ਇੰਦਰਜੀਤ ਢਿੱਲੋਂ, ਨੰਗਲ/ਬੀਤੀ ਦੇਰ ਰਾਤ ਨੈਸ਼ਨਲ ਫਰਟੀਲਾਈਜ਼ਰ ਸੀਨੀਅਰ ਸਕੈਡੰਰੀ ਸਕੂਲ ਨਵਾਂ ਨੰਗਲ ਸੈਕਟਰ ਚਾਰ ਦੇ ਨਜ਼ਦੀਕ ਹੋਈ ਦੋ ਮੋਟਰ ਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਵਾਂ ਨੰਗਲ ਦੇ ਇੰਚਾਰਜ ਸਬ ਇੰਸਪੈਕਟਰ ਕੇਸਰ ਸਿੰਘ ਨੇ ਦੱਸਿਆ ਕਿ ਇੱਕ ਮੋਟਰ ਸਾਈਕਲ ਨੰਬਰ ਐੱਚ ਪੀ –20 ਸੀ-1829 ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੇ ਪਿੰਡ ਲਾਲ ਸਿੰਗੀ ਦਾ ਵਸਨੀਕ ਅਮਨਦੀਪ ਪੁੱਤਰ ਸਰੂਪ ਲਾਲ ਚਲਾ ਰਿਹਾ ਸੀ ਦੀ ਟੱਕਰ ਦੂਜੇ ਮੋਟਰ ਸਾਈਕਲ ਨੰਬਰ ਪੀ ਬੀ –65ਬੀ-8121 ਜਿਸਨੂੰ ਨੰਗਲ ਤਹਿਸੀਲ ਦੇ ਪਿੰਡ ਅਜੌਲੀ ਨਜ਼ਦੀਕ ਬ੍ਰਹਮਪੁਰ ਨਿਵਾਸੀ ਕੁੱਲਭੂਸ਼ਣ ਪੁੱਤਰ ਦਾਤਾ ਰਾਮ ਚਲਾ ਰਿਹਾ ਸੀ ਦੀ ਉਕਤ ਸਥਾਂਨ ਤੇ ਆਹਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ ਜਿਸ ਵਿੱਚ ਕੁਲਭੂਸ਼ਣ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿਂ ਦੂਜਾ ਮੋਟਰ ਸਾਈਕਲ ਚਾਲਕ ਅਮਨਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸਨੂੰ ਨੰਗਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਲਾਜ ਲਈ ਪੀ ਜੀ ਆਈ ਚੰਡੀਗੜ• ਵਿਖੇ ਰੈਫਰ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਪੁਲਿਸ ਚੌਂਕੀ ਨਵਾਂ ਨੰਗਲ ਵੱਲੋਂ ਹਾਦਸਾ ਦਾ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪਰ ਹਾਲੇ ਤੱਕ ਹਾਦਸਾ ਵਾਪਰਨ ਦਾ ਕੋਈ ਵੀ ਪਤਾ ਨਹੀ ਲੱਗ ਸਕਿਆ।

Post a Comment