ਮਲਸੀਆਂ, 5 ਦਸੰਬਰ (ਸਚਦੇਵਾ) ਸਰਵ ਸਿੱਖਿਆ ਅਭਿਆਨ ਤਹਿਤ ਡਾਇਰੈਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ. ਕਾਹਨ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾ ‘ਤੇ ਵਿਦਿਅਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ‘ਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਦੋ ਦਿਨਾਂ ਵਿੱਦਿਅਕ ਟੂਰ ਲਿਜਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨਾਂ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਮਾਛੀਵਾੜਾ, ਚੰਡੀਗੜ•, ਪੰਚਕੂਲਾ (ਹਰਿਆਣਾ), ਬਨੂੜ ਅਤੇ ਪਟਿਆਲਾ ਵਿਖੇ ਲਿਜਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੂੰ ਗੁਰਦੁਆਰਾ ਮਾਛੀਵਾੜਾ ਸਾਹਿਬ, ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਪੰਚਕੂਲਾ, ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਪਟਿਆਲਾ ਦੇ ਦਰਸ਼ਨ ਕਰਵਾਏ ਗਏ । ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਡੀਗੜ• ਵਿਖੇ ਰੋਜ ਗਾਰਡਨ, ਸੁਖਨਾ ਝੀਲ, ਪੰਚਕੂਲਾਂ ਵਿਖੇ ਪੰਜੋਰ ਗਾਰਡਨ, ਬਨੂੜ ਵਿਖੇ ਛੱਤਬੀੜ ਚਿੜੀਆ ਘਰ ਅਤੇ ਪਟਿਆਲਾ ਵਿਖੇ ਸ਼ੀਸ਼ ਮਹਿਲ ਵਿਖੇ ਵੀ ਲਿਜਾਇਆ ਗਿਆ, ਜਿਥੇ ਸਾਰੇ ਵਿਦਿਆਰਥੀਆਂ ਨੇ ਇਸ ਦੋ ਦਿਨਾਂ ਵਿਦਿਅਕ ਟੂਰ ਦਾ ਖੂਬ ਅਨੰਦ ਮਾਣਿਆ ਅਤੇ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਢੋਟ, ਅੰਮ੍ਰਿਤਪਾਲ ਸਿੰਘ ਥਿੰਦ, ਰਾਜਵਿੰਦਰ ਸਿੰਘ ਧੰਜੂ, ਕੁਲਦੀਪ ਕੁਮਾਰ ਸਚਦੇਵਾ, ਮੋਹਿਤ ਪ੍ਰਤਾਪ, ਅਜ਼ਾਦ ਸਿੰਘ, ਪ੍ਰਤੀਕ ਸਿੰਘ, ਚਮਨ ਲਾਲ, ਸੁਮਨ ਲਤਾ, ਲਖਵਿੰਦਰ ਕੌਰ, ਰਜਵਿੰਦਰ ਕੌਰ, ਮਨਦੀਪ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਿਦਿਅਕ ਟੂਰ ਮੌਕੇ ਰੋਜ਼ ਗਾਰਡਨ ਚੰਡੀਗੜ• ਵਿਖੇ ਸਕੂਲ ਮੁੱਖੀ ਪਲਵਿੰਦਰ ਸਿੰਘ ਅਤੇ ਸਟਾਫ ਨਾਲ ।


Post a Comment