ਸ਼ਾਹਕੋਟ, 5 ਦਸੰਬਰ (ਸਚਦੇਵਾ) ਬੁੱਧਵਾਰ ਸਵੇਰ ਸ਼ਾਹਕੋਟ ਮੋਗਾ ਰੋਡ ਮੁੱਖ ਮਾਰਗ ‘ਤੇ ਸਤਿਸੰਗ ਘਰ ਦੇ ਨਜ਼ਦੀਕ ਇੱਕ ਮੋਟਰਸਾਇਕਲ ਦੀ ਸੜਕ ਦੇ ਕਿਨਾਰੇ ਖਰਾਬ ਖੜ•ੇ ਐਚ.ਪੀ ਕੰਪਨੀ ਦੇ ਗੈਸ ਵਾਲੇ ਟੈਂਕਰ ਨਾਲ ਟੱਕਰ ਹੋਣ ਕਾਰਣ ਮੋਟਰਸਾਇਕਲ ਚਾਲਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਉਸ ਦੇ ਪਿੱਛੇ ਬੈਠੀ ਲੜਕੀ ਜਖਮੀ ਹੋ ਗਈ । ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6:30 ਵਜੇ ਬਜ਼ੁਰਗ ਅਵਤਾਰ ਸਿੰਘ (70) ਪੁੱਤਰ ਭਾਗ ਸਿੰਘ ਵਾਸੀ ਪਿੰਡ ਭੋਇਪੁਰ (ਸ਼ਾਹਕੋਟ) ਆਪਣੇ ਕਾਲੇ ਰੰਗ ਦੇ ਹੀਰੋ ਹਾਂਡਾ ਮੋਟਰਸਾਇਕ (ਨੰ: ਪੀ.ਬੀ67-ਏ-9328) ‘ਤੇ ਸ਼ਾਹਕੋਟ ਵਿਖੇ ਆਪਣੀ ਲੜਕੀ ਦਲਜੀਤ ਕੌਰ ਨੂੰ ਬਸ ਅੱਡੇ ‘ਤੇ ਛੱਡਣ ਲਈ ਆ ਰਿਹਾ ਸੀ । ਪਿੰਡ ਬਾਜਵਾ ਕਲਾਂ ਅਤੇ ਸ਼ਾਹਕੋਟ ਦੇ ਵਿਚਕਾਰ ਸਤਿਸੰਗ ਘਰ ਕੋਲ ਇੱਕ ਗੈਸ ਵਾਲਾ ਟੈਂਕਰ (ਨੰ: ਐਚ.ਆਰ63-6951) ਖਰਾਬ ਖੜ•ਾ ਸੀ । ਜਦ ਉਹ ਸਤਿਸੰਗ ਘਰ ਕੋਲ ਪਹੁੰਚੇ ਤਾਂ ਧੁੰਦ ਕਾਰਣ ਬਜ਼ੁਰਗ ਨੂੰ ਟੈਂਕਰ ਦੇ ਖੜ•ੇ ਹੋਣ ਬਾਰੇ ਪਤਾ ਨਾ ਲੱਗਾ ਅਤੇ ਮੋਟਰਸਾਇਕਲ ਟੈਂਕਰ ਦੇ ਪਿੱਛਲੇ ਪਾਸੇ ਹੇਠਾ ਵੜ• ਗਿਆ । ਜਿਸ ਕਾਰਣ ਮੋਟਰਸਾਇਕਲ ਸਵਾਰ ਬਜੁਰਗ ਅਤੇ ਲੜਕੀ ਜਖਮੀ ਹੋ ਗਏ ‘ਤੇ ਮੋਟਰਸਾਇਕਲ ਬੂਰੀ ਤਰ•ਾਂ ਨੁਕਸਾਨਿਆ ਗਿਆ । ਘਟਨਾਂ ਤੋਂ ਬਾਅਦ ਟੈਂਕਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਜਖਮੀ ਲੜਕੀ ਦਲਜੀਤ ਕੌਰ ਨੇ ਹਿੰਮਤ ਕਰਕੇ ਮੋਬਾਈਲ ਫੋਨ ‘ਤੇ ਡਾਇਲ 108 ਐਬੂਲੈਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ । ਮੌਕੇ ‘ਤੇ ਡਾਇਲ 108 ਦੇ ਪਾਇਲਟ ਰਾਹੁਲ ਵਿੱਗ ਅਤੇ ਈ.ਐਮ.ਟੀ ਅਮਨਦੀਪ ਸਿੰਘ ਨੇ ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭਰਤੀ ਕਰਵਾਇਆ, ਜਿਥੇ ਡਾਕਟਰ ਸੁਰਿੰਦਰ ਕੁਮਾਰ ਨੇ ਬਜ਼ੁਰਗ ਅਵਤਾਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਲੜਕੀ ਦਲਜੀਤ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ । ਇਥੇ ਇਹ ਵੀ ਜਿਕਯੋਗ ਹੈ ਕਿ ਘਟਨਾਂ ਤੋਂ 2 ਘੰਟੇ ਬਾਅਦ ਤੱਕ ਵੀ ਪੁਲਿਸ ਨੂੰ ਇਸ ਘਟਨਾਂ ਬਾਰੇ ਨਹੀਂ ਸੀ ਪਤਾ ਲੱਗਾ, ਜਦ ਸਿਵਲ ਹਸਪਤਾਲ ਸ਼ਾਹਕੋਟ ਤੋਂ ਐਮ.ਐਲ.ਆਰ ਪੁਲਿਸ ਸਟੇਸ਼ਨ ਪਹੁੰਚੀ ਤਾਂ ਮੌਕੇ ‘ਤੇ ਏ.ਐਸ.ਆਈ ਲਖਵਿੰਦਰ ਸਿੰਘ ਨੇ ਘਟਨਾਂ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ । ਇਸ ਸੰਬੰਧੀ ਜਦ ਏ.ਐਸ.ਆਈ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ•ਾਂ ਦੀ ਕਾਰਵਾਈ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ ਹੈ ਅਤੇ ਲਿਖਤੀ ਤੌਰ ‘ਤੇ ਪੁਲਿਸ ਨੂੰ ਸਹਿਮਤੀ ਦਿੱਤੀ ਹੈ, ਇਸ ਲਈ ਕਿਸੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ।
ਸ਼ਾਹਕੋਟ ਮੋਗਾ ਰੋਡ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਟੈੰਕਰ ਹੇਠਾ ਵੜਿਆ ਮੋਟਰਸਾਇਕਲ । ਨਾਲ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਜਖਮੀ ਦਲਜੀਤ ਕੌਰ ਅਤੇ ਬਜ਼ੁਰਗ ਅਵਤਾਰ ਸਿੰਘ ਲਾਸ਼ ।


Post a Comment