ਪ੍ਰਾਇਵੇਟ ਸਕੂਲ ਲਾ ਕੇ ਕਾਨੂੰਨ ਦੀਆ ਉਡਾਇਆ ਧੱਜੀਆ
ਸਰਦੂਲਗੜ੍ਹ 1 ਦਸੰਬਰ (ਸੁਰਜੀਤ ਸਿੰਘ ਮੋਗਾ) ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਬੀਤੇ ਦਿਨੀ ਦਿਹਾਤ ਹੋ ਗਿਆ ਸੀ। ਜਿਸ ਦਾ ਦੁੱਖ ਪੂਰੇ ਦੇਸ ਭਰ ਵਿਚ ਮਨਾਇਆ ਗਿਆ। ਸਵ: ਸਾਬਕਾ ਪ੍ਰਧਾਂਨ ਮੰਤਰੀ ਗੁਜਰਾਲ ਨੂੰ ਫੇਫੜਿਆ ਦਾ ਇਨਫੈਕਸ਼ਨ ਸੀ, ਜਿਸ ਕਾਰਨ ਉਹ ਕਾਫੀ ਸਮੇ ਤੋ ਬਿਮਾਰ ਸਨ। ਜਿਹਨਾ ਦਾ ਦੁੱਖ ਮਨਾਉਦੇ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਲੋ ਬੀਤੇ ਦਿਨ ਦੀ ਛੁੱਟੀ ਕਰਨ ਦਾ ਪੂਰੇ ਪੰਜਾਬ ਭਰ ਵਿਚ ਐਲਾਨ ਕੀਤਾ ਗਿਆ ਸੀ। ਇਸ ਐਲਾਨ ਨੂੰ ਮੰਨਦਿਆ ਜਿੱਥੇ ਤਕਰੀਬਨ ਸਰਕਾਰੀ ਸਕੂਲ ਬੰਦ ਰਹੇ, ਉੱਥੇ ਹੀ ਦੂਜੇ ਪਾਸੇ ਪ੍ਰਾਇਵੇਟ ਸਕੂਲ ਕਾਨੂੰਨ ਦੀਆ ਧੱਜੀਆ ੳੁੱਡਾਉਦਿਆ ਲਾਏ ਗਏ। ਬਲਕਿ ਸਵ: ਪ੍ਰਧਾਨ ਮੰਤਰੀ ਗੁਜਰਾਲ ਪੰਜਾਬ ਨਾਲ ਹੀ ਸਬੰਧਿਤ ਸਨ। ਸਰਕਾਰ ਵੱਲੋ ਕੀਤੇ ਐਲਾਨ ਨਾ ਮੰਨ ਕੇ ਪ੍ਰਾਇਵੇਟ ਸਕੂਲਾ ਨੇ ਕਾਨੂੰਨ ਦੀਆ ਧੱਜੀਆ ਤਾ ਉਡਾਈਆ ਹੀ ਹਨ ਅਤੇ ਉਹਨਾ ਨੇ ਆਪਣਾ ਦੇਸ ਤੇ ਦੇਸ ਦੇ ਮਹਾਨ ਸਖਸੀਅਤ ਦਾ ਵੀ ਨਿਰਾਦਰ ਕੀਤਾ ਹੈ।

Post a Comment