ਨਾਭਾ, 23 ਦਸੰਬਰ (ਜਸਬੀਰ ਸਿੰਘ ਸੇਠੀ)-ਪੰਜਾਬ ਦੇ ਮੁੱਖ ਮੰਤਰੀ ਸ.
ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਇੱਕ ਪ੍ਰੈ¤ਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਬਾਰੇ ਸਪੱਸ਼ਟ ਜਵਾਬ ਦਿੰਦਿਆਂ ਕਿਹਾ ਕਿ ਹਲਕੇ ਦੀ ਵਾਂਗਡੋਰ ਕਿਸਨੂੰ ਸੌਂਪੀ ਜਾਵੇਗੀ ਇਹ ਸਮਾਂ ਆਉਣ ਤੇ ਦੱਸਾਂਗੇ। ਇੱਥੇ ਦੱਸਣਯੋਗ ਹੈ ਕਿ ਪਿਛਲੀਆਂ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਸਾਬਕਾ ਵਿਧਾਇਕ ਸ.
ਬਲਵੰਤ ਸਿੰਘ ਸਾਹਪੁਰ ਨੂੰ ਅਕਾਲੀ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਸੀ ਭਾਵੇਂ ਇਹ ਚੋਣ ਸ. ਬਲਵੰਤ ਸਿੰਘ ਸਾਹਪੁਰ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ. ਸਾਧੂ ਸਿੰਘ ਧਰਮਸੋਤ ਹਾਰ ਗਏ ਸਨ ਪ੍ਰੰਤੂ ਸ. ਸ਼ਾਹਪੁਰ ਟਿਕਟ ਲੇਟ ਮਿਲਣ ਕਾਰਨ 42 ਹਜਾਰ ਵੋਟ ਲੈਣ ਵਿਚ ਕਾਮਯਾਬ ਹੋ ਗਏ ਸਨ। ਅਕਾਲੀ ਦਲ ਦੀ ਪਿਛਲੀ ਰਿਵਾਇਤ ਅਨੁਸਾਰ ਅਕਾਲੀ ਪਾਰਟੀ ਵੱਲੋਂ ਚੋਣ ਲੜਨ ਵਾਲਾ ਉਮੀਦਵਾਰ ਹੀ ਹਲਕੇ ਦਾ ਇੰਚਾਰਜ ਹੁੰਦਾ ਹੈ। ਜਿਸ ਕਰਕੇ ਸ.
ਬਲਵੰਤ ਸਿੰਘ ਸ਼ਾਹਪੁਰ ਹੁਣ ਤੱਕ ਹਲਕਾ ਇੰਚਾਰਜ ਚੱਲੇ ਆ ਰਹੇ ਸਨ ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਬਣਨ ਸਮੇਂ ਸ੍ਰੀ. ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਐਲਾਨ ਕੀਤਾ ਸੀ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਹਾਰਿਆ ਹੋਇਆ ਉਮੀਦਵਾਰ ਹਰ ਇੱਕ ਆਪਣੇ ਹਲਕੇ ਵਿਚ ਇੰਚਾਰਜ ਹੋਵੇਗਾ, ਜਿਸ ਕਰਕੇ ਸ. ਸ਼ਾਹਪੁਰ ਹਲਕਾ ਇੰਚਾਰਜ ਸਨ ਪ੍ਰੰਤੂ ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਸ.ਸਿਕੰਦਰ ਸਿੰਘ ਮਲੂਕਾ ਜੋ ਜਿਲ੍ਹਾ ਪਟਿਆਲਾ ਦੇ ਨਿਗਰਾਨ ਹਨ ਉਨ੍ਹਾਂ ਨੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ.
ਸੁਰਜੀਤ ਸਿੰਘ ਰੱਖੜਾ ਦੀ ਹਾਜਰੀ ਵਿਚ ਨਾਭਾ ਵਿਖੇ ਅਕਾਲੀ ਦਲ ਦੀ ਰੈਲੀ ਦੌਰਾਨ ਸ.
ਮੱਖਣ ਸਿੰਘ ਲਾਲਕਾ ਨੂੰ ਨਾਭਾ ਹਲਕਾ ਦੀ ਵਾਂਗਡੋਰ ਸੌਂਪ ਦਿੱਤੀ ਸੀ। ਜਿਸ ਕਰਕੇ ਹਲਕਾ ਇੰਚਾਰਜੀ ਨੂੰ ਲੈ ਕੇ ਨਾਭਾ ਹਲਕੇ ਵਿਚ ਭੰਬਲ-ਭੂਸਾ ਪੈ ਗਿਆ ਸੀ ਪ੍ਰੰਤੂ ਅੱਜ ਜਦੋਂ ਪ੍ਰੈ¤ਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਸ.
ਬਾਦਲ ਨੂੰ ਪੁੱਛਿਆ ਕਿ ਹਲਕੇ ਦੀ ਵਾਂਗਡੋਰ ਕਿਸਨੂੰ ਸੌਂਪ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਇਹ ਸਮਾਂ ਆਉਣ ਤੇ ਦੱਸਾਂਗੇ ਕਿਉਂਕਿ ਦੋਵੇਂ ਕੈਬਨਿਟ ਮੰਤਰੀਆਂ ਵੱਲੋਂ ਸ.
ਲਾਲਕਾ ਨੂੰ ਹਲਕਾ ਇੰਚਾਰਜ ਲਗਾਉਣ ਤੇ ਟਕਸਾਲੀ ਆਗੂਆਂ ਅਤੇ ਦਲਿਤ ਭਾਈਚਾਰੇ ਸਮੂਹ ਲੋਕਾਂ ਨੇ ਤਿੱਖਾ ਰੋਸ ਪਰਗਟ ਕੀਤਾ। ਜਿਸ ਕਰਕੇ ਅੱਜ ਸ.
ਬਾਦਲ ਇਹ ਸਪੱਸ਼ਟ ਕਰ ਗਏ ਹਨ। ਸ. ਬਾਦਲ ਅੱਜ ਇੱਥੇ ਸਾਬਕਾ ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਸਰਧਾਂਜਲੀ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ.
ਸੁਰਜੀਤ ਸਿੰਘ ਰੱਖੜਾ, ਸ. ਮਾਨਇੰਦਰ ਸਿੰਘ ਮਾਨੀ, ਸਾਬਕਾ ਵਿਧਾਇਕ ਸ.
ਬਲਵੰਤ ਸਿੰਘ ਸ਼ਾਹਪੁਰ, ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ.
ਮੱਖਣ ਸਿੰਘ ਲਾਲਕਾ, ਜਥੇ: ਲਾਲ ਸਿੰਘ ਰਣਜੀਤਗੜ੍ਹ, ਗੁਰਕੀਰਤ ਸਿੰਘ ਗਲਵੱਟੀ, ਸੁਖਵਿੰਦਰ ਸਿੰਘ ਗੁਦਾਈਆ, ਗੁਰਤੇਜ ਸਿੰਘ ਊਧਾ, ਸਮਸੇਰ ਸਿੰਘ ਚੌਧਰੀਮਾਜਰਾ, ਗੁਰਵਿੰਦਰ ਸਿੰਘ ਦੁਲੱਦੀ, ਹਰਵਿੰਦਰ ਸਿੰਘ ਰੱਬੀ, ਅੰਮ੍ਰਿਤਪਾਲ ਬੱਬੀ, ਡਾ. ਰਜਿੰਦਰ ਰਾਣਾ, ਹਰਚਰਨ ਅਗੇਤੀ, ਮਾ. ਕੁਲਵੰਤ ਸਿੰਘ, ਬੀਬੀ ਸੁਰਜੀਤ ਕੌਰ ਹਰੀਗੜ੍ਰ, ਕਰਨੈਲ ਸਿੰਘ ਛੀਟਾਂਵਾਲਾ, ਕੁਲਵੰਤ ਸਿੰਘ ਸੁੱਖੇਵਾਲ, ਜਗਸੀਰ ਸਿੰਘ ਗਲਵੱਟੀ, ਹਰਜਿੰਦਰ ਸਿੰਘ ਅਟਵਾਲ, ਪਰਗਟ ਸਿੰਘ ਕੋਟ ਕਲਾਂ ਆਦਿ ਅਕਾਲੀ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ।
ਨਾਭਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ.ਸੁਰਜੀਤ ਸਿੰਘ ਰੱਖੜਾ, ਸ. ਮਾਨਇੰਦਰ ਸਿੰਘ ਮਾਨੀ ਅਤੇ ਹੋਰ।

Post a Comment