ਹੁਸ਼ਿਆਰਪੁਰ , 7 ਦਸੰਬਰ (ਨਛਤਰ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਯੂਥ ਰੈਡ ਰੀਬਨ ਕਲੱਬ, ਯੂਥ ਰੈਡ ਕਰਾਸ ਯੂਨਿਟ ਵਲੋ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਕਾਲਜ ਦੇ ਵਾਇਸ ਪਿੰ੍ਰਸੀਪਲ ਸ਼ੀ ਵਰਿੰਦਰ ਸੈਣੀ ਅਤੇ ਰੈਡ ਕਰਾਸ ਯੂਨਿਟ ਇੰਚਾਰਜ ਪ੍ਰੋ. ਲਵਲੀਨ ਪਰਮਾਰ ਅਗਵਾਈ ’ਚ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦਾ ਮੁੱਖ ਕਾਰਜ ਸ਼ਹਿਰ ਵਾਸੀਆਂ ਨੂੰ ਏਡਜ਼ ਵਰਗੀ ਬਿਮਾਰੀ ਨੂੰ ਜੜੋ• ਖਤਮ ਕਰਨ ਦੀ ਪ੍ਰੇਰਨਾ ਸ੍ਰੋਤ ਕੱਢੀ ਗਈ । ਇਹ ਰੈਲੀ ਹਸ਼ਿਆਰਪੁਰ ਸ਼ਹਿਰ ਚੋ ਸਰਕਾਰੀ ਕਾਲਜ ਹਸ਼ਿਆਰਪੁਰ ਤੋ ਸ਼ੁਰੂ ਹੁੰਦੀ ਹੋਈ ਸਰਕਾਰੀ ਕਾਲਜ ਰੋਡ, ਫਗਵਾੜਾ ਚੋਂਕ, ਸਿਵਲ ਹਸਪਤਾਲ, ਪ੍ਰਭਾਤ ਚੋਂਕ ਹੁੰਦੀ ਹੋਈ ਸਰਕਾਰੀ ਕਾਲਜ ਕੈਂਪਸ ’ਚ ਖਤਮ ਹੋਈ। ਇਸ ਰੈਲੀ ’ਚ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਡਾ. ਅਜੈ ਬੱਗਾ ਡੀ.ਆਈ.ੳ ਜੀ ਨੇ ਵੀ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਧਾਨ ਪ੍ਰਦੀਪ ਸਿੰਘ, ਨਵਦੀਪ ਸਿੰਘ ਮਾਨ ਪ੍ਰਧਾਨ ਬਲਡ ਡੋਨਰਜ਼, ਹਰਪ੍ਰੀਤ ਸਿੰਘ ਸੀਕਰੀ, ਸੰਜੀਵ ਠਾਕੁਰ, ਪਰਸ਼ਾਤ ਸਿੰਘ, ਵਿਨੇ ਕੁਮਾਰ, ਗੁਰਦੀਪ ਸਿੰਘ, ਸ਼ੀਤਲ , ਰਾਹੁਲ ਸਲੂਜਾ, ਨੀਤਸ਼ ਸ਼ਰਮਾ, ਗੁਰਸੇਵਕ ਸਿੰਘ ਰਾਜੋਵਾਲ, ਪ੍ਰਿੰਸ, ਗੋਰਵ, ਹਰਦੀਪ ਸਿੰਘ, ਹਰਜੀਤ ਸਿੰਘ ਅਤੇ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਵੱਧ ਚੜ• ਕੇ ਹਿੱਸਾ ਲਿਆ। ਅੰਤ ਪ੍ਰੋ. ਲਵਲੀਨ ਪਰਮਾਰ ਜੀ ਨੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਯੂਥ ਰੈਡ ਰੀਬਨ ਕਲੱਬ ਅਤੇ ਯੂਥ ਰੈ¤ਡ ਕਰਾਸ ਯੂਨਿਟ ਵਲੋ ਕੱਢੀ ਗਈ ਏਡਜ਼ ਜਾਗਰੂਕਤਾ ਰੈਲੀ ਦਾ ਦ੍ਰਿਸ਼।

Post a Comment