਫਾਨ ਖਾਨ, ਮਨਿੰਦਰ ਸਿੰਘ, ਸੈਰੀ, ਪ੍ਰਿੰਸ ਬੌੜਾਂ ਗੇਟ, ਮੱਖਣ ਨਰਮਾਣਾ, ਨਿਰਮਲ, ਹੈਪੀ ਲੁਬਾਣਾ, ਸੁਖਬੀਰ ਸਿੰਘ, ਤੇਜਿੰਦਰ ਸਿੰਘ ਬਾਜਵਾ, ਵਿਸ਼ਾਲ ਬਾਂਸਲ, ਰਮਨਦੀਪ ਸਿੰਘ, ਗਗਨਦੀਪ ਸਿੰਘ, ਰਣਧੀਰ ਅਲੌਹਰਾਂ, ਜਸਵੀਰ ਕੋਟ, ਵਿਕਰਮ ਸਿੰਘ, ਮਨੋਜ ਮੋਜ, ਫਿਰੋਜ, ਹਰਭਜਨ ਸਿੰਘ, ਜਸਪ੍ਰੀਤ, ਐਮ.ਈ., ਕਰਨ, ਦਿਲਸ਼ਾਦ, ਅਮਨਦੀਪ ਲੁਬਾਣਾ ਆਦਿ ਵੱਡੀ ਗਿਣਤੀ ਵਿਚ ਐਸ.ਓ.ਆਈ. ਦੇ ਅਹੁਦੇਦਾਰ ਸ਼ਾਮਲ ਸਨ।
ਐਸ.ਓ.ਆਈ. ਦੇ ਜਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਐਸ.ਓ.ਆਈ. ਦੇ ਅਹੁਦੇਦਾਰ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ। ਤਸਵੀਰ: ਜਸਬੀਰ ਸਿੰਘ ਸੇਠੀ


Post a Comment