ਪਟਿਆਲਾ, 25 ਦਸੰਬਰ:/ਪਟਿਆਲਾ ਪੁਲਿਸ ਨੇ ਇੱਕ ਅਹਿਮ ਪ੍ਰਾਪਤੀ ਹਾਸਲ ਕਰਦੇ ਹੋਏ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਇੱਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਗਿਰੋਹ ਦੇ ਮੈਂਬਰਾਂ ਕੋਲੋਂ ਬਰਾਮਦ ਹੋਈ ਕਾਰ ਵਿੱਚੋਂ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਐਸ.ਪੀ (ਡੀ) ਤੇ ਸ੍ਰੀ ਮਨਜੀਤ ਸਿੰਘ ਬਰਾੜ ਡੀ.ਐਸ.ਪੀ (ਡੀ) ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਸ਼੍ਰੀ ਸਿਵ ਇੰਦਰ ਦੇਵ, ਏ.ਐਸ.ਆਈ ਸ਼੍ਰੀ ਸੁਖਦੇਵ ਸਿੰਘ ਤੇ ਏ.ਐਸ.ਆਈ. ਸ਼੍ਰੀ ਗੁਰਮੇਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਪੁਲ ਵੱਡੀ ਨਦੀ ਸਨੋਰ ਰੋਡ ਪਟਿਆਲਾ ’ਤੇ ਮੁਖਬਰੀ ਦੇ ਅਧਾਰ ’ਤੇ ਅਜੈ ਉਰਫ ਜੇਜੀ ਉਰਫ ਘੋਟਨਾ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰ: 61, ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸਿੰਦਰ ਸਿੰਘ ਵਾਸੀ ਮਕਾਨ ਨੰ: 43, ਸੁਮਿਤ ਕੁਮਾਰ ਉਰਫ ਸੁਮਨ ਪੁੱਤਰ ਦਲੀਪ ਕੁਮਾਰ ਵਾਸੀ ਮਕਾਨ ਨੰ: 61, ਜੁਗਰਾਜ ਸਿੰਘ ਉਰਫ ਗੋਲਡੀ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰ: 126, ਰਜਿਤ ਬਾਲੂ ਪੁੱਤਰ ਬਲਕਾਰ ਚੰਦ ਵਾਸੀ ਮਕਾਨ ਨੰ: 117 (ਸਾਰੇ ਵਾਸੀ ਸੰਜੇ ਕਲੋਨੀ) , ਦੀਪਕ ਕੁਮਾਰ ਉਰਫ ਦੀਪਾ ਪੁੱਤਰ ਰਾਮਪਾਲ ਵਾਸੀ ਚੀਮਾ ਕਲੋਨੀ ਅਤੇ ਰਵਿੰਦਰਪਾਲ ਸਿੰਘ ਉਰਫ ਰਾਜੂ ਘੋੜਾ ਪੁਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ 6 ਪਾਠਕ ਵਿਹਾਰ ਕਲੋਨੀ ਪਟਿਆਲਾ ਨੂੰ ਵੱਡੀ ਨਦੀ ਦੇ ਕੋਲ ਝਾੜੀਆਂ ਵਿਚ ਬੈਠ ਕੇ ਮਾਰੂ ਹਥਿਆਰਾ ਨਾਲ ਲੈਸ ਹੋਕੇ ਕੋਈ ਵੱਡੀ ਵਾਰਦਾਤ ਦੀ ਯੋਜਨਾ ਬਣਾਉਦਿਆਂ ਗ੍ਰਿਫਤਾਰ ਕੀਤਾ ਹੈ । ਸ਼੍ਰੀ ਗਿੱਲ ਨੇ ਦੱਸਿਆ ਕਿ ਇਨ•ਾਂ ਵਿਅਕਤੀਆਂਾ ਦੇ ਖਿਲਾਫ ਮੁਕੱਦਮਾ ਨੰਬਰ 304 ਮਿਤੀ 24/12/2012 ਅ/ਧ 399,402, ਹਿੰ:ਡੰ:25/54/59 ਅਸਲਾ ਐਕਟ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ । ਐਸ.ਐਸ.ਪੀ ਨੇ ਦੱਸਿਆ ਕਿ ਇਨ•ਾਂ ਦੋਸ਼ੀਆਂ ਦੀ ਤਲਾਸੀ ਕਰਨ ’ਤੇ ਅਜੈ ਉਰਫ ਜੇਜੀ ਉਰਫ ਘੋਟਨਾ ਕੋਲੋਂ ਇਕ ਰਾਡ ਲੋਹਾ, ਅਵਤਾਰ ਸਿੰਘ ਉਰਫ ਤਾਰੀ ਪਾਸੋ ਇਕ ਕਿਰਚ, ਸੁਮਿਤ ਕੁਮਾਰ ਉਰਫ ਸੁਮਨ ਪਾਸੋ ਇਕ ਪਿਸਤੋਲ 315 ਬੋਰ ਸਮੇਤ 2 ਕਾਰਤੂਸ ਜਿੰਦਾ 315 ਬੋਰ, ਜੁਗਰਾਜ ਸਿੰਘ ਉਰਫ ਗੋਲਡੀ ਇਕ ਪਿਸਤੋਲ 315 ਬੋਰ ਸਮੇਤ 2 ਕਾਰਤੂਸ ਜਿੰਦਾ 315 ਬੋਰ, ਰਜਤ ਬਾਲੂ ਪਾਸੋ ਇਕ ਰਾਡ ਲੋਹਾ , ਦੀਪਕ ਕੁਮਾਰ ਉਰਫ ਦੀਪਾ ਪਾਸੋ ਇਕ ਰਾਡ ਲੋਹਾ, ਰਵਿੰਦਰਪਾਲ ਸਿੰਘ ਉਰਫ ਰਾਜੂ ਘੋੜਾ ਕੋਲੋਂ ਇਕ ਦਾਤਰ ਬਰਾਮਦ ਹੋਏ ਹਨ ਅਤੇ ਦੋਸ਼ੀਆਂ ਕੋਲੋਂ ਮੌਕੇ ’ਤੇ ਹੀ ਬ੍ਰਾਮਦ ਹੋਈ ਕਾਰ ਇੰਡੀਕਾ ਵੀਸਟਾ ਰੰਗ ਚਿੱਟਾ ਨੰਬਰੀ ਪੀ.ਬੀ.11ਏ.ਵੀ- 4630 ਵਿਚੋ 700 ਗ੍ਰਾਮ ਨਸ਼ੀਲਾ ਪਾਉਡਰ ਬ੍ਰਾਮਦ ਹੋਣ ’ਤੇ ਇਹਨਾਂ ਖਿਲਾਫ ਮੁਕੱਦਮਾ ਨੰਬਰ 305 ਮਿਤੀ 24/12/2012 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ। ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਜੈ ਉਰਫ ਜੇਜੀ ਉਰਫ ਘੋਟਨਾ, ਅਵਤਾਰ ਸਿੰਘ ਉਰਫ ਤਾਰੀ, ਸੁਮਿਤ ਕੁਮਾਰ ਉਰਫ ਸੁਮਨ, ਜੁਗਰਾਜ ਸਿੰਘ ਉਰਫ ਗੋਲਡੀ, ਰਜਤ ਬਾਲੂ, ਦੀਪਕ ਕੁਮਾਰ ਉਰਫ ਦੀਪਾ, ਰਵਿੰਦਰਪਾਲ ਸਿੰਘ ਉਰਫ ਰਾਜੂ ਘੋੜਾ ਨੇ ਆਪਸ ਵਿਚ ਰਲਕੇ ਇਕ ਗਿਰੋਹ ਤਿਆਰ ਕੀਤਾ ਹੋਇਆ ਸੀ ਜਿਸ ਦਾ ਲੀਡਰ ਅਜੈ ਉਰਫ ਜੇਜੀ ਉਰਫ ਘੋਟਨਾ ਹੈ। ਉਨ•ਾਂ ਦੱਸਿਆ ਕਿ ਸਾਲ 2007 ਵਿਚ ਅਜੈ ਉਰਫ ਜੇਜੀ ਉਰਫ ਘੋਟਨਾ ਨੇ ਆਪਣੇ ਸਾਥੀਆਂ ਨਾਲ ਰਲ ਕੇ ਦਲੇਰ ਸਿੰਘ ਵਾਸੀ ਸੰਜੇ ਕਲੋਨੀ ਪਟਿਆਲਾ ਦੇ ਗਿਰੋਹ ਦੇ ਮਂੈਬਰ ਰਿੰਕੂ ਵਾਸੀ ਮੱਛੀ ਤਲਾਬ ਪਟਿਆਲਾ ਦਾ ਗੋਲੀਆ ਮਾਰਕੇ ਕਤਲ ਕਰ ਦਿਤਾ ਸੀ ਅਤੇ ਬਾਅਦ ਵਿਚ ਦਲੇਰ ਸਿੰਘ ਗਿਰੋਹ ਨੇ ਅਜੈ ਉਰਫ ਜੇਜੀ ਉਰਫ ਘੋਟਨੇ ਦੇ ਗਿਰੋਹ ਦੇ ਕ੍ਰਿਸਨ ਪੁੱਤਰ ਗੋਧਾ ਰਾਮ ਵਾਸੀ ਚੀਮਾ ਕਲੋਨੀ ਪਟਿਆਲਾ ਦਾ ਸਾਲ 2008 ਵਿੱਚ ਕਤਲ ਕਰ ਦਿਤਾ ਸੀ ਅਤੇ ਇਹ ਦੋਵੇਂ ਧੜੇ ਹੁਣ ਤੱਕ ਵੱਖ-ਵੱਖ ਜੇਲਾਂ ਵਿੱਚ ਬੰਦ ਸਨ । ਐਸ.ਐਸ.ਪੀ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾ ਅਜੈ ਉਰਫ ਜੇਜੀ ਉਰਫ ਘੋਟਨਾ ਕੇਦਰੀ ਜੇਲ ਪਟਿਆਲਾ ਵਿਚੋ ਜਮਾਨਤ ’ਤੇ ਬਾਹਰ ਆਇਆ ਸੀ ਅਤੇ ਦਲੇਰ ਸਿੰਘ ਦਾ ਭਰਾ ਸੋਨੂੰ ਉਰਫ ਧੋੜੀ ਜੋ ਕ੍ਰਿਸਨ ਦੇ ਕਤਲ ਵਿਚ ਸਕਿਉਰਟੀ ਜੇਲ ਨਾਭਾ ਵਿਖੇ ਸ਼ਜਾ ਕੱਟ ਰਿਹਾ ਹੈ ਅਤੇ ਹੁਣ ਛੁੱਟੀ (ਪਰੋਲ) ’ਤੇ ਹੇੈ, ਨੂੰ ਅਜੈ ਉਰਫ ਜੇਜੀ ਉਰਫ ਘੋਟਨੇ ਗਿਰੋਹ ਨੇ ਕਤਲ ਕਰਨ ਦੀ ਸਾਜਿਸ ਬਣਾਈ ਸੀ ਅਤੇ ਪੁਲਿਸ ਵੱਲੋਂ ਇਸ ਗਿਰੋਹ ਨੂੰ ਗ੍ਰਿਫਤਾਰ ਕਰਨ ਨਾਲ ਇਕ ਵੱਡੀ ਵਾਰਦਾਤ ਵਾਪਰਨ ਤੋਂੋ ਟੱਲ ਗਈ ਹੈ। ਸ਼੍ਰੀ ਗਿੱਲ ਨੇ ਦੱਸਿਆ ਕਿ ਗਿਰੋਹ ਦੇ ਇਹ ਸਾਰੇ ਮੈਬਰ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਨ•ਾਂ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ.ਐਕਟ ਦੇ ਕਈ ਮੁਕੱਦਮੇ ਦਰਜ ਹਨ। ਉਨ•ਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Post a Comment