ਨਾਭਾ 16 ਦਸੰਬਰ (ਜਸਬੀਰ ਸਿੰਘ ਸੇਠੀ) – ਸਥਾਨਕ ਫਰੈਂਡਜ਼ ਕਲੋਨੀ ਸਥਿਤ ਸ਼ਨੀ ਦੇਵ ਮੰਦਿਰ ਵਿਖੇ ਅੱਜ ਇੱਕ ਵਿਸ਼ਾਲ ਮੈਡੀਕਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰ ਹਸਪਤਾਲ ਪਟਿਆਲਾ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ.ਅਮਨਦੀਪ ਮਰਕਨ ਪਟਿਆਲਾ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾ.ਭੁਪਿੰਦਰ ਸਿੰਘ ਪਟਿਆਲਾ ਮਰੀਜਾਂ ਦਾ ਚੈਕਅੱਪ ਕੀਤਾ । ਇਸ ਕੈਂਪ ਵਿੱਚ ਕਰੀਬ 300 ਮਰੀਜਾਂ ਦਾ ਚੈਕਅਪ ਕੀਤਾ ਗਿਆ ਜਿਨ•ਾਂ ਦੀ ਈ.ਸੀ.ਜੀ ਅਤੇ ਸੂਗਰ ਟੈਸਟ ਵੀ ਫਰੀ ਕੀਤੇ ਗਏ। ਇਸ ਕੈਂਪ ਵਿੱਚ ਵਿਸ਼ੇਸ ਤੌਰ ਤੇ ਅਮਰ ਹਸਪਤਾਲ ਦੇ ਐਮ.ਡੀ ਡਾਕਟਰ ਅਮਰਜੀਤ ਸਿੰਘ ਬਹੀਆ ਅਤੇ ਡਾਕਟਰ ਜਵਾਹਰ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਨੀਦੇਵ ਮੰਦਿਰ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ ਨੇ ਕਿਹਾ ਕਿ ਕਮੇਟੀ ਵੱਲੋਂ ਜਿਥੇ ਧਾਰਮਿਕ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਜਾਦਾ ਹੈ ਉਥੇ ਆਪਣਾ ਸਮਾਜਿਕ ਫਰਜ ਸਮਝਦੇ ਹੋਏ ਇਸ ਤਰ•ਾਂ ਦੇ ਕੈਂਪਾ ਦਾ ਆਯੋਜਨ ਵੀ ਕੀਤਾ ਜਾਦਾ ਹੈ ਜਿਥੇ ਖਾਸ ਤੋਰ ਤੇ ਗਰੀਬ ਲੋਕਾਂ ਨੂੰ ਕਾਫੀ ਲਾਭ ਪਹੁੰਚਦਾ ਹੈ। ਇਸ ਮੌਕੇ ਕਮੇਟੀ ਦੇ ਚੀਫ ਪੈਟਰਨ ਅਮਨਦੀਪ ਸ਼ਰਮਾ, ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ, ਚੇਅਰਮੈਨ ਪ੍ਰਮੋਦ ਗੁਪਤਾ, ਕੈਸੀਅਰ ਲਲਿਤ ਸ਼ਰਮਾ, ਵਿਜੈ ਸ਼ਰਮਾ, ਰਸ਼ਪਾਲ ਸ਼ਰਮਾ, ਲਛਮਣ ਦਾਸ, ਹੇਮੰਤ ਕੁਮਾਰ, ਮਦਨ ਲਾਲ, ਪੰਕਜ ਗਾਂਧੀ ਤੋਂ ਇਲਾਵਾ ਅਮਰ ਹਸਪਤਾਲ ਦਾ ਸਟਾਫ ਅਤੇ ਕਮੇਟੀ ਮੈਂਬਰ ਮੌਜੂਦ ਸਨ। ਇਸ ਮੌਕੇ ਅਤੁੱਟ ¦ਗਰ ਵਰਤਾਇਆ ਗਿਆ।

Post a Comment