ਭਦੌੜ/ਸ਼ਹਿਣਾ 3 ਦਸੰਬਰ (ਸਾਹਿਬ ਸੰਧੂ) ਪਿਛਲੇ ਕਈ ਮਹੀਨਿਆਂ ਤੋਂ ਭਦੌੜ ਦੀ ਪੰਮੀ ਮਹੰਤ ਦੇ ਘਰੋਂ ਭਾਰੀ ਮਾਤਰਾ ਵਿੱਚ ਚੋਰੀ ਹੋਏ ਸੋਨੇ ਦੇ ਮਾਮਲੇ ਵਿੱਚ ਸੀ. ਆਈ. ਏ ਸਟਾਫ ਨੇ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਦਸ ਲੱਖ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਬਰਾਮਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਅਤੇ ਏ.ਐਸ.ਆਈ. ਰਣਧੀਰ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਵਲੋਂ ਪਰਮਜੀਤ ਕੌਰ ਮਹੰਤ ਚੇਲੀ ਸਹਿਨਾਦ ਮਹੰਤ ਵਾਸੀ ਭਦੌੜ ਦੀ ਸਕਾਇਤ ਤੇ ਉਸ ਦੇ ਚੋਰੀ ਹੋਏ ਸੋਨੇ, ਚਾਂਦੀ ਦੇ ਗਹਿਣੇ ਅਤੇ ਨਗਦੀ ਦੀ ਪੜਤਾਲ ਦੇ ਸਬੰਧ ਵਿਚ ਭਦੌੜ ਥਾਣਾ ਵਿਖੇ ਦਰਜ਼ ਹੋਏ ਮਾਮਲੇ ਵਿੱਚ ਦੋਸ਼ੀਆਂ ਨੂੰ ਖੁਫੀਆ ਇਤਲਾਹ ਦੇ ਅਧਾਰ ਤੇ ਅਨਾਜ ਮੰਡੀ ਜੰਗੀਆਣਾ ਤੋਂ ਹਰਨੇਕ ਸਿੰਘ ਉਰਫ ਗੇਜ ਪੁ¤ਤਰ ਗੁਰਬਚਨ ਸਿੰਘ ਕੌਮ ਜਟ ਸਿਖ, ਤਰਸੇਮ ਸਿੰਘ ਉਰਫ ਸੇਮੀ ਪੁਤਰ ਦਰਬਾਰਾ ਸਿੰਘ ਕੌਮ ਮਜਬੀ ਸਿਖ, ਰਣਜੀਤ ਕੌਰ ਉਰਫ ਰੀਟਾ ਪਤਨੀ ਤਰਸੇਮ ਸਿੰਘ ਅਤੇ ਦਿਲਪ੍ਰੀਤ ਕੌਰ ਉਰਫ ਪੂਜਾ ਮਹੰਤ ਵਾਸੀਆਨ ਭਦੌੜ ਨੂੰ ਕਾਬੂ ਕੀਤਾ ਅਤੇ ਦੋਸ਼ਣ ਦਿਲਪ੍ਰੀਤ ਕੌਰ ਉਰਫ ਪੂਜਾ ਮਹੰਤ ਪਾਸੋਂ 48 ਗ੍ਰਾਮ 730 ਮਿਲੀ ਗ੍ਰਾਮ ਸੋਨੇ ਦੇ ਗਹਿਣੇ 15 ਹਜਾਰ ਰੁਪਏ ਦੀ ਨਗਦੀ, ਦੋਸ਼ਣ ਰਣਜੀਤ ਕੌਰ ਉਰਫ ਰੀਟਾ ਦੀ ਨਿਸ਼ਾਨਦੇਹੀ ਤੇ ਉਸ ਪਾਸੋਂ 151 ਗ੍ਰਾਮ 90 ਮਿਲੀਗ੍ਰਾਮ ਸੋਨੇ ਦੇ ਗਹਿਣੇ ਅਤੇ 564 ਗ੍ਰਾਮ 750 ਮਿਲੀਗ੍ਰਾਮ ਚਾਂਦੀ ਦੇ ਗਹਿਣੇ, 4 ਹਜਾਰ ਰੁਪਏ ਦੀ ਨਗਦੀ, ਤਰਸੇਮ ਸਿੰਘ ਦੀ ਨਿਸਾਨਦੇਹੀ ਪਰ 30 ਹਜਾਰ ਨਗਦ ਅਤੇ ਹਰਨੇਕ ਸਿੰਘ ਪਾਸੋਂ 17 ਗ੍ਰਾਮ 180 ਮਿਲੀ ਗ੍ਰਾਮ ਸੋਨੇ ਦੇ ਗਹਿਣੇ ਅਤੇ 2 ਲਖ 70 ਹਜਾਰ ਰੁਪਏ ਦੀ ਨਗਦੀ ਕੁ¤ਲ ਮਲੀਤੀ ਸਾਢੇ 10 ਲ¤ਖ ਰੁਪਏ ਦੀ ਬਰਾਮਦਗੀ ਕਰਵਾਈ ਗਈ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਵੀ ਸੁਰਾਗ ਲ¤ਗਣ ਦੀ ਸੰਭਵਾਨਾ ਹੈ।

Post a Comment