ਪੁਲਿਸ ਪਬਲਿਕ ਕਮੇਟੀਆਂ ਵੱਲੋਂ ਥਾਣਿਆਂ ਦੀ ਸਮੀਖਿਆ ਕੀਤੀ ਜਾਵੇਗੀ-ਜ਼ਿਲ ਪੁਲਿਸ ਮੁਖੀ
ਸੰਗਰੂਰ, 4 ਦਸੰਬਰ (ਸੂਰਜ ਭਾਨ ਗੋਇਲ)-ਜ਼ਿਲ ਪੁਲਿਸ ਸੰਗਰੂਰ ਅਧੀਨ ਆਉਂਦੇ ਸਾਰੇ ਪੁਲਿਸ ਥਾਣਿਆਂ ਦੀ ਸਮੀਖਿਆ ਕਰਨ ਲਈ ‘ਗਲੋਬਲ ਵਿਜ਼ਿਟ ਵੀਕ’ ਦੀ ਸ਼ੁਰੂਆਤ ਅੱਜ ਤੋਂ ਕੀਤੀ ਗਈ ਹੈ, ਜਿਸ ਅਧੀਨ ਸਾਰੇ ਪੁਲਿਸ ਥਾਣਿਆਂ ਦੀਆਂ ਪਹਿਲਾਂ ਬਣਾਈਆਂ ਪੁਲਿਸ ਪਬਲਿਕ ਕਮੇਟੀਆਂ ਥਾਣਿਆਂ ਦੇ ਕੰਮ ਕਾਰ ਦੀ ਕਈ ਪੱਖਾਂ ਤੋਂ ਜਾਂਚ ਕਰਨਗੀਆਂ ਅਤੇ ਆਪਣੀ ਰਿਪੋਰਟ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਨੂੰ ਭੇਜਣਗੀਆਂ, ਪ੍ਰਬੰਧਾਂ ਸੰਬੰਧੀ ਇਨ•ਾਂ ਰਿਪੋਰਟਾਂ ਦੇ ਆਧਾਰ ’ਤੇ ਆਦਰਸ਼ ਪੁਲਿਸ ਥਾਣਿਆਂ ਦੀ ਚੋਣ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ‘ਗਲੋਬਲ ਵਿਜ਼ਿਟ ਵੀਕ’ 3 ਦਸੰਬਰ ਤੋਂ 9 ਦਸੰਬਰ, 2012 ਤੱਕ ਚੱਲੇਗਾ। ਉਨ•ਾਂ ਦੱਸਿਆ ਕਿ ਪੁਲਿਸ ਥਾਣਿਆਂ ਦੇ ਕੰਮਾਂ ਕਾਰਾਂ ਵਿੱਚ ਪਾਰਦਰਸ਼ਤਾ ਅਤੇ ਇਕਸਾਰਤਾ ਲਿਆਉਣ ਦੇ ਮਨਸ਼ੇ ਨਾਲ ਸ਼ੁਰੂ ਕੀਤੀ ਗਈ ਇਸ ਕਵਾਇਦ ਦੇ ਹਾਂ ਪੱਖੀ ਨਤੀਜੇ ਮਿਲਣਗੇ। ਪਿਛਲੇ ਸਾਲਾਂ ਦੌਰਾਨ ਵੀ ਇਸ ਸਮੀਖਿਆ ਤੋਂ ਬਾਅਦ ਸ਼ਹਿਰ ਸੰਗਰੂਰ ਦਾ ਪੁਲਿਸ ਥਾਣਾ (ਸਿਟੀ) ਪੂਰੇ ਪੰਜਾਬ ਵਿੱਚੋਂ ਤੀਜੇ ਸਥਾਨ ’ਤੇ ਚੁਣਿਆ ਗਿਆ ਸੀ।
ਸ. ਭੁੱਲਰ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਕਮੇਟੀਆਂ ਦੇ ਮੈਂਬਰ ਕਿਸੇ ਵੀ ਵੇਲ•ੇ ਸੰਬੰਧਿਤ ਪੁਲਿਸ ਥਾਣੇ ਦਾ ਦੌਰਾ ਕਰਨਗੇ ਅਤੇ ਵਿਭਾਗ ਵੱਲੋਂ ਨਿਰਧਾਰਤ ਪ੍ਰਫਾਰਮੇ ਵਿੱਚ ਸਮੀਖਿਆ ਸੰਬੰਧੀ ਕਥਨ ਦਰਜ ਕਰਨਗੇ। ਇਹ ਸਮੀਖਿਆ ਮੁੱਖ ਤੌਰ ’ਤੇ ਕਮਿਊਨਿਟੀ ਓਰੀਏਂਟੇਸ਼ਨ, ਥਾਣਿਆਂ ਦੇ ਕੰਮ ਕਾਰ ਦੀ ਜ਼ਮੀਨੀ ਹਕੀਕਤ, ਲੋਕਾਂ ਨਾਲ ਪੁਲਿਸ ਦਾ ਜਾਤ ਲਿੰਗ ਜਾਂ ਹੋਰ ਆਧਾਰਾਂ ’ਤੇ ਵਰਤ ਵਰਤਾਅ, ਪਾਰਦਰਸ਼ਤਾ ਅਤੇ ਗੁਣਵੱਤਤਾ, ਹਵਾਲਾਤੀਆਂ ਦੇ ਰੱਖ ਰਖਾਵ ਦੀ ਸਹੀ ਸਥਿਤੀ ਦੇ ਆਧਾਰ ’ਤੇ ਕੀਤੀ ਜਾਵੇਗੀ। ਸ. ਭੁੱਲਰ ਨੇ ਦੱਸਿਆ ਕਿ ਪੁਲਿਸ ਸਾਂਝ ਕੇਂਦਰਾਂ ਦੀ ਸਥਾਪਨਾ ਪੁਲਿਸ ਪਬਲਿਕ ਦੇ ਨੁਮਾਇੰਦਿਆਂ ਵੱਲੋਂ ਮਿਲ ਕੇ ਸੱਭਿਅਕ ਅਤੇ ਜ਼ੁਰਮ ਰਹਿਤ ਸਮਾਜ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਜ਼ਿਲ•ਾ ਪੁਲਿਸ ਇਨ•ਾਂ ਸਾਂਝ ਕੇਂਦਰਾਂ ਨੂੰ ਆਮ ਲੋਕਾਂ ਦੇ ਹਰ ਲਾਭ ਲਈ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੈ।

Post a Comment