ਮਾਤਾ ਚੰਦ ਕੌਰ ਸਰਵਸ੍ਰੇਸ਼ਟ,
ਉਨਾਂ ਦੇ ਹੁਕਮ ਨਾਲ ਚਲੇਗੀ ਇੰਟਰਨੈਸਨਲ ਨਾਮਧਾਰੀ ਸੰਗਤ
ਲੁਧਿਆਣਾ 23 ਦਸੰਬਰ(ਸਤਪਾਲ ਸੋਨ) ਸਿੱਖ ਪ੍ਰੰਪਰਾ ਅਤੇ ਨਾਮਧਾਰੀ ਵਿਚ ਕਿਤੇ ਵੀ ਅਜਿਹਾ ਸੰਕੇਤ ਨਹੀ ਮਿਲਦਾ ਕਿ ਕੋਈ ਇਸਤਰੀ ਉਚੱ ਪਦਵੀ ਤੇ ਨਹੀ ਬੈਠ ਸਕਦੀ । ਸਾਡੇ ਲਈ ਮਾਤਾ ਚੰਦ ਕੌਰ ਸ੍ਰਵਸ੍ਰੇਸਟ ਹਨ ਅਤੇ ਉਨਾਂ ਦਾ ਜੋ ਵੀ ਹੁਕਮ ਹੋਵੇਗਾ,ਉਹ ਸਾਰੀ ਕੌਮ ਲਈ ਸਿਰ ਮੱਥੇ ਹੋਵੇਗਾ। ਇਨ੍ਰਾਂ ਸਬਦਾ ਦਾ ਪ੍ਰਗਟਾਵਾਂ ਇੰਨਰਨੈਸਨਲ ਨਾਮਧਾਰੀ ਸੰਗਤ ਦੇ ਚੇਅਰਮੈਂਨ ਸ : ਜਸਵਿੰਦਰ ਸਿੰਘ ਨੇ ਵਿਸਵਕਰਮਾਂ ਚੌਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਦੋਸ ਲਗਾਇਆਂ ਕਿ ਨਾਮਧਾਰੀ ਦਰਬਾਰ ਦੇ ਪ੍ਰਧਾਨ ਹਰਵਿੰਦਰ ਪਾਲ ਹੰਸਪਾਲ ਇਹ ਕਹਿ ਰਿਹਾਂ ਹੈ ਕਿ ਔਰਤ ਕਦੇ ਵੀ ਸਤਿਗੁਰੂ ਨਹੀ ਬਣ ਸਕਦੀ ਜਦਕਿ ਸਤਿਗੁਰੂ ਜਗਜੀਤ ਸਿੰਘ ਨੇ ਕਈ ਇਸਤਰੀਆਂ ਨੂੰ ਸੂਬੇ(ਸੰਚਾਲਕ) ਬਣਾਇਆਂ ਜਿਸ ਤੋ ਇਹ ਸਾਬਤ ਹੰਦਾ ਹੈ ਕਿ ਇਸਤਰੀ ਕਿਸੇ ਵੀ ਤਰਾਂ ਪੁਰਸ ਤੋ ਘੱਟ ਨਹੀ।ਉਨਾਂ ਇਹ ਵੀ ਕਿਹਾਂ ਕਿ ਹੰਸਪਾਲ ਗੁਰੂ ਪੰਥ ਅਤੇ ਪਰਿਵਾਰ ਨੂੰ ਪਾੜਨ ਦੇ ਯਤਨ ਕਰ ਰਿਹਾਂ ਹੈਂ।ਸ ; ਜਸਵਿੰਦਰ ਸਿੰਘ ਨੇ ਕਿਹਾਂ ਕਿ ਜੀਵਨ ਨਗਰ ਵਿਖੇ 70 ਹਜਾਰ ਲੋਕਾ ਦੀ ਹਾਜਰੀ ਵਿਚ ਠਾਕਰ ਦਲੀਪ ਸਿੰਘ ਨੂੰ ਗੁਰਗੱਦੀ ਦਿੱਤੀ ਸੀ।ਇਸ ਸੱਚ ਨੂੰ ਇਹ ਝੁਠਲਾ ਨਹੀ ਸਕਦੇ ਉਨਾਂ ਨੇ ਇਸ ਮੌਕੇ ਅਪੀਲ ਕੀਤੀ ਕਿ ਸੰਗਤ ਸਤਿਗੁਰੂ ਜਗਜੀਤ ਸਿੰਘ ਵੱਲੋ ਥਾਪੇ ਠਾਕਰ ਦਲੀਪ ਸਿੰਘ ਨੂੰ ਗੁਰੂ ਮੰਨਦੇ ਹੋਏ ਇੱਕ ਝੰਡੇ ਥੱਲੇ ਇੱਕਠੇ ਹੋਣ ਤਾਂ ਜੋ ਪੰਥ ਨੂੰ ਬਚਾਇਆਂ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਗੁਰਤੇਜ ਸਿੰਘ, ਗਰੁਮੇਲ ਸਿੰਘ ਬਰਾੜ,ਗੁਰਮੀਤ ਸਿੰਘ,ਗੁਰਦਿੱਤ ਸਿੰਘ ਅਤੇ ਹੋਰ ਸੰਗਤ ਵੀ ਮੋਜੂਦ ਸੀ।

Post a Comment