ਪਟਿਆਲਾ (ਪਟਵਾਰੀ)ਕ੍ਰੀਵੀ ਮੈਡੀਕਲ ਸਟੋਰ ਬਹੁਤ ਹੀ ਵਧਿਆ ਸਟੋਰ ਅਨਾਜ ਮੰਡੀ ਨਾਭਾ ਗੇਟ ਪਟਿਆਲਾ ਵਿਖੇ ਖੁਲਿਆ ਹੈ। ਇਹ ਪਟਿਆਲਾ ਦੇ ਵਿੱਚ ਦਵਾਈਆਂ ਦਾ ਚੰਗਾ ਸਟੋਰ ਹੈ। ਜਿੱਥੇ ਹਰ ਸਮੇਂ ਸਹੀ ਦਵਾਈ ਅਤੇ ਬਾਜ਼ਾਰ ਨਾਲੋਂ ਸਸਤੀ ਦਵਾਈ ਮਿਲੇਗੀ। ਇਹ ਵਿਚਾਰ ਸ੍ਰ. ਮਨਜੀਤ ਸਿੰਘ ਨਾਰੰਗ ਭਾਰਤ ਸਰਕਾਰ ਵਲੋਂ ਹੁਣੇ-ਹੁਣੇ ਮਨੋਨਿਤ ਕੀਤੇ ਆਈ.ਏ.ਐਸ. ਐਸ.ਡੀ.ਐਮ. ਅੰਮ੍ਰਿਤਸਰ ਨੇ ਪਟਿਆਲਾ ਵਿੱਚ ਆਪਣੀ ਪਹਿਲੀ ਫੇਰੀ ਦੌਰਾਨ ਕ੍ਰੀਵੀ ਮੈਡੀਕਲ ਸਟੋਰ ਦਾ ਉਦਘਾਟਨ ਕਰਦੇ ਹੋਏ ਕਹੇ। ਉਨ•ਾਂ ਕਿਹਾ ਕਿ ਸ੍ਰੀ ਵਿਜੈ ਕੁਮਾਰ ਗੋਇਲ ਪਟਿਆਲਾ ਦੇ ਇੱਕ ਬਹੁਤ ਹੀ ਚੰਗੇ ਸਮਾਜ ਸੇਵਕ ਹਨ ਅਤੇ ਜਰੂਰਤ ਮੰਦਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਹਨ। ਸਮੇਂ-ਸਮੇਂ ਤੇ ਇਹ ਮੈਡੀਕਲ ਕੈਂਪ, ਨਸ਼ਿਆਂ ਨੂੰ ਰੋਕਣ ਹਿੱਤ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਭਰੂਣ ਹੱਤਿਆਵਾਂ ਨੂੰ ਰੋਕਣ ਹਿੱਤ ਕੰਮ ਕਰਦੇ ਰਹਿੰਦੇ ਹਨ ਉਨ•ਾਂ ਕਿਹਾ ਕਿ ਇਹ ਸਟੋਰ ਇੱਕ ਅਜਿਹਾ ਸਟੋਰ ਬਣੇਗਾ, ਜਿੱਥੇ ਹਰ ਸਮੇਂ ਸਹੀ ਕੰਮ ਅਤੇ ਸਸਤੀ ਦਵਾਈ ਦਿੱਤੀ ਜਾਵੇਗੀ।
ਸ੍ਰੀ ਅਮਿਤ ਕੁਮਾਰ ਗੋਇਲ ਨੇ ਕਿਹਾ ਕਿ ਇਹ ਸਟੋਰ ਆਪਣੇ ਵਧਿਆ ਕੰਮਾਂ ਕਾਰਣ ਜਾਣਿਆ ਜਾਏਗਾ ਅਤੇ ਲੋਕਾਂ ਨੂੰ ਹਰ ਤਰ•ਾਂ ਦੀਆਂ ਸਹੂਲਤਾਂ ਦੇਵੇਗਾ ਅਤੇ ਸਮੇਂ-ਸਮੇਂ ਤੇ ਲੋਕਾਂ ਦੇ ਭੱਲੇ ਲਈ ਮੈਡੀਕਲ ਕੈਂਪ ਵੀ ਲਗਾਏਗਾ। ਇਸ ਅਵਸਰ ਤੇ ਹਲਕਾ ਸਨੌਰ ਤੋਂ ਇੰਚਾਰਜ ਸ੍ਰ. ਤੇਜਿੰਦਰ ਪਾਲ ਸਿੰਘ ਸੰਧੂ, ਸ੍ਰੀ ਵਿਜੇ ਕੁਮਾਰ ਗੋਇਲ ਸਮਾਜ ਸੇਵਕ, ਸ੍ਰ. ਇੰਦਰਮੋਹਨ ਸਿੰਘ ਬਜਾਜ, ਸ੍ਰੀ ਕੇ.ਕੇ. ਸ਼ਰਮਾ, ਸ੍ਰੀ ਹਰਿੰਦਰ ਕੋਹਲੀ ਡਿਪਟੀ ਮੇਅਰ, ਸ੍ਰੀ ਸਵਤੰਤਰ ਬਾਂਸਲ, ਰਣਜੀਤ ਅਖਬਾਰ ਦੇ ਸੰਪਾਦਕ ਸ੍ਰੀ ਮਨੀ, ਸ੍ਰੀ ਮਦਨ ਲਾਲ ਮੰਗਲਾ, ਸ੍ਰੀ ਕਮਲ ਗੋਇਲ, ਡਾ. ਬੀ.ਕੇ. ਚੋਪੜਾ, ਡਾ. ਰਾਜ ਕੁਮਾਰ ਗਰਗ, ਡਾ. ਆਦਰਸ਼ ਚੋਪੜਾ, ਸ੍ਰੀ ਦੇਵੀ ਦਿਆਲ ਗੋਇਲ, ਸ੍ਰੀ ਸੁਰੇਸ਼ ਬਾਂਸਲ, ਸ੍ਰੀ ਚਿਮਨ ਲਾਲ ਬਾਂਸਲ, ਸ੍ਰੀ ਹਰਬੰਸ ਬਾਂਸਲ, ਸ੍ਰੀ ਪਵਨ ਕੁਮਾਰ ਟੋਨੀ, ਸ੍ਰੀ ਆਰ.ਕੇ. ਗਰੋਵਰ, ਸ੍ਰੀ ਪ੍ਰਾਨ ਸਭਰਵਾਲ, ਸ੍ਰੀ ਟੀ.ਐਲ. ਪਾਠਕ, ਸ੍ਰੀ ਅਸ਼ੋਕ ਵਾਲਿਆ ਆਦਿ ਹਾਜ਼ਰ ਸਨ।

Post a Comment