ਇੰਦਰਜੀਤ ਢਿੱਲੋਂ, ਨੰਗਲ/ਕੇਂਦਰ ਦੀ ਯੂ.ਪੀ.ਏ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ’ਚ ਹੋਈ ਅੰਤਾਂ ਦੀ ਮਹਿੰਗਾਈ ਕਾਰਨ ਹਰ ਵਰਗ ਪ੍ਰੇਸ਼ਾਨ ਹੈ। ਇਹ ਪ੍ਰਗਟਾਵਾ ਅਪਣੇ ਧੰਨਵਾਦੀ ਦੌਰੇ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਪਿੰਡ ਬੇਲਾ ਧਿਆਨੀ ਵਿੱਚ ਅਪਣੇ ਸੰਬੋਧਨ ਵਿੱਚ ਕੀਤਾ। ਉਨ•ਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਨੂੰ ਚਲਦਾ ਕਰਨ ਦਾ ਲੋਕ ਮੰਨ ਬਣਾਈ ਬੈਠੇ ਹਨ। ਇਸ ਮੌਕੇ ਬਾਬਾ ਬਡਭਾਗ ਸਿੰਘ ਯੂਥ ਕਲੱਬ ਦੇ ਸਮੂਹ ਮੈਬਰਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸ੍ਰੀ ਮਿੱਤਲ ਨੇ ਇਨ•ਾਂ ਨੋਜਵਾਨਾਂ ਨੂੰ ਸਿਰੋਪਾਓ ਦੇ ਕੇ ਭਾਜਪਾ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਇਨ•ਾਂ ਨੋਜਵਾਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਉਨ•ਾਂ ਲੋਕਾਂ ਦੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ•ਾਂ ਨਾਲ ਰਵੀ ਦੱਤ ਸ਼ਰਮਾ ਪ੍ਰਧਾਨ ਗੋਹਲਣੀ ਮੰਡਲ ਭਾਜਪਾ, ਜ਼ਿਲ•ਾ ਉਪ ਪ੍ਰਧਾਨ ਪੰਮੀ ਸੈਣੀ, ਜ਼ਿਲ•ਾ ਪ੍ਰੀਸ਼ਦ ਮੈਂਬਰ ਰਾਮ ਕੁਮਾਰ ਸਹੋੜ, ਨਾਨਕ ਚੰਦ ਨੰਬਰਦਾਰ, ਕੰਵਰ ਪੋਸਵਾਲ, ਵਿਜੇ ਬਹਾਦਰ, ਕੈ: ਰਮੇਸ਼ ਸ਼ਰਮਾ, ਰਾਮ ਕੁਮਾਰ ਸਰਪੰਚ ਬੇਲਾ ਧਿਆਨੀ, ਸੋਹਣ ਲਾਲ, ਜੀਵਨ ਕੁਮਾਰ, ਬਲਵੀਰ ਕੁਮਾਰ ਸ਼ਾਰਧਾ, ਮਲਕੀਤ ਸਿੰਘ ਸਰਪੰਚ ਨਾਨਗਰਾਂ ਆਦਿ ਹਾਜ਼ਰ ਸਨ।
ਪਿੰਡ ਬੇਲਾ ਧਿਆਨੀ ਵਿਖੇ ਭਾਜਪਾ ਵਿੱਚ ਸ਼ਾਮਿਲ ਹੋਏ ਨੋਜਵਾਨਾਂ ਨੂੰ ਸਨਮਾਨਿਤ ਕਰਦੇ ਹੇਏ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ।


Post a Comment