ਆਈ. ਜੀ. ਪਰਮਜੀਤ ਸਿੰਘ ਗਿੱਲ 5 ਨੂੰ ਦਿੜਬਾ ’ਚ
Tuesday, December 04, 20120 comments
ਦਿੜਬਾ, 4 ਦਸੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਪਰਮਜੀਤ ਸਿੰਘ ਗਿੱਲ, ਆਈ. ਜੀ. ਪਟਿਆਲਾ ਜ਼ੋਨਲ ਮਿਤੀ 5 ਦਸੰਬਰ ਦਿਨ ਬੁੱਧਵਾਰ ਨੂੰ ਦਿੜ•ਬਾ ਵਿਖੇ ਆ ਰਹੇ ਹਨ। ਇਸ ਮੌਕੇ ਉਹ ਪੁਲਿਸ ਥਾਣਾ ਦਿੜ•ਬਾ ਵਿਖੇ ਪੁਲਿਸ ਸੁਵਿਧਾ ਕੇਂਦਰ (ਕਮਿਊਨਿਟੀ ਪੁਲਿਸਿੰਗ ਸੁਵਿਧਾ ਸੈਂਟਰ) ਦਾ ਉਦਘਾਟਨ ਕਰਨਗੇ ਅਤੇ ਥਾਣੇ ਦੇ ਪ੍ਰਬੰਧਾਂ ਅਤੇ ਪ੍ਰਕਿਰਿਆ ਦਾ ਨਿਰੀਖਣ ਕਰਨਗੇ। ਸ. ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸੰਗਰੂਰ ਵਿਖੇ ਵਾਰ ਹੀਰੋਜ਼ ਸਟੇਡੀਅਮ ਵਿਖੇ ਤੀਜੇ ਵਿਸ਼ਵ ਕਬੱਡੀ ਕੱਪ-2012 ਦੇ ਹੋਣ ਵਾਲੇ ਮੈਚਾਂ ਸੰਬੰਧੀ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲੈਣਗੇ।

Post a Comment