ਲੁਧਿਆਣਾ(ਸਤਪਾਲ ਸੋਨੀ ) ਸਮਾਜਿਕ ਕੰਮਾਂ ਵਿਚ ਸਭ ਤੋਂ ਮੋਹਰੀ ਸੰਸਥਾ ਹੈਲਪਿੰਗ ਹੈਂਡਜ਼ ਕੱਲਬ, ਜਿਲਾ ਸਿਹਤ ਵਿਭਾਗ ਅਤੇ ਐਨ ਸੀ ਸੀ ਕੈਡਿਟਸ ਨੇ ਮਿਲ ਕੇ ਵਿਸ਼ਵ ਏਡਜ਼ ਦਿਵਸ ਤੇ ਦੇਸ਼ ਨੂੰ ਏਡਜ਼ ਅਤੇ ਐਚ ਵੀ ਆਈ ਮੁਕਤ ਬਣਾਉਣ ਦੇ ਲਈ ਇੱਕ ਮਹਾਂ ਰੈਲੀ ਦਾ ਅਯੋਜਨ ਕੀਤਾ ਜਿਸ ਨੂੰ ਜਗਰਾਓਂ ਪੁਲ ਤੋਂ ਸ਼ਹੀਦਾਂ ਦੀਆਂ ਮੂਰਤੀਆਂ ਨੂੰ ਸ਼ਰਧਾਜਲੀ ਦੇ ਨਾਲ ਸ਼ੁਰੂ ਕੀਤਾ ਗਿਆ। ਇਸ ਰੈਲੀ ਨੂੰ ਲੁਧਿਆਣਾ ਦੇ ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਸੀਨੀਅਰ ਡਿਪਟੀ ਮੇਅਰ ਸੁਨੀਤਾ ਅਗਰਵਾਲ, ਡਿਪਟੀ ਮੇਅਰ ਆਰ ਡੀ ਸ਼ਰਮਾਂ, ਆਈ ਪੀ ਐਸ ਸਵਪਨ ਸ਼ਰਮਾਂ, ਸ਼ਿਵ ਰਾਮ ਸ਼ਿਰੋਏ ਅਤੇ ਕਲੱਬ ਦੇ ਪ੍ਰਧਾਨ ਰਮਨ ਗੋਇਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਰੈਲੀ ਦੀ ਅਗੁਵਾਈ ਕਰ ਰਹੇ ਸਾਰੇ ਗਰੁਪ ਕਮਾਂਡਰ ਅਤੇ ਸੂਬੇਦਾਰਾਂ ਨੇ ਰੈਲੀ ਨੂੰ ਸੰਯੁਕਤ ਰੂਪ ਵਿਚ ਐਸ ਸੀ ਡੀ ਗੌਰਮਿੰਟ ਕਾਲਜ ਫਾਰ ਬੁਆਏਜ਼ ਤੱਕ ਪਹੁੰਚਾਇਆ। ਇਸ ਰੈਲੀ ਵਿਚ ਸੈਕੜਿਆਂ ਦੀ ਗਿਣਤੀ ਵਿਚ ਕੈਡਿਟਸ ਨੇ ਹਿਸਾ ਲਿਆ। ਕਾਲਜ ਵਿਚ ਪਹੁੰਚਣ ਤੇ ਅਵਨੀਸ਼ ਮਿੱਤਲ, ਭਾਰਤ ਜੋਸ਼ੀ, ਅਜੇ ਅਗਰਵਾਲ, ਦੀਪਕ ਜੈਨ, ਵਰੁਣ ਅਗਰਵਾਲ, ਗਗਨ ਅਰੋਰਾ , ਪ੍ਰੇਮ ਬਾਵਾ ,ਕਰਣ ਚੋਪੜਾ, ਜੋਤੀ ਡੰਗ, ਅਮਨ ਮਲਹੋਤਰਾ ਨੇ ਰੈਲੀ ਵਿਚ ਹਿਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਦੀਪ ਜਲਾ ਕੇ ਡਾ. ਜਸਬੀਰ ਸਿੰਘ, ਡਾ. ਕੇ ਐਸ ਸੈਣੀ, ਡਾ. ਯੂ ਐਸ ਸੂਚ, ਪ੍ਰਿੰਸੀਪਲ ਨੀਰਜ ਭਾਰਦਵਾਜ, ਡਾ. ਇੰਦਰਜੀਤ, ਰੁਚੀ ਬਾਵਾ ਨੇ ਕੀਤੀ। ਇਸ ਮੌਕੇ ਤੇ ਆਏ ਹੋਏ ਮੁਖ ਮਹਿਮਾਨਾਂ ਦਵਿੰਦਰ ਜੱਗੀ, ਸੰਨੀ ਭੱਲਾ, ਕੌਂਸਲਰ ਮੱਲੀ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰਮਨ ਗੋਇਲ ਨੇ ਇਸ ਰੈਲੀ ਵਿਚ ਹਿਸਾ ਲੈਣ ਵਾਲਿਆਂ ਕੈਡਿਟਸ ਨੂੰ ਕ੍ਰਮਵਾਰ ੩੧੦੦, ੨੧੦੦, ੧੧੦੦/- ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਡਜ਼ ਵਰਗੀ ਲਾਇਲਾਜ ਬਿਮਾਰੀ ਦੇ ਰੋਗੀਆਂ ਨਾਲ ਪਿਆਰ ਭਰਿਆ ਵਿਹਾਰ ਕਰਨ ਉਹਨਾਂ ਅਹਿਸਾਸ ਨਾਂ ਹੋਣ ਦਿਤਾ ਜਾਵੇ ਕਿ ਉਹ ਕਿਸੇ ਇਸ ਤਰਾਂ ਦੀ ਬਿਮਾਰੀ ਨਾਲ ਗ੍ਰਸ਼ਿਤ ਹਨ ਜਿਸ ਨਾਲ ਲੋਕ ਉਹਨਾਂ ਪਸੰਦ ਨਾਂ ਕਰਨ। ਇਸ ਮੌਕੇ ਤੇ ਰਾਸ਼ਟਰੀ ਗੀਤ ਦਾ ਗਾਇਣ ਵੀ ਕੀਤਾ ਗਿਆ।

Post a Comment