ਸੰਗਰੂਰ, 26 ਦਸੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਸਿੱਖਿਆ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਤਿੰਦਰ ਸਿੰਘ ਤੁੰਗ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਜ਼ਿਲ•ਾ ਸਿੱਖਿਆ ਅਫ਼ਸਰ ਸ. ਸ਼ੇਰ ਸਿੰਘ ਨੇ ਦੱਸਿਆ ਕਿ ਜ਼ਿਲ•ਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੀਆਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ (56865) ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਲੜਕਿਆਂ (38626) ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ•ਾਂ ਵੇਰਵੇ ਸਹਿਤ ਦੱਸਿਆ ਕਿ 6-14 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦੇਣ ਹਿੱਤ ਬਣਾਏ ਗਏ ‘ਰਾਈਟ ਆਫ਼ ਚਿਲਡਰਨ ਫਾਰ ਫਰੀ ਐਂਡ ਕੰਪਲਸਰੀ ਐਜੁਕੇਸ਼ਨ-2009 ਐਕਟ’ ਤਹਿਤ ਪ੍ਰਾਪਤ ਹੋਏ 3,81,50,000 ਰੁਪਏ ਦੀ ਰਾਸ਼ੀ ਨਾਲ ਜ਼ਿਲ•ੇ ਦੇ 998 ਸਕੂਲਾਂ ਦੇ 95491 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਪ੍ਰਤੀ ਵਰਦੀ 400 ਰੁਪਏ ਪ੍ਰਵਾਨ ਕਰਕੇ ਭੇਜੇ ਗਏ ਸਨ। ਵਰਦੀਆਂ ਦੀ ਖਰੀਦ ਸਾਰੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਦੱਸਿਆ ਕਿ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਯੋਜਨਾ ਅਧੀਨ ਜ਼ਿਲ•ਾ ਸੰਗਰੂਰ ਵਿੱਚ 4 ਹੋਸਟਲ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਸ਼ੇਸ਼ ਹਾਲਤਾਂ ਵਾਲੀਆਂ ਲੜਕੀਆਂ ਲਈ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਇਹ ਹੋਸਟਲ ਸ.ਸ.ਸ.ਸ. ਭੋਗੀਵਾਲ, ਸ.ਸ.ਸ.ਸ. ਸੁਨਾਮ (ਲੜਕੀਆਂ), ਸ.ਸ.ਸ.ਸ. ਡਸਕਾ, ਸ.ਹ.ਸ. ਮੂਣਕ (ਲੜਕੀਆਂ) ਵਿਖੇ ਹਨ ਅਤੇ ਇਨ•ਾਂ ਹੋਸਟਲਾਂ ਵਿੱਚ ਲੜਕੀਆਂ ਨੂੰ ਸਾਰੀਆਂ ਸਹੂਲਤਾਂ ਜਿਵੇਂ ਕਿ ਵਰਦੀਆਂ, ਕਿਤਾਬਾਂ, ਸਟੇਸ਼ਨਰੀ, ਸਟਾਈਫਨ, ਵਾਧੂ ਸਿੱਖਿਆ ਸਮੱਗਰੀ ਆਦਿ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਸ.ਸ.ਸ.ਸ. ਭੋਗੀਵਾਲ ਦੀ ਇਮਾਰਤ ਦੀ ਉਸਾਰੀ ਲਗਭਗ ਮੁਕੰਮਲ ਹੋ ਗਈ ਹੈ, ਜਦਕਿ ਬਾਕੀ ਤਿੰਨੇ ਇਮਾਰਤਾਂ ਦਾ ਕੰਮ ਪੰਚਾਇਤੀ ਰਾਜ ਵਿਭਾਗ ਵੱਲੋਂ ਤੇਜ਼ ਗਤੀ ਨਾਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ•ਾ ਸਿੱਖਿਆ ਅਫ਼ਸਰ ਸ. ਸ਼ੇਰ ਸਿੰਘ ਨੇ ਵੱਖ-ਵੱਖ ਮਦਾਂ ਗਰਲਜ਼ ਅਤੇ ਐ¤ਸ. ਸੀ. ਐਜੁਕੇਸ਼ਨ, ਸਿਵਲ ਵਰਕਸ ਕੰਮ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਿੱਖਿਆ, ਸਕੁਲੋਂ ਵਿਰਵੇ ਬੱਚਿਆਂ ਲਈ ਸਿੱਖਿਆ, ਪ੍ਰਵੇਸ਼ ਪ੍ਰੋਜੈਕਟ, ਲਾਜ਼ਮੀ ਸਿੱਖਿਆ ਐਕਟ ਕਰਨ ਅਤੇ ਮਿਡ ਡੇਅ ਮੀਲ ਅਧੀਨ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਡਾਈਜ਼-2012 (ਡਿਸਟ੍ਰਿਕਟ ਇੰਨਫਰਮੇਸ਼ਨ ਸਿਸਟਮ ਫਾਰ ਐਜੁਕੇਸ਼ਨ) ਅਧੀਨ ਸਮੂਹ ਸਕੂਲਾਂ ਤੋਂ ਬੁਨਿਆਦੀ ਸਹੂਲਤਾਂ, ਵਿਦਿਆਰਥੀਆਂ ਦੀ ਗਿਣਤੀ, ਸਾਜੋ ਸਮਾਨ, ਹਾਜ਼ਰੀ ਆਦਿ ਸੰਬੰਧੀ ਜਾਣਕਾਰੀ ਮੰਗੀ ਗਈ ਹੈ। ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਸੰਬੰਧੀ ਪ੍ਰਫਾਰਮੇ ਜਲਦ ਤੋਂ ਜਲਦ ਭਰ ਕੇ ਭੇਜਣ।
Post a Comment