ਸਿਵਲ ਹਸਪਤਾਲ ਦੇ ਮਰੀਜਾਂ ਲਈ ਕੰਬਲ ਕੀਤੇ ਦਾਨ
Saturday, December 08, 20120 comments
ਨਾਭਾ 8 ਦਸਬੰਰ (ਜਸਬੀਰ ਸਿੰਘ ਸੇਠੀ)-ਸ੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਨਾਭਾ ਵੱਲੋਂ ਸਿਵਲ ਹਸਪਤਾਲ ਨਾਭਾ ਵਿਖੇ ਮਰੀਜਾਂ ਨੂੰ ਠੰਡ ਦੇ ਮੌਸਮ ਵਿੱਚ ਕੰਬਲਾਂ ਦੀ ਕਮੀ ਕਰਕੇ ਪੇਸ਼ ਆ ਰਹੀ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਜ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਤੁਲੀ ਵੱਲੋਂ ਦਸ ਕੰਬਲ ਐਮਰਜੈਂਸੀ ਵਾਰਡ ਵਿਖੇ ਦਾਨ ਕੀਤੇ ਗਏ। ਇਸ ਮੌਕੇ ਮੁੱਖ ਸੇਵਾਦਾਰ ਭਾਈ ਤੁਲੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ ਜਿਨ•ਾਂ ਵਿੱਚ ਲੋੜਵੰਦ ਲੜਕੀਆਂ ਦੀਆਂ ਸ਼ਾਦੀਆ ਕਰਨਾ, ਵਿਦਿਆਰਥੀਆਂ ਨੂੰ ਕਿਤਾਬਾਂ, ਵਰਦੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਆਦਿ ਦੇਣ ਦੀਆਂ ਸਹੂਲਤਾ ਦਿੱਤੀਆਂ ਜਾਦੀਆਂ ਹਨ। ਇਸੇ ਲੜੀ ਤਹਿਤ ਐਮਰਜੈਂਸੀ ਵਾਰਡ ਦੇ ਮਰੀਜਾਂ ਲਈ ਕੰਬਲਾਂ ਦੀ ਘਾਟ ਨੂੰ ਦੇਖਦੇ ਹੋਏ ਕੰਬਲ ਦਿੱਤੇ ਜਾ ਰਹੇ ਹਨ। ਇਸ ਮੌਕੇ ਡਾਕਟਰ ਦਲਬੀਰ ਕੌਰ, ਡਾ ਹਰਜਿੰਦਰ ਸਿੰਘ ਅਤੇ ਫਾਰਮਾਸ਼ਿਸਟ ਭਾਰਤ ਭੂਸਣ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ।
ਸਿਵਲ ਹਸਪਤਾਲ ਨਾਭਾ ਵਿਖੇ ਸ੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜਗਜੀਤ ਸਿੰਘ ਤੁਲੀ ਮਰੀਜਾਂ ਲਈ ਕੰਬਲ ਦਿੰਦੇ ਹੋਏ।

Post a Comment