ਲਹਿਰਾਗਾਗਾ 14 ਦਸੰਬਰ (ਸੂਰਜ ਭਾਨ ਗੋਇਲ) ਸਥਾਨਕ ਸ਼ਹਿਰ ਅੰਦਰ ਚੋਰਾਂ ਨੇ ਇੱਕੋ ਰਾਤ ’ਚ ਬੇਖੋਂਫ ਹੋਕੇ ਵੱਖ-ਵੱਖ ਥਾਵਾਂ ਤੇ ਚਾਰ ਦੁਕਾਨਾਂ ਦੇ ਜਿੰਦੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਸ਼ਹਿਰ ਦੇ ਕਲੌਨੀ ਰੋੜ ਤੇ ਕਪਿੱਲ ਟੈਲਾਕਾਮ ਬਾਈਪਾਸ ਰੋੜ ਤੇ ਜਨਰਲ ਸਟੋਰ, ਵਿਪਨ ਇਲੈਕਟ੍ਰੋਨਿਕਸ ਅਤੇ ਬੱਸ ਸਟੈਂਡ ਤੇ ਬੱਗਾ ਟੀ ਸਟਾਲ ਦੇ ਤਾਲੇ ਤੋੜੇ। ਕਪਿੱਲ ਟੈਲੀਕਾਮ ਦੇ ਮਾਲਿਕ ਧਰਮਿੰਦਰ ਸ਼ਰਮਾਂ ਨੇ ਦੱਸਿਆ ਕਿ ਉਸਦੀ ਦੁਕਨ ਵਿੱਚੋਂ ਚੋਰਾਂ ਨੇ ਜਿੰਦੇ ਅਤੇ ਅੰਦਰਲਾ ਸ਼ੀਸੇ ਦਾ ਗੇਟ ਤੋੜਕੇ ਕਰੀਬ ਸਵਾ ਲੱਖ ਰੁਪਏ ਦੇ ਮੁਬਾਇਲ ਅਤੇ ਮੁਬਾਇਲਾਂ ਦਾ ਸਮਾਨ ਚੋਰੀ ਕਰਲਿਆ ਹੈ। ਜਨਰਲ ਸਟੋਰ ਦੇ ਮਾਲਿਕ ਰਜਿੰਦਰ ਕੁਮਾਰ ‘ਕਾਲਾ’ ਨੇ ਦੱਸਿਆ ਕਿ ਉਸਦੀ ਦੁਕਾਨ ’ਚੋਂ ਵੀ ਚੋਰ ਕਰੀਬ 10 ਹਜ਼ਾਰ ਰੁਪਏ ਦੇ ਮਾਲ ਦੀ ਚੋਰੀ ਕਰਕੇ ਲੈ ਗਏ ਹਨ। ਬੱਗਾ ਟੀ ਸਟਾਲ ਦੀ ਦੁਕਾਨ ਵਿੱਚੋਂ ਇੱਕ ਗੈਸ ਸਲੰਡਰ ਅਤੇ ਵਿਪਨ ਇਲੈਕਟ੍ਰੋਨਿਕਸ ਤੋਂ ਕਰੀਬ 5 ਹਜ਼ਾਰ ਰੁਪਏ ਦੇ ਮਾਲ ਦੀ ਚੋਰੀ ਕਰਕੇ ਲੈ ਗਏ। ਭਾਵੇਂ ਪੁਲਸ ਇਸਨੂੰ ਮਾਮੂਲੀ ਚੋਰੀ ਸਮਝਦੀ ਹੋਵੇ ਪਰ ਇਹ ਚੋਰੀ ਦੁਕਾਨਦਾਰਾਂ ਦੀ ਸਮਰਥਾ ਅਨੁਸਾਰ ਕਾਫੀ ਵੱਡੀ ਹੈ। ਥਾਣਾ ਲਹਿਰਾ ਦੇ ਮੁਖੀ ਬਲਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਲਹਿਰਾਗਾਗਾ ’ਚ ਦੂਕਾਨਦਾਰ ਚੋਰਾ ਵੱਲੋਂ ਕੀਤੇ ਨੁਕਸਾਨ ਬਾਰੇ ਦੱਸਦਿਆ ਹੋਇਆ। ਫੋਟੋ - ਸੂਰਜ ਭਾਨ ਗੋਇਲ
ਫਾਇਲ : - ਲਹਿਰਾਗਾਗਾ। 02.jpg)

Post a Comment