ਲਹਿਰਾਗਾਗਾ (ਸੰਗਰੂਰ) 26 ਦਸੰਬਰ (ਸੂਰਜ ਭਾਨ ਗੋਇਲ) ‘‘ਕਿਸਾਨ ਆਗੂ ਧੰਨ ਸਿੰਘ ਫੌਜ਼ੀ ਅਤੇ ਗੁਰਚਰਨ ਸਿੰਘ ਸੰਗਤਪੁਰਾ ਨੇ ਕਿਹਾ ਕਿ ਸਿੰਚਾਈ ਵਿਭਾਗ ਦੇ ਬਾਬੂ ਠੇਕੇਦਾਰਾਂ ਨਾਲ ਮਿਲਕੇ ਵਿਕਾਸ ਕੰਮਾਂ ਦੇ ਪੈਸੇ ਦੀਆਂ ਧੱਜ਼ੀਆਂ ਉਡਾ ਰਹੇ ਹਨ।’’ ਉਹਨਾਂ ਕਿਹਾ ਕਿ ਠੇਕੇਦਾਰਾਂ ਦੇ ਨਾਮ ਤੇ ਨਹਿਰਾਂ ਵਿੱਚੋਂ ਗਾਰ ਕੱਢਕੇ ਨਹਿਰ ਤੇ ਕੰਢੇ ਤੇ ਰੱਖੀ ਪਈ ਐ ਜਿਸਦਾ ਸਿੱਧਾ ਨੁਕਸਾਨ ਸਰਕਾਰ ਅਤੇ ਕਿਸਾਨਾਂ ਨੂੰ ਹੋਵੇਗਾ। ਕਿਉਂਕਿ ਕੰਢਿਆਂ ਤੇ ਰੱਖੀ ਗਈ ਗਾਰ ਮਾਮੂਲੀ ਜਿਹੀ ਬਾਰਸ਼ ਨਾਲ ਦੁਬਾਰਾ ਨਹਿਰ ਦੇ ਵਿੱਚ ਹੀ ਚਲੀ ਜਾਵੇਗੀ। ਉਹਨਾਂ ਸੁਨਾਮ ਡਿਸਟਰੀਬਿਊਟਰੀ ਤੇ ਹੋਏ ਕੰਮ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਹਿਰ ਦੀ ਗਾਰ ਨੂੰ ਪਟੜੀ ਦੀ ਬਾਹਰਲੀ ਸਾਇਡ ਤੇ ਸੁੱਟਣ ’ਚ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਅਤੇ ਨਾ ਕੋਈ ਨੁਕਸਾਨ ਸੀ। ਫਿਰ ਦੂਰ ਨਾ ਸੁੱਟਣ ਵਿੱਚ ਵਿਭਾਗ ਦਾ ਕੀ ਹਿੱਤ ਹੈ? ਮਿੱਟੀ ਦੇ ਅਸਟੀਮੇਟ ਬਾਰੇ ਉਹਨਾਂ ਕਿਹਾ ਕਿ ਇਹ ਸਹੀ ਜਾ ਗਲਤ ਹੈ ਇਹ ਤਾਂ ਨਿਰਪੱਖ ਏਜੰਸੀ ਦੀ ਜਾਂਚ ਤੋਂ ਉਪਰੰਤ ਹੀ ਲੱਗੇਗਾ। ਪਰੰਤੂ ਕੱਢੀ ਗਈ ਮਿੱਟੀ ਤੋਂ ਲੱਗਦਾ ਹੈ ਕਿ ਸਿੰਚਾਈ ਵਿਭਾਗ ਵੱਲੋਂ ਅਸਟੀਮੇਟ ’ ਮੁਤਾਬਿਕ ਇਹ ਕੰਮ ਸਹੀ ਨਹੀਂ ਹੋਇਆ ਹੈ। ਜਦੋਂ ਗਾਰ ਕੰਢੇ ਤੇ ਰੱਖਣ ਦੇ ਸਬੰਧ ਵਿੱਚ ਸਬੰਧਤ ਜੇ. ਈ. ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗਾਰ ਤਕਰੀਬਨ 50 ਫੁੱਟ ਦੀ ਦੂਰੀ ਤੇ ਸੁੱਟਣ ਦਾ ਪੈਸਾ ਠੇਕੇਦਾਰ ਨੂੰ ਦਿੱਤਾ ਜਾਂਦਾ ਹੈ। ਜਦੋਂ ਉਹਨਾਂ ਤੋਂ ਇਹ ਪੁੱਛਿਆ ਕਿ ਫਿਰ ਕੰਢੇ ਤੋਂ ਦੂਰ ਕਿਊ ਨਹੀਂ ਸੁਟਵਾਈ ਗਈ ਤਾਂ ਇਹ ਦੱਸਣ ਦੀ ਥਾਂ ਉਹਨਾਂ ਇਹੋ ਹੀ ਕਿਹਾ ਕਿ ਇਹ ਨਹਿਰ ’ਚ ਦੁਬਾਰਾ ਨਹੀਂ ਜਾਵੇਗੀ। ਜਦੋਂ ਉਪ ਮੰਡਲ ਅਫ਼ਸਰ ਦਿਆਲਪੁਰਾ (ਨਹਿਰੀ) ਨਾਲ ਸੰਪਰਕ ਕੀਤਾ ਤਾਂ ਉਹਨਾਂ ਫੋਨ ਹੀ ਨਹੀਂ ਉਠਾਇਆ। ਜਦੋਂ ਐਕਸਨ ਲਹਿਲ ਮੰਡਲ ਆਈ. ਬੀ.ਪਟਿਆਲਾ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਇਹ ਆਖਕੇ ਪੱਲਾ ਝਾੜ ਦਿੱਤਾ ਕਿ ਮੈਂ ਗੱਡੀ ਡਰਾਇਵ ਕਰ ਰਿਹਾ ਹਾਂ ਫਿਰ ਗੱਲ ਕਰਨੀ, ਦੁਬਾਰਾ ਉਹਨਾਂ ਫੋਨ ਅਟੈਂਡ ਹੀ ਨਹੀਂ ਕੀਤਾ। ਐਕਸ਼ਨ ਸਾਹਿਬ ਵੱਲੋਂ ‘ਜੁਬਾਨ ਨਾ ਖੋਲਣ’ ਪਿੱਛੇ ਕੀ ਰਾਜ ਹੈ ਇਸਦਾ ਪਤਾ ਤਾਂ ਜਾਂਚ ਤੋਂ ਪਿੱਛੋਂ ਹੀ ਲੱਗ ਸਕਦਾ ਹੈ।
Post a Comment