ਲੁਧਿਆਣਾ, ( ਸਤਪਾਲ ਸੋਨ ) ਹਿੰਦੂ ਉਥਾਨ ਪ੍ਰੀਸ਼ਦ ਅਤੇ ਅਖਿਲ ਭਾਰਤੀਅ ਮੰਦਿਰ ਸੁਰਖਿਆ ਕਮੇਟੀ ਦੀ ਸਾਂਝੀ ਮੀਟਿੰਗ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਵਿਨੋਦ ਜੈਨ ਅਤੇ ਸਕੱਤਰ ਜਨਰਲ ਕੁੰਵਰ ਰੰਜਨ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁੜ ਮੰਡੀ ਸਥਿਤ ਤਾਲਾਬ ਮੰਦਿਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਹਾਜਰ ਇਕੱਠ ਨੇ ਇਕ ਅਵਾਜ ਵਿੱਚ ਮਤਾ ਪਾਸ ਕਰਕੇ ਹਿੰਦੂ ਧਰਮ ਸਮੇਤ ਹੋਰ ਧਰਮਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਨਿੱਜੀ ਟੀਵੀ ਚੈਨਲ ਪੀਸ ਦੇ ਭਾਰਤ ਵਿੱਚ ਪ੍ਰਸਾਰਣ ਤੇ ਪੂਰੀ ਤਰ•ਾਂ ਨਾਲ ਪਾਬੰਦੀ ਲਗਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ। ਵਿਨੋਦ ਜੈਨ ਅਤੇ ਕੁੰਵਰ ਰੰਜਨ ਸਿੰਘ ਨੇ ਨਿੱਜੀ ਚੈਨਲ ਪੀਸ ਦੇ ਸੰਚਾਲਕ ਡਾ. ਜਾਕਿਰ ਨਾਇਕ ਦੇ ਅੱਤਵਾਦੀ ਤਾਕਤਾਂ ਨਾਲ ਨਜਦੀਕੀ ਸਬੰਧ ਹੋਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਾਇਕ ਇਸਲਾਮਿਕ ਤਾਕਤਾਂ ਦੀ ਸ਼ਹਿ ਤੇ ਜਿੱਥੇ ਅੱਤਵਾਦੀ ਲਾਦੇਨ ਦਾ ਖੁਲੇਆਮ ਸਮਰਥਨ ਕਰ ਰਹੇ ਹਨ ਉਥੇ ਵੱਖ-ਵੱਖ ਧਰਮਾਂ ਖਾਸ ਕਰਕੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਗਲਤ ਪ੍ਰਚਾਰ ਕਰਕੇ ਸੰਪ੍ਰਦਾਇਕਤਾ ਦੇ ਬੀਜ ਬੋ ਰਹੇ ਹਨ। ਉਨ•ਾਂ ਭਾਰਤ ਵਿੱਚ ਪੀਸ ਟੀਵੀ ਚੈਨਲ ਦੇ ਪ੍ਰਸ਼ਾਰਣ ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਚੈਨਲ ਤੇ ਚਲਣ ਵਾਲੇ ਸਮਾਜ ਵਿਰੋਧੀ ਪ੍ਰੋਗ੍ਰਾਮਾਂ ਦੇ ਚਲਦੇ ਅਮਰੀਕਾ, ਕੈਨੇਡਾ, ਇੰਗਲੈਂਡ ਦੀਆਂ ਸਰਕਾਰਾਂ ਨੇ ਅਪਣੇ ਅਪਣੇ ਦੇਸ਼ਾਂ ਵਿੱਚ ਇਸ ਚੈਨਲ ਦੇ ਪ੍ਰਸਾਰਣ ਤੇ ਪੂਰੀ ਤਰ•ਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਪਰ ਭਾਰਤ ਸਰਕਾਰ ਅਪਣੇ ਹੀ ਦੇਸ਼ ਵਿੱਚ ਮੁੰਬਈ ਵਰਗੇ ਸ਼ਹਿਰ ਤੋਂ ਸੰਚਾਲਿਤ ਕੀਤੇ ਜਾਣ ਵਾਲੇ ਦੇਸ਼ ਵਿਰੋਧੀ ਚੈਨਲ ਤੋਂ ਕੀਤੀ ਜਾ ਰਹੀ ਸਮਾਜ ਅਤੇ ਦੇਸ਼ ਵਿਰੋਧੀ ਸਰਗਰਮੀਆਂ ਤੇ ਪਾਬੰਦੀ ਲਗਾਉਣ ਵੱਲ ਧਿਆਨ ਤੱਕ ਨਹੀਂ ਦੇ ਰਹੀ। ਉਨ•ਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਦੇਸ਼ ਵਿਰੋਧੀ ਚੈਨਲ ਦਾ ਪ੍ਰਸਾਰਣ ਬੰਦ ਕਰਕੇ ਉਸਦੇ ਸੰਚਾਲਕ ਜਾਕਿਰ ਨਾਇਕ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਹਿੰਦੂ ਉਥਾਨ ਪ੍ਰੀਸ਼ਦ ਅਤੇ ਅਖਿਲ ਭਾਰਤੀਅ ਮੰਦਿਰ ਸੁਰਖਿਆ ਕਮੇਟੀ ਵੱਡੇ ਪੱਧਰ ਤੇ ਅੰਦੋਲਨ ਸ਼ੁਰੂ ਕਰਕੇ ਕੇਂਦਰ ਸਰਕਾਰ ਨੂੰ ਚੈਨਲ ਦਾ ਪ੍ਰਸਾਰਣ ਬੰਦ ਕਰਨ ਤੇ ਮਜਬੂਰ ਕਰ ਦੇਵੇਗੀ। ਇਸ ਮੋਕੇ ਸੰਜੈ ਸ਼ਰਮਾ,ਬਾਲ ਕ੍ਰਿਸ਼ਨ ਵਰਮਾ,ਮੋਹਿਤ ਵਰਮਾ,ਰਾਮਾਇਣ ਪ੍ਰਸਾਦ,ਵਿਪਨ ਕੁਮਾਰ ਯਾਦਵ,ਰਾਕੇਸ਼ ਵਰਮਾ,ਅਮਰਜੀਤ ਸਿੰਘ ਨਿ¤ਕੂ,ਅਮਨਦੀਪ ਸਿੰਘ,ਅਮ੍ਰਿਤਪਾਲ ਸਿੰਘ,ਗੋਰਵ, ਉਮ ਪ੍ਰਕਾਸ਼ ਸੋਨੀ ਅਤੇ ਬ¤ਬਲੂ ਤਿਵਾੜੀ ਸਮੇਤ ਹੋਰ ਵੀ ਹਾਜਰ ਸਨ।

Post a Comment