ਪਟਿਆਲਾ : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵਲੋਂ ਉਭਰ ਰਹੀ ਪੰਜਾਬੀ ਕਵਿਤਰੀ ਬੀਬੀ ਕਿਰਨਜੀਤ ਕੌਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ’ ਤੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ 9 ਦਸੰਬਰ, 2012 ਨੂੰ ਸਵੇਰੇ 10:00 ਵਜੇ ਗੋਸ਼ਟੀ ਕਰਵਾਈ ਜਾ ਰਹੀ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਮਾਗਮ ਦੇ ਮੁਖ ਮਹਿਮਾਨ ਪਰਵਾਸੀ ਪੰਜਾਬੀ ਗਾਇਕ ਦਲਜੀਤ ਕਲਿਆਣਪੁਰੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਕੀਰਤ ਕੌਰ ਅਤੇ ਕਵਿਤਰੀ ਸਿੰਮੀਪ੍ਰੀਤ ਕੌਰ ਸਿੰਮੀ ਹੋਣਗੇ। ਇਸ ਸਮਾਗਮ ਵਿਚ ਉ¤ਘੇ ਵਿਦਵਾਨ ਪੁਸਤਕ ਚਰਚਾ ਵਿਚ ਭਾਗ ਲੈਣਗੇ ਅਤੇ ਲੇਖਕ ਭਿੰਨ-ਭਿੰਨ ਸਾਹਿਤਕ ਵੰਨਗੀਆਂ ਦਾ ਪਾਠ ਕਰਨਗੇ।

Post a Comment