ਕਬੱਡੀ ਓਪਨ ‘ਚ ਮੂਲੇਵਾਲ ਖਹਿਰਾ ਅਤੇ ਵਾਲੀਬਾਲ ਲੜਕੀਆ ਦੇ ਮੁਕਾਬਲਿਆ ‘ਚ ਕੇ.ਐਮ.ਵੀ ਕਾਲਜ ਦੀਆਂ ਟੀਮਾਂ ਜੇਤੂ
ਕੋਹਾੜ ਵੱਲੋਂ ਟੂਰਨਾਮੈਂਟ ਕਮੇਟੀ ਨੂੰ 3 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਣ
ਸ਼ਾਹਕੋਟ/ਮਲਸੀਆਂ, 3 ਦਸੰਬਰ (ਸਚਦੇਵਾ) ਪਿੰਡ ਕਾਸੂਪੁਰ ਵਿਖੇ ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਦੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਸਲਾਨਾ 19ਵਾਂ ਤਿੰਨ ਰੋਜ਼ਾ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਦੇਰ ਸ਼ਾਮ ਆਪਣੀਆਂ ਮਿੱਠੀਆਂ ਯਾਦਾ ਛੱਡਦਾ ਸਮਾਪਤ ਹੋ ਗਿਆ । ਇਸ ਤਿੰਨਾਂ ਦਿਨਾਂ ਚੱਲੇ ਟੂਰਨਾਮੈਂਟ ‘ਚ ਪੰਜਾਬ ਦੇ ਵੱਖ-ਵੱਖ ਜਿਲਿ•ਆਂ ਤੋਂ ਕਬੱਡੀ ਅਤੇ ਵਾਲੀਬਾਲ ਦੀਆਂ ਟੀਮਾਂ ਨੇ ਹਿੱਸਾ ਲਿਆ । ਟੂਰਨਾਮੈਂਟ ਦੇ ਆਖਰੀ ਦਿਨ ਹਲਕਾ ਵਿਧਾਇਕ ਅਤੇ ਟ੍ਰਾਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ, ਡਾਕਟਰ ਨਰੇਸ਼ ਅਰੋੜਾ ਇੰਸਪੈਕਟਰ ਜਨਰਲ ਆਫ ਪੁਲਿਸ ਪੰਜਾਬ, ਅਮਰਜੀਤ ਸਿੰਘ ਸਮਰਾਂ ਸਾਬਕਾ ਮੰਤਰੀ ਪੰਜਾਬ, ਹਰੀ ਸਿੰਘ ਜੀਰਾ ਐਮ.ਐਲ.ਏ, ਕਰਨਲ ਮਨਮੋਹਨ ਸਿੰਘ ਡਿਪਟੀ ਡਾਇਰੈਕਟਰ ਸੈਨੀਕ ਭਲਾਈ ਵਿਭਾਗ ਜਲੰਧਰ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ ਅਜੀਤ ਗਰੁੱਪ ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ, ਤਰਸੇਮ ਮਿੱਤਲ ਸਟੇਟ ਕਮੇਟੀ ਮੈਂਬਰ ਬੀ.ਜੇ.ਪੀ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਕੇਵਲ ਸਿੰਘ ਰੂਪੇਵਾਲੀ ਐਮ.ਡੀ, ਜਥੇਦਾਰ ਸ਼ਿੰਗਾਰਾ ਸਿੰਘ ਮੈਂਬਰ ਐਸ.ਜੀ.ਪੀ.ਸੀ, ਦੀਪਕ ਬਾਲੀ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਵਾਇਸ ਚੇਅਰਮੈਨ ਸਾਧੂ ਰਾਮ ਮਲਸੀਆ, ਸਾਬਕਾ ਚੇਅਰਮੈਨ ਸਾਧੂ ਸਿੰਘ ਬਜਾਜ, ਚਰਨ ਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਤਰਸੇਮ ਸਿੰਘ ਥਿੰਦ ਰਿਟਾਇਰਡ ਚੀਫ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ, ਸਰਪੰਚ ਪਲਵਿੰਦਰ ਸਿੰਘ ਟੁਰਨਾ, ਸੁਰਿੰਦਰ ਕੌਰ ਸਰਪੰਚ ਮਾਣਕ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਸੰਬੋਧਨ ਕਰਦਿਆ ਜਥੇਦਾਰ ਅਜੀਤ ਸਿੰਘ ਕੋਹਾੜ, ਅਮਰਜੀਤ ਸਿੰਘ ਸਮਰਾ, ਆਈ.ਜੀ ਨਰੇਸ਼ ਅਰੋੜਾ, ਕਰਨਲ ਮਨਮੋਹਨ ਸਿੰਘ, ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਚੰਦੀ ਪਰਿਵਾਰ ਵੱਲੋਂ ਸਲਾਨਾ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਬਹੁਤ ਹੀ ਸਲਾਹੁਣਯੋਗ ਕਦਮ ਹੈ, ਇਸ ਟੂਰਨਾਮੈਂਟ ਕਾਰਣ ਬਹੁਤ ਸਾਰੇ ਨੌਜਵਾਨ ਅੱਜ ਦੇਸ਼ਾ-ਵਿਦੇਸ਼ਾ ‘ਚ ਚੰਗਾ ਨਾਮ ਖੱਟ ਚੁੱਕੇ ਹਨ । ਉਨ•ਾਂ ਇਸ ਉਪਰਾਲੇ ‘ਤੇ ਚੰਦੀ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਟੂਰਨਾਮੈਂਟ ਕਮੇਟੀ ਨੂੰ ਆਪਣੇ ਅਖਤਿਆਰੀ ਕੋਟੇ ਚੋ 3 ਲੱਖ ਰੁਪਏ ਦੇਣ ਦਾ ਐਲਾਣ ਕੀਤਾ । ਇਸ ਮੌਕੇ ਕਬੱਡੀ ਅਤੇ ਵਾਲੀਬਾਲ ਦੇ ਫਾਈਨਲ ਮੈਂਚ ਕਰਵਾਏ ਗਏ, ਜੋ ਕਿ ਕਾਫੀ ਫਸਵੇਂ ਅਤੇ ਦਿਲਚਸਪ ਰਹੇ । ਜਿਸ ਵਿੱਚ ਕਬੱਡੀ 62 ਕਿਲੋ ਵਰਗ ‘ਚ ਢੱਕੋਵਾਲ (ਹੁਸ਼ਿਆਰਪੁਰ) ਦੀ ਟੀਮ ਨੇ ਪਹਿਲਾ ਅਤੇ ਬਾਬਾ ਪ੍ਰੇਮ ਦਾਸ ਕਰੀਹਾ (ਨਵਾਂ ਸ਼ਹਿਰ) ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਕਬੱਡੀ 75 ਕਿਲੋਂ ਵਰਗ ‘ਚ ਢੰਡੋਵਾਲ (ਸ਼ਾਹਕੋਟ) ਦੀ ਟੀਮ ਨੇ ਪਹਿਲਾ ਅਤੇ ਰਹੀਮਪੁਰ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਕਬੱਡੀ ਓਪਨ ‘ਚ ਸ਼ਹੀਦੀ ਯਾਦਗਾਰੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ (ਸ਼ਾਹਕੋਟ) ਦੀ ਟੀਮ ਨੇ ਪਹਿਲਾ ਅਤੇ ਢੰਡੋਵਾਲ (ਸ਼ਾਹਕੋਟ) ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਇਸੇ ਤਰ•ਾਂ ਵਾਲੀਬਾਲ ਦੇ ਮੁਕਾਬਲਿਆ ‘ਚ ਲੜਕੀਆਂ ਦੀਆਂ ਟੀਮਾਂ ਚੋ ਕੇ.ਐਮ.ਵੀ ਕਾਲਜ ਜਲੰਧਰ ਦੀ ਟੀਮ ਨੇ ਪਹਿਲਾ, ਐਚ.ਐਮ.ਵੀ ਕਾਲਜ ਜਲੰਧਰ ਦੀ ਟੀਮ ਨੇ ਦੂਸਰਾਂ ਅਤੇ ਕੇ.ਐਮ.ਵੀ ਕਾਲਜੀਏਟ ਸਕੂਲ ਜਲੰਧਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਵਾਲੀਬਾਲ ਲੜਕੇ ਸਕੂਲ ਅਤੇ ਪਿੰਡ ਪੱਧਰੀ ਮੁਕਾਬਲਿਆ ‘ਚ ਤਲਵੰਡੀ ਚੌਧਰੀਆਂ (ਕਪੂਰਥਲਾ) ਦੀ ਟੀਮ ਨੇ ਪਹਿਲਾ, ਚੱਕ ਕੰਨੀਆ ਕਲਾਂ (ਮੋਗਾ) ਦੀ ਟੀਮ ਨੇ ਦੂਸਰਾਂ ਅਤੇ ਰੋੜੀਆ (ਹੁਸ਼ਿਆਰਪੁਰ) ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਜੇਤੂ ਟੀਮਾਂ ਨੂੰ ਆਏ ਹੋਏ ਮੁੱਖ ਮਹਿਮਾਨਾਂ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਟੂਰਨਾਮੈਂਟ ਦੇ ਅੰਤ ਵਿੱਚ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ, ਜਥੇਬੰਧਕ ਸੈਕਟਰੀ ਕੰਵਰਜੀਤ ਸਿੰਘ ਚੰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਆਤੀਸ਼ਬਾਜ਼ੀ ਵੀ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਚੰਦੀ, ਸਰਪੰਚ ਸੋਹਣ ਸਿੰਘ, ਦੀਪਕ ਸ਼ਰਮਾਂ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਸੁਰਿੰਦਰ ਸਿੰਘ ਵਿਰਦੀ, ਸੁਰਿੰਦਰਜੀਤ ਸਿੰਘ ਚੱਠਾ, ਅੰਮ੍ਰਿਤਪਾਲ ਸਿੰਘ ਡੀ.ਪੀ.ਈ, ਲੈਕਚਰਾਰ ਬਲਕਾਰ ਸਿੰਘ ਵਾਲੀਬਾਲ ਕਨਵੀਨਰ, ਗਿਆਨ ਸੈਦਪੁਰੀ, ਲਖਵੀਰ ਸਿੰਘ ਖਹਿਰਾ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ, ਅਸ਼ਵਿੰਦਰਪਾਲ ਸਿੰਘ ਨੀਟੂ, ਸਵਰਨ ਸਿੰਘ ਕਲਿਆਣ ਜਨਰਲ ਸਕੱਤਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ, ਲੈਕਚਰਾਰ ਮਨਜੀਤ ਸਿੰਘ ਆਦਿ ਹਾਜਰ ਸਨ ।


Post a Comment