ਪਟਿਆਲਾ, 25 ਦਸੰਬਰ:/ਪਟਿਆਲਾ ਪੁਲਿਸ ਨੇ ਕਰੀਬ ਦੋ ਹਫਤੇ ਪਹਿਲਾਂ ਵਾਪਰੇ ਅੰਨ•ੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 10 ਅਤੇ 11 ਦਸੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਬਾਰਨ ਤੋ ਪਿੰਡ ਅਲੀਪੁਰ ਨੂੰ ਜਾਂਦੇ ਸੂਏ ’ਤੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸ. ਬਲਵੀਰ ਸਿੰਘ ਵਾਸੀ ਮਕਾਨ 165 ਰਣਜੀਤ ਵਿਹਾਰ ਹਸਨਪੁਰ ਪ੍ਰਹੋਤਾ ਥਾਣਾ ਸਦਰ ਪਟਿਆਲਾ, ਜੋ ਪਿੰਡ ਬਾਰਨ ਤੋ ਪਟਿਆਲਾ ਨੂੰ ਆਟੋ ਚਲਾਉਦਾ ਸੀ, ਦਾ ਕਿਸੇ ਨਾ-ਮਾਲੂਮ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿਤਾ ਸੀ। ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 201 ਮਿਤੀ 11/12/2012 ਅ/ਧ 302 ਹਿੰ:ਡੰ: ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ ਅਤੇ ਇਸ ਅੰਨ•ੇ ਕਤਲ ਦੀ ਗੁੱਥੀ ਸੁਲਝਾਉਣ ਲਈ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਐਸ.ਪੀ (ਡੀ), ਸ੍ਰੀ ਮਨਜੀਤ ਸਿੰਘ ਬਰਾੜ ਡੀ.ਐਸ.ਪੀ (ਡੀ), ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਦੀ ਵਿਸ਼ੇਸ਼ ਪੜਤਾਲੀਆ ਟੀਮ ਦਾ ਗਠਨ ਕੀਤਾ ਗਿਆ ਸੀ । ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਟੀਮ ਨੇ ਵੱਖ ਵੱਖ ਥਿਊਰੀਆਂ ’ਤੇ ਡੁੰਘਾਈ ਨਾਲ ਤਫਤੀਸ ਕੀਤੀ ਤਾਂ ਮਿਤੀ 24/12/2012 ਨੂੰ ਇਸ ਟੀਮ ਦੀ ਸਖਤ ਮਿਹਨਤ ਸਦਕਾ ਦੋਸੀ ਗੁਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਪ੍ਰਮਿੰਦਰ ਸਿੰਘ ਵਾਸੀ ਮਕਾਨ ਨੰ: 33, ਨੇੜੇ ਬੰਮਣਾ ਆਟਾ ਚੱਕੀ ਰਣਜੀਤ ਵਿਹਾਰ, ਪਟਿਆਲਾ ਨੁੂੰ ਗ੍ਰਿਫਤਾਰ ਕਰਕੇ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕਰ ਲਈ । ਐਸ.ਐਸ.ਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਕਾਕਾ ਨੇ ਪੁੱਛ ਗਿੱਛ ਦੋਰਾਨ ਮੰਨਿਆ ਕਿ ਉਸਦਾ ਮ੍ਰਿਤਕ ਜਸਵਿੰਦਰ ਸਿੰਘ ਉਰਫ ਜੱਸਾ ਦੇ ਘਰ ਆਉਣਾ ਜਾਣਾ ਸੀ ਜਿਸ ਕਰਕੇ ਗੁਰਪ੍ਰੀਤ ਸਿੰਘ ਦੇ ਮ੍ਰਿਤਕ ਜਸਵਿੰਦਰ ਸਿੰਘ ਦੀ ਪਤਨੀ ਦਲਜੀਤ ਕੋਰ ਨਾਲ ਪਿਛਲੇ ਕਰੀਬ 3 ਸਾਲ ਤੋ ਨਜਾਇਜ਼ ਸਬੰਧ ਬਣ ਗਏ ਸੀ ਅਤੇ ਇਹਨਾ ਦੇ ਨਜਾਇਜ਼ ਸਬੰਧਾਂ ਦਾ ਜਸਵਿੰਦਰ ਸਿੰਘ ਨੂੰ ਵੀ ਪਤਾ ਲੱਗ ਗਿਆ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਉਰਫ ਕਾਕਾ ਨੇ ਜਸਵਿੰਦਰ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਹੋਏ ਮਿਤੀ 10/12/2012 ਦੀ ਰਾਤ ਨੁੂੰ ਪਿੰਡ ਅਲੀਪੁਰ ਨੂੰ ਜਾਦੇ ਸੂਏ ’ਤੇ ਬੁਲਾਕੇ ਤੇਜਧਾਰ ਹਥਿਆਰ ਮਾਰ ਕੇ ਜਸਵਿੰਦਰ ਸਿੰਘ ਦਾ ਕਤਲ ਕਰ ਦਿਤਾ ਸੀ। ਸ਼੍ਰੀ ਗਿੱਲ ਨੇ ਦੱਸਿਆ ਕਿ ਦੋਸੀ ਕੋਲੋਂ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Post a Comment