ਲੁਧਿਆਣਾ ( ਸਤਪਾਲ ਸੋਨੀ ) ਸ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋ ਬਚਾਉਣ ਲਈ ਸਰਕਾਰ ਦੇ ਨਾਲ ਨਾਲ ਮਾਤਾ-ਪਿਤਾ ਅਤੇ ਬਜੁਰਗਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।ਸ ਬਾਦਲ ਅੱਜ ਜਗਰਾਓ ਪੁਲ ਦੇ ਨੇੜੇ ਦੁਰਗਾ ਮਾਤਾ ਮੰਦਰ ਵਿਖੇ ਇਸਕਾਨ ਦੁਆਰਾ ਆਯੋਜਿਤ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਦੇ ਰਵਾਨਾ ਹੋਣ ਤੋ ਪਹਿਲਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ ਬਾਦਲ ਨੇ ਕਿਹਾ ਪੰਜਾਬ ਸਰਕਾਰ ਵਲੋ ਰਾਜ ਦੇ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਅਤੇ ਉਹਨਾਂ ਦਾ ਧਿਆਨ ਖੇਡਾਂ ਵੱਲ ਲਗਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੂਬੇ ਵਿੱਖ ਖੇਡ ਬੁਨਿਆਦੀ ਢਾਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਹਨਾਂ ਨੌਜਵਾਨਾਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਉਹਨਾਂ ਨੂੰ ਵੱਧ ਤੋ ਵੱਧ ਸਮਾ ਦੇਣ ਅਤੇ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਆਪਣੇ ਬੱਚਿਆਂ ਨੂੰ ਸਾਮਲ ਕਰਨ ਲਈ ਪ੍ਰੇਰਿਤ ਕਰਨ। ਸ ਬਾਦਲ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ ਹੈ ਜਿਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਆਪਣੇ ਧਾਰਮਿਕ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ। ਉਹਨਾਂ ਕਿਹਾ ਕਿ ਸਾਰੇ ਭਾਰਤ ਵਿਚੋ ਪੰਜਾਬ ਅਜਿਹਾ ਸੂਬਾ ਹੈ, ਜਿਥੇ ਲੋਕ ਧਾਰਮਿਕ ਸਮਾਗਮਾਂ ਨੂੰ ਰਲ ਮਿਲ ਕੇ ਮਨਾਉਣ ਲਈ ਸਭ ਤੋ ਵੱਧ ਪਹਿਲ ਕਦਮੀ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤ ਮਹਾਂਪੁਰਸਾ, ਰਿਸ਼ੀਆ ਅਤੇ ਮਹਾਨ ਗੁਰੂਆਂ ਦਾ ਦੇਸ ਹੈ ਅਤੇ ਸਾਨੂੰ ਇਹਨਾਂ ਦੇ ਵਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਤੇ ਸ ਸਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਪੰਜਾਬ, ਸ ਰਣਜੀਤ ਸਿੰਘ ਢਿੱਲੋ ਐਮ ਐਲ ਏ, ਹਿੰਦ ਸਮਾਚਾਰ ਗਰੁੱਪ ਦੇ ਜੁਆਇੰਟ ਅਡੀਟਰ ਸ੍ਰੀ ਅਵਿਨਾਸ ਚੋਪੜਾ, ਰਥ ਯਾਤਰਾ ਕਮੇਟੀ ਦੇ ਪ੍ਰਧਾਨ ਸ੍ਰੀ ਸਤੀਸ ਗੁਪਤਾ, ਚੇਅਰਮੈਨ ਡੀ ਪੀ ਅਗਰਵਾਲ, ਸਚਿਵ ਸ੍ਰੀ ਸੰਜੀਵ ਸੂਦ ਬਾਂਕਾ, ਉਪ ਚੇਅਰਮੈਨ ਸੁਖਦਰਸ਼ਨ ਜੈਨ ਭੋਲਾ ਅਤੇ ਨਰੇਸ਼ ਗੁਪਤਾ, ਇਸਕਾਨ ਦੇ ਪ੍ਰਮੁੱਖ ਸ੍ਰੀ ਗੋਪਾਲ ਕ੍ਰਿਸ਼ਨ ਮਹਾਰਾਜ, ਸ੍ਰੀ ਪਰਵੀਨ ਬਾਂਸਲ ਸਹਿਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ, ਸ੍ਰੀ ਪਵਨ ਦਿਵਾਨ ਸਹਿਰੀ ਪ੍ਰਧਾਨ ਕਾਂਗਰਸ, ਸ੍ਰੀ ਗੁਰਮੀਤ ਕੁਲਾਰ, ਸ੍ਰੀ ਹਰੀਸ਼ ਰਾਏ ਢਾਡਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਸ੍ਰੀ ਮਦਨ ਲਾਲ ਬੱਗਾ ਵੀ ਹਾਜਰ ਸਨ।

Post a Comment