*ਸੰਗਰੂਰ-ਬਰਨਾਲਾ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ
ਸੰਗਰੂਰ, 17 ਦਸੰਬਰ (ਸੂਰਜ ਭਾਨ ਗੋਇਲ)-ਕੇਂਦਰੀ ਰੇਲਵੇ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰੇਲ ਯਾਤਰਾ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਲਈ ਹਰ ਯਤਨ ਕਰੇਗੀ। ਅਗਲੇ ਕੁਝ ਸਮੇਂ ਵਿੱਚ ਪੰਜਾਬ ਵਿਚਲੇ ਰੇਲ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜਾਣਗੇ। ਇਹ ਵਿਚਾਰ ਉਨ•ਾਂ ਨੇ ਅੱਜ ਸਥਾਨਕ ਰੇਲਵੇ ਸਟੇਸ਼ਨ ’ਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਰੇਲਵੇ ’ਚ ਸੁਧਾਰ ਲਈ ਰੱਖੀਆਂ ਅਹਿਮ ਮੰਗਾਂ ਦੇ ਜਵਾਬ ਵਜੋਂ ਪੇਸ਼ ਕੀਤੇ। ਸ੍ਰੀ ਪਵਨ ਕੁਮਾਰ ਬਾਂਸਲ ਨੇ ਸ. ਢੀਂਡਸਾ ਦੀਆਂ ਮੰਗਾਂ ’ਤੇ ਹਾਂ ਪੱਖੀ ਹਾਮੀ ਭਰਦਿਆਂ ਕਿਹਾ ਕਿ ਉਨ•ਾਂ ਦਾ ਮੰਤਰਾਲਾ ਜ਼ਿਲ•ਾ ਸੰਗਰੂਰ ਅਤੇ ਬਰਨਾਲਾ ਸਮੇਤ ਪੂਰੇ ਪੰਜਾਬ ਵਿੱਚ ਰੇਲ ਯਾਤਰਾ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਇਸ ਲਈ ਪੰਜਾਬ ਸਰਕਾਰ ਦੀ ਹਰ ਮੰਗ ਅਤੇ ਚਾਹਤ ਨੂੰ ਪੂਰਾ ਕੀਤਾ ਜਾਵੇਗਾ। ਉਹ ਸਥਾਨਕ ਰੇਲਵੇ ਸਟੇਸ਼ਨ ਨੂੰ ਆਦਰਸ਼ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਵਿਕਸਤ ਕਰਨ ਲਈ ਸ਼ੁਰੂ ਕੀਤੇ ਕਾਰਜ ਦਾ ਆਗਾਜ਼ ਕਰਾਉਣ ਲਈ ਪਹੁੰਚੇ ਸਨ।
ਇਸ ਮੌਕੇ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਸ੍ਰੀ ਬਾਂਸਲ ਨੂੰ ਕੇਂਦਰੀ ਰੇਲਵੇ ਮੰਤਰੀ ਬਣ ਕੇ ਪਹਿਲੀ ਵਾਰ ਸੰਗਰੂਰ ਪਹੁੰਚਣ ’ਤੇ ਵਧਾਈ ਦਿੰਦਿਆਂ ਨਿੱਘੀ ਜੀ ਆਇਆਂ ਕਹੀ ਅਤੇ ਬੇਨਤੀ ਕੀਤੀ ਕਿ ਇਹ ਜ਼ਿਲ•ਾ ਸੰਗਰੂਰ ਅਤੇ ਬਰਨਾਲਾ ਦੀ ਖੁਸ਼ਕਿਸਮਤੀ ਹੈ ਕਿ ਕੇਂਦਰ ਸਰਕਾਰ ਦਾ ਸਭ ਤੋਂ ਵੱਡਾ ਅਤੇ ਅਹਿਮ ਰੇਲ ਮੰਤਰਾਲਾ ਇਥੋਂ ਦੇ ਜੰਮਪਲ ਸ੍ਰੀ ਪਵਨ ਕੁਮਾਰ ਬਾਂਸਲ ਨੂੰ ਮਿਲਿਆ ਹੈ। ਉਨ•ਾਂ ਮੰਗ ਰੱਖੀ ਕਿ ਦੋਵਾਂ ਜ਼ਿਲਿ•ਆਂ ਦੇ ਰੇਲਵੇ ਸਟੇਸ਼ਨਾਂ ਸਮੇਤ ਪੂਰੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਅਪਗ੍ਰੇਡੇਸ਼ਨ ਕੀਤੀ ਜਾਵੇ। ਲੁਧਿਆਣਾ ਤੋਂ ਵਾਇਆ ਸੰਗਰੂਰ, ਸੁਨਾਮ ਹੋ ਕੇ ਜਾਣ ਵਾਲੀ ਸ਼ਤਾਬਦੀ ਰੇਲ ਗੱਡੀ ਦਾ ਠਹਿਰਾਅ ਸੁਨਾਮ, ਲਹਿਰਾ ਅਤੇ ਅਹਿਮਦਗੜ• ਵਰਗੇ ਰੇਲਵੇ ਸਟੇਸ਼ਨਾਂ ’ਤੇ ਵੀ ਕੀਤਾ ਜਾਵੇ। ਵਾਤਾਨਕੂਲਿਤ (ਏ. ਸੀ.) ਰੇਲਾਂ ਦਾ ਠਹਿਰਾਅ ਸਾਰੇ ਸਟੇਸ਼ਨਾਂ ’ਤੇ ਹੋਣਾ ਚਾਹੀਦਾ ਹੈ। ਇਸੇ ਤਰ•ਾਂ ਲੁਧਿਆਣਾ ਤੋਂ ਵਾਇਆ ਸੰਗਰੂਰ ਜਾਖ਼ਲ ਰੇਲਵੇ ਲਾਈਨ ਨੂੰ ਦੋਹਰਾ ਅਤੇ ਬਿਜਲਈਯੁਕਤ ਕੀਤਾ ਜਾਵੇ, ਤਾਂ ਜੋ ਇਹ ਰੇਲਵੇ ਲਾਈਨ ਵਪਾਰਕ ਰੇਲ ਲਾਈਨ ਵਜੋਂ ਵਿਕਸਤ ਹੋ ਸਕੇ। ਸੰਗਰੂਰ ਸਮੇਤ ਸਾਰੇ ਰੇਲਵੇ ਸਟੇਸ਼ਨਾਂ ਦਾ ਹਰ ਪੱਖੋਂ ਸੁਧਾਰ ਕੀਤਾ ਜਾਵੇ ਕਿਉਂਕਿ ਇਸ ਸਟੇਸ਼ਨ ਤੋਂ ਹਜ਼ਾਰਾਂ ਲੋਕ ਰੋਜ਼ਾਨਾ ਸਫ਼ਰ ਲਈ ਨਿਕਲਦੇ ਅਤੇ ਮੁੜਦੇ ਹਨ।
ਸ੍ਰੀ ਬਾਂਸਲ ਨੇ ਸ. ਢੀਂਡਸਾ ਨੂੰ ਭਰੋਸਾ ਦਿਵਾਇਆ ਕਿ ਉਹ ਉਨ•ਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਗੇ ਅਤੇ ਦੋਵਾਂ ਜ਼ਿਲਿ•ਆਂ ਸਮੇਤ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਸ ਤੋਂ ਬਾਅਦ ਸ੍ਰੀ ਪਵਨ ਕੁਮਾਰ ਬਾਂਸਲ ਨੇ ਸੰਗਰੂਰ-ਬਰਨਾਲਾ ਸੜਕ ’ਤੇ 32 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਉਮੀਦ ਜਤਾਈ ਕਿ ਇਹ ਬ੍ਰਿਜ ਅਗਲੇ ਸਵਾ ਦੋ ਸਾਲ ਦੇ ਸਮੇਂ ਵਿੱਚ ਆਮ ਲੋਕਾਂ ਲਈ ਬਣ ਕੇ ਤਿਆਰ ਹੋ ਜਾਵੇਗਾ।
ਰੇਲਵੇ ਓਵਰਬ੍ਰਿਜ ਦੇ ਨੀਂਹ ਪੱਥਰ ਲਈ ਪੰਜਾਬ ਸਰਕਾਰ ਨੂੰ ਸੱਦਾ ਨਾ ਦੇਣ ਦੀ ਹੁੰਦੀ ਰਹੀ ਚਰਚਾ
ਸ੍ਰੀ ਪਵਨ ਕੁਮਾਰ ਬਾਂਸਲ ਵੱਲੋਂ ਅੱਜ ਸੰਗਰੂਰ-ਬਰਨਾਲਾ ਰੇਲਵੇ ਲਾਈਨ ’ਤੇ ਬਣਨ ਵਾਲੇ ਓਵਰਬ੍ਰਿਜ ਦੇ ਰੱਖੇ ਨੀਂਹ ਪੱਥਰ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਪੰਜਾਬ ਸਰਕਾਰ, ਲੋਕ ਨਿਰਮਾਣ ਮੰਤਰੀ ਜਾਂ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਸੱਦਾ ਨਾ ਦੇਣ ਦੀ ਚਰਚਾ ਸਮਾਗਮ ਮੌਕੇ ਚੱਲਦੀ ਰਹੀ। ਇਸ ਸੰਬੰਧੀ ਜਦ ਪੱਤਰਕਾਰਾਂ ਨੇ ਸ. ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ•ਾਂ ਇਸ ਲਈ ਕੇਂਦਰੀ ਰੇਲ ਮੰਤਰਾਲੇ ਅਤੇ ਸਥਾਨਕ ਕਾਂਗਰਸੀ ਆਗੂਆਂ ਪ੍ਰਤੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਕ ਗਲਤ ਰਵਾਇਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਕਾਸ ਸੰਬੰਧੀ ਕੇਂਦਰ ਦੇ ਹਰ ਹੁਕਮ ’ਤੇ ਫੁੱਲ ਚੜਾਉਂਦੀ ਆਈ ਹੈ, ਪਰ ਅੱਜ ਰੇਲਵੇ ਓਵਰਬ੍ਰਿਜ ਦੇ ਨੀਂਹ ਪੱਥਰ ਸਮਾਗਮ ਮੌਕੇ ਪੰਜਾਬ ਸਰਕਾਰ, ਲੋਕ ਨਿਰਮਾਣ ਮੰਤਰੀ ਜਾਂ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਸੱਦਾ ਨਾ ਦੇਣ ਨਾਲ ਨਿਰਾਸ਼ਾ ਹੋਈ ਹੈ। ਉਨ•ਾਂ ਕਿਹਾ ਕਿ ਇਹੋ ਜਿਹੇ ਪ੍ਰੋਜੈਕਟ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਂਝੇ ਉ¤ਦਮ ਨਾਲ ਹੀ ਬਣਦੇ ਹਨ। ਇਸ ਬ੍ਰਿਜ ਲਈ ਉਨ•ਾਂ ਵੱਲੋਂ ਨਿੱਜੀ ਤੌਰ ’ਤੇ ਅਤੇ ਪੰਜਾਬ ਸਰਕਾਰ ਰਾਹੀਂ ਕਈ ਵਾਰ ਉਪਰਾਲੇ ਕੀਤੇ ਗਏ ਹਨ। ਜਦ ਪੱਤਰਕਾਰਾਂ ਨੇ ਕਿਹਾ ਕਿ ਸ੍ਰੀ ਬਾਂਸਲ ਵੱਲੋਂ ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ’ਤੇ ਸਾਰੇ ਪੈਸੇ ਰੇਲਵੇ ਵਿਭਾਗ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਵੱਲੋਂ ਲਗਾਏ ਜਾਣੇ ਹਨ ਤਾਂ ਉਨ•ਾਂ ਸਵਾਲ ਕੀਤਾ ਕਿ ਕੀ ਨੈਸ਼ਨਲ ਹਾਈਵੇਜ਼ ਪੰਜਾਬ ਵਿੱਚੋਂ ਟੋਲ ਫੀਸ ਰਾਹੀਂ ਸਾਲਾਨਾ ਅਰਬਾਂ ਰੁਪਏ ਦਾ ਰੈਵੇਨਿਊ ਨਹੀਂ ਇਕੱਠਾ ਕਰਦਾ? ਇਸ ਤੋਂ ਇਲਾਵਾ ਕੇਂਦਰ ਸਰਕਾਰ ਪੰਜਾਬ ਵਿੱਚੋਂ ਸਾਲਾਨਾ ਅਰਬਾਂ ਰੁਪਏ ਦੇ ਹੋਰ ਕਰ ਇਕੱਠੇ ਕਰਦੀ ਹੈ, ਜਿਸਦਾ ਬਣਦਾ ਹਿੱਸਾ ਪੰਜਾਬ ਨੂੰ ਲੈਣ ਲਈ ਕਾਫੀ ਯਤਨ ਕਰਨੇ ਪੈਂਦੇ ਹਨ।ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਲੋਕ ਸਭਾ ਸ੍ਰੀ ਵਿਜੇ ਇੰਦਰ ਸਿੰਗਲਾ, ਸਾਬਕਾ ਵਿਧਾਇਕ ਸ. ਸੁਰਿੰਦਰਪਾਲ ਸਿੰਘ ਸਿਬੀਆ, ਸ੍ਰੀ ਅਮਨ ਅਰੋੜਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ, ਐ¤ਸ. ਡੀ. ਐ¤ਮ. ਸ. ਗੁਰਪ੍ਰੀਤ ਸਿੰਘ ਥਿੰਦ, ਪ੍ਰਧਾਨ ਨਗਰ ਕੌਂਸਲ ਸ. ਇਕਬਾਲਜੀਤ ਸਿੰਘ ਪੂਨੀਆਂ ਅਤੇ ਹੋਰ ਆਗੂ ਹਾਜ਼ਰ ਸਨ।


Post a Comment