ਕੋਟਕਪੂਰਾ/ 8 ਦਸੰਬਰ (ਜੇ.ਆਰ.ਅਸੋਕ) ਬੀਤੀ ਦਿਨੀ ਯੂਥ ਕਾਗਰਸ ਵਰਕਰ ਤੇ ਪੁਲਿਸ ਵੱਲੋ ਝੂਠੇ ਪਰਚੇ ਰੱਦ ਕਰਾਉਣ ਸਬੰਧੀ ਯੁਥ ਕਾਗਰਸ ਦੇ ਸਾਬਕਾ ਪ੍ਰਧਾਨ ਧਨਜੀਤ ਸਿੰਘ ਵਿਰਕ ਦੇ ਗ੍ਰਹਿ ਪਿੰਡ ਚਹਿਲ ਵਿਖੇ ਭਰਵੀ ਮੀਟਿੰਗ ਕੀਤੀ ਗਈ। ਇਸ ਵਿੱਚ ਧਨੀ ਵਿਰਕ ਨੇ ਕਿਹਾ ਬੀਤੀ ਦਿਨੀ 108 ਐਬੂਲੈਂਸ ਤੇ ਪ੍ਰਧਾਨ ਮੰਤਰੀ ਦੀ ਫੋਟੋ ਲਗਾਉਣ ਸਬੰਧੀ ਜਸਵਿੰਦਰ ਸਿੰਘ ਜੱਸਾ ਪ੍ਰਧਾਨ ਯੂਥ ਕਾਗਰਸ ਹਲਕਾ ਕੋਟਕਪੂਰਾ , ਸੁਰਜੀਤ ਸਿੰਘ ਭੈਰੋ ਭੱਟੀ ਦੇ ਖਿਲਾਫ ਪੁਲਿਸ ਵੱਲੋ ਝੂਠਾ ਕੀਤਾ ਗਿਆ। ਉਨ•ਾਂ ਨੇ ਕਿਹਾ ਕਾਗਰਸ ਧੱਕੇਸ਼ਾਹੀ ਬਰਦਾਸ਼ਤ ਨਹੀ ਕਰੇਗੀ। ਤੇ ਝੂਠੇ ਪਰਚੇ ਰੱਦ ਨਾ ਕੀਤੇ ਤਾ ਤਿੱਖਾ ਸੰਘਰਸ ਕਰਕੇ 18 ਦਸੰਬਰ ਨੂੰ ਕੋਟਕਪੂਰਾ ਦੇ ਬੱਤੀਆ ਵਾਲਾ ਚੌਕ ਵਿਖੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ। ਇਸ ਦੇ ਉਪ੍ਰੰਤ ਥਾਣਾ ਸਿਟੀ ਕੋਟਕਪੂਰਾ ਅੱਗੇ ਧਰਨਾ ਦੇ ਕੇ ਗ੍ਰਿਫਤਾਰੀਆ ਦਿੱਤੀਆ ਜਾਣਗੀਆ। ਇਸ ਮੌਕੇ ਗੁਰਿੰਦਰ ਸਿੰਘ ਗੁੱਗੂ ,ਦੀਪ ,ਅਮਰਦੀਪ ,ਗੁਰਪ੍ਰੀਤ ਸਿੰਘ ,ਗਿੰਦਰ ਸਿੰਘ ਗੁਰਜੰਟ ਸਿੰਘ ,ਭੋਲਾ ਸਿੰਘ ਬੀੜ,ਭੁੱਟੋ ,ਰੰਮਾ ਆਦਿ ਹਾਜਰ ਸਨ। 1
ਕੋਟਕਪੂਰਾ ਤਹਿਸੀਲ ਬਣਨ ਤੇ ਇਮਾਰਤ ਦਾ ਉਦਾਘਾਟਨ
ਕੋਟਕਪੂਰਾ/ 8 ਦਸੰਬਰ (ਜੇ.ਆਰ.ਅਸੋਕ) ਸਥਾਨਕ ਮੋਗਾ ਰੋਡ ਸਥਿਤ ਆਰਜੀ ਤੌਰ ਤੇ ਚਲ ਰਹੀ ਤਹਿਸੀਲ ਅੱਜ ਮਿਉਸਪਲ ਪਾਰਕ ਵਿਖੇ ਐਸ.ਡੀ.ਐਮ ਦਫਤਰ ਦੇ ਨਾਲ ਨਵੀ ਬਣੀ ਇਮਾਰਤ ਵਿੱਚ ਸ੍ਰੀ ਸੁਖਮਣੀ ਸਹਿਬ ਦਾ ਪਾਠ ਦਾ ਭੋਗ ਪਾ ਕੇ ਤਹਿਸੀਲ ਦਾ ਉਦਾਘਾਟਨ ਡਿਪਟੀ ਕਮਿਸ਼ਨਰ ਫਰੀਦਕੋਟ ਰਵੀ ਭਗਤ ਤੇ ਮਨਤਾਰ ਸਿੰਘ ਬਰਾੜ ਨੇ ਕੀਤਾ। ਇਸ ਸਮਾਰੋਹ ਵਿੱਚ ਐਸ.ਡੀ.ਐਮ ਦਰਸ਼ਨ ਸਿੰਘ ਗਰੇਵਾਲ, ਤਹਿਸੀਲਦਾਰ ਦਰਸ਼ਨ ਸਿੰਘ ਸੰਧੂ ਨਾਇਬ ਤਹਿਸੀਲਦਾਰ ਰਾਜਾ ਰਵਿੰਦਰ ਸਿੰਘ ਜੇਪਾਲ , ਵਿਨੋਦ ਬਾਂਸਲ ਅਤੇ ਸਹਿਰ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆ ਨੇ ਸੰਬੋਧਨ ਕਰਦਿਆ ਸਲਾਘਾ ਕੀਤੀ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆ ਮਨਤਾਰ ਸਿੰਘ ਬਰਾੜ ਨੇ ਕਿਹਾ ਸਹਿਰ ਵਾਸੀਆ ਨੇ ਵਿਕਾਸ ਕਾਰਜਾ ਸਬੰਧੀ ਮੇਰੇ ਧਿਆਨ ਵਿੱਚ ਲਿਆਦੀਆ ਹਨ । ਉਨ•ਾਂ ਪੰਜਾਬ ਸਰਕਾਰ ਤੋ ਪਾਸ ਕਰਵਾ ਕੇ ਮੰਗਾਂ ਪੂਰੀਆਾ ਕੀਤੀਆ ਜਾਣਗੀਆ। ਇਸ ਮੌਕੇ ਤੇ ਮੋਹਨ ਸਿੰਘ ਮੱਤਾ, ਕੁਲਬੀਰ ਸਿੰਘ ਮੱਤਾ, ਅਮਰਜੀਤ ਸਿੰਘ ਪਾਲੀ,ਡਾਕਟਰ ਮਨਜੀਤ ਸਿੰਘ ਢਿੱਲੋ , ਰਵਿੰਦਰ ਗਰਗ ਤੋਤਾ ,ਪ੍ਰੇਮ ਗੁਪਤਾ ਠੇਕੇਦਾਰ, ਕੁਲਭੂਸ਼ਨ ਟੋਨੀ ਸਰਮਾ ਨਗਰ ਕੌਸਲਰ, ਸੁਪਾਸ ਗੋਇਲ, ਸ਼ਾਮ ਸੁੰਦਰ ਗੋਇਲ, ਰਜਿੰਦਰ ਗੋਇਲ, ਗੁਰਾਂਦਿੱਤਾ ਧਾਲੀਵਾਲ ਆਦਿ ਹਜਾਰ ਸਨ।
ਭਾਜਪਾ ਨੇ ਚੌਣ ਪ੍ਰਕਰਿਆ ਲੲਂੀ ਇੰਚਾਰਜ ਨਿਯੂਕੱਤ
ਕੋਟਕਪੂਰਾ/ 8 ਦਸੰਬਰ (ਜੇ.ਆਰ.ਅਸੋਕ) ਭਾਰਤੀ ਜਨਤਾ ਪਾਰਟੀ ਦੀ ਚੌਣ ਪ੍ਰਕਰਿਆ ਨੂੰ ਲੈ ਕੇ ਭਾਜਪਾ ਪ੍ਰਧਾਨ ਪਰਵੀਨ ਗੁਪਤਾ ਦੀ ਪ੍ਰਧਾਨਗੀ ਹੇਠ ਅਗਰਵਾਲ ਸਭਾ ਦੇ ਮੀਟਿੰਗ ਹਾਲ ਵਿੱਚ ਜਿਲ•ਾਂ ਕਾਰਜਕਾਰੀ ਦੀ ਮੀਟਿੰਗ ਕੀਤੀ ਗਈ ।ਜਿਸ ਜਿਲ•ਾ ਇੰਚਾਰਜ ਡੀ.ਪੀ ਚੰਦਨ ਵਿਸ਼ੇਸ਼ ਤੌਰ ਪਹੁੰਚੇ। ਡੀ.ਪੀ ਚੰਦਨ ਨੇ ਕਿਹਾ ਕਿ ਭਾਜਪਾ ਵੱਲੋ ਮੈਬਰਾਂ ਦੀ ਭਰਤੀ ਮੁਹਿੰਮ ਤਹਿਤ 11000ੇ ਮੈਬਰਾ ਜਿਲ•ਾ ਫਰੀਦਕੋਟ ਵਿੱਚ ਭਰਤੀ ਕੀਤੀ ਗਈ ਹੈ। ਉਨ•ਾਂ ਨੇ ਕਿਹਾ ਇਸ ਵਾਧੇ ਨੂੰ ਲੈ ਕੇ ਜਿਲ•ਾਂ ਚੌਣ ਸਹਿਰ, ਬੂਥਾਂ ਲਈ ਸਤਪਾਲ ਗੋਇਲ ਇੰਚਾਰਜ ਬਣਾਇਆ ਗਿਆ ਹੈ। , ਕੋਟਕਪੂਰਾ ਲਈ ਜੈਪਾਲ ਗਰਗ ਭੂਸ਼ਣ ਮਿੱਤਲ ਨੂੰ ਸਹਾਇਕ, ਸਤਪਾਲ ਗੋਇਲ ਵਕੀਲ ਨੂੰ ਇੰਚਾਰਜ ਮੰਡਲ ਫਰੀਦਕੋਟ, ਡਾਕਟਰ ਬਲਵਿੰਦਰ ਸਿੰਘ ਲੂੰ ਸਹਾਇਕ , ਜੈਤੋ ਲਈ ਸੁਭਾਸ਼ ਗੋਇਲ ਨੂੰ ਇੰਚਚਾਰਜ ਤੇ ਸੰਜੀਵ ਕੁਮਾਰ ਸਹਾਇਕ ,ਗੋਲੇਵਾਲਾ ਲਈ ਮੰਡਲ ਹਰਦੀਪ ਸਿੰਘ ਨੂੰ ਇਚੰਾਰਜ ਤੇ ਕਨਾਲ ਮਿੱਤਲ ਨੂੰ ਸਹਾਇਕ ,ਬਰਗਾੜੀ ਮੰਡਲ ਲੲਂੀ ਜਗਦੇਵ ਸਿੰਘ ਚਹਿਲ ਨੂੰ ਇੰਚਾਰਜ ਤੇ ਸਹਾਇਕ ਮੋਹਰ ਸਿੰਘ ,ਪੰਜਗਰਾਈ ਲਈ ਮੰਡਲ ਡਾਕਟਰ ਚਮਕੌਰ ਸਿੰਘ ਬਰਾੜ ਨੂੰ ਇੰਚਾਰਜ ਤੇ ਗੁਰਕੀਰਤਨ ਸਿੰਘ ਬਿੱਟੂ ਨੂੰ ਸਹਾਇਕ, ਸੰਧਵਾਂ ਲਈ ਇੰਚਾਰਜ ਕੁਲਦੀਪ ਸਿੰਘ ਤੇ ਲਖਵੀਰ ਸਿੰਘ ਕਟਾਰੀਆ ਤੇ ਸਹਾਇਕ ਨੂੰ ਨਿੱਯੁਕਤ ਕੀਤੇ ਗਏ। ਇਸ ਮੋਕੇ ਜਗਦੀਸ਼ ਰਾਏ, ਗਾਇਤਰੀ ਪ੍ਰਸ਼ਾਦਿ , ਪਰਦੀਪ ਸਰਮਾ, ਕਮਲ ਗਰਗ, ਕ੍ਰਿਸ਼ਨ ਸਰਮਾ ਹਾਜਰ ਸਨ।




Post a Comment