ਬਿਰਕ ਬਰਸਾਲ (ਨਸੀਬ ਸਿੰਘ ਬਿਰਕ) ਕਦੇ ਉਹ ਵੀ ਸਮਾ ਹੋਇਆ ਕਰਦਾ ਸੀ ਕਿ ਸਾਡੇ ਲੋਕ ਬਿੰਨ ਗੇਟਾ ਤੋ ਖੁਲ੍ਹੇ ਵਿਹੜਿਆ ਵਿੱਚ ਬਿੰਨਾ ਕਿਸੇ ਡਰ ਭੈਅ ਦੇ ਸੌਂਦੇ ਸਨ ।ਹੋਲੀ ਹੋਲੀ ਸਮਾ ਗੁਜਰਦਾ ਗਿਆ ਤੇ ਦਹਿਸਤ ਆਪਣਾ ਪੈਰ ਪਸਾਰਦੀ ਗਈ ਦਿਨ ਦਿਹਾੜੇ ਲੁਟਾ ਖੋਹਾ ਹੋਣ ਲੱਗੀਆਂ,ਦੁਸਮਣੀਆ ਵੱਧਦੀਆ ਗਈਆ ਇੰਨਾ ਦੁਸਮਣੀਆ ਤੇ ਦਹਿਸ਼ਤ ਗਰਦੀ ਦੇ ਮਹੌਲ ਨੇ ਸਾਡੇ ਭੈਅ ਭੀਤ ਹੋਏ ਲੋਕਾਂ ਨੂੰ ਆਪਣੀ ਰਖਵਾਲੀ ਲਈ ਹਥਿਆਰ ਜਰੂਰੀ ਕਰ ਦਿੱਤਾ ਇਸ ਹਥਿਆਰ ਦੀ ਪੂਰਤੀ ਲਈ ਸਾਡੇ ਭੋਲੇ ਭਾਲੇ ਲੋਕ ਆਪਣੀ ਬਚੀ ਖੁਚੀ ਪੂੰਜੀ ਨੂੰ ਬਿੰਨਾ ਸੋਚੇ ਸਮਝੇ ਇਸ ਨੂੰ ਲੈਣ ਲਈ ਮਜਬੂਰ ਕਰ ਦਿੱਤਾ ।ਸਮਾ ਗੁਜਰਦਾ ਗਿਆ ਤੇ ਹੋਲੀ ਹੋਲੀ ਹਰ ਘਰ ਵਿੱਚ ਹਥਿਆਰ(ਰਿਵਾਲਵਰ) ਆਮ ਹੋ ਗਿਆ ।ਪਰ ਇਸ ਆਮ ਹਥਿਆਰ ਦੇ ਨੁਕਸਾਨ ਵਾਰੇ ਕੋਈ ਵੀ ਨਹੀ ਜਾਣਦਾ ਸੀ ਕਿ ਆਉਣ ਵਾਲੇ ਦਿਨਾ ਵਿੱਚ ਇਸ ਦਾ ਕੀ ਨਤੀਜਾ ਨਿਕਲੇਗਾ ।ਹੁਣ ਹਥਿਆਰ ਰੱਖਣ ਵਾਲਿਆ ਨੂੰ ਤਾਂ ਇਸ ਦੇ ਵਾਰੇ ਪਤਾ ਲੱਗ ਹੀ ਰਿਹਾ ਹੈ ਕਿ ਅਸਲੇ ਦੀ ਆਮ ਆਮਦ ਨਾਲ ਉਹਨਾ ਦੇ ਇੱਕਲੌਤੇ ਵਾਰਿਸ ਵਿਗੜ ਕਿ ਇਸ ਦੀ ਵਰਤੋ ਕਰ ਰਹੇ ਹਨ ।ਜਿਸ ਦੀਆ ਉਦਹਾਰਣਾ ਸਾਡੇ ਅਖਬਾਰਾ,ਟੀ ਵੀ ਚੈਨਲਾਂ ਤੇ ਆਮ ਵੇਖਣ ਨੂੰ ਮਿਲਦੀਆ ਹਨ ਕਿਸ ਤਰਾਂ ਘਰ ਦੇ ਮੁੱਖੀ ਦੇ ਰਿਵਾਲਵਰ ਦਾ ਉਹਨਾ ਦੇ ਬੱਚੇ ਗਲਤ ਲਾਹਾ ਲੈਂਦੇ ਹੋਏ ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਨੂੰ ਦਾਅ ਤੇ ਲਾ ਰਹੇ ਹਨ ।ਹਥਿਆਰਾ ਦੀ ਖੁਲ੍ਹ ਲੈ ਰਹੀ ਹੈ ਕਈ ਨਿਰਦੋਸ਼ ਜਾਨਾ ਜਿੱਥੇ ਇਹ ਹਥਿਆਰ ਸਾਡੇ ਸ਼ੌਕੀਆਂ ਪਣ ਨੂੰ ਪੂਰਾ ਕਰਦੇ ਹਨ ਉੱਥੇ ਹੀ ਇੰਨਾ ਨਾਲ ਵਾਰਦਾਤਾ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ।ਜਦ ਤੱਕ ਹਥਿਆਰਾ ਦੀ ਖੁਲ੍ਹ ਬੰਦ ਨਹੀ ਹੁੰਦੀ ਤਦ ਤਕ ਨਿਰਦੋਸ਼ ਜਾਨਾ ਦਾ ਜਾਣਾ ਚੱਲਦਾ ਰਹੇਗਾ ।ਸਾਡੇ ਲੋਕ ਕਈ ਵਾਰ ਹਥਿਆਰ ਦੀ ਪਾਬੰਦੀ ਵਾਲੀ ਜਗ੍ਹਾ ਤੇ ਫੌਕੀ ਹੈਕੜ ਵਿੱਚ ਹਥਿਆਰ ਲੈ ਜਾਦੇ ਹਨ ਪਰ ਹਰ ਵਾਰ ਇਹ ਹੇੈਕੜ ਸਾਡੇ ਲੋਕਾਂ ਤੇ ਭਾਰੂ ਪਈ ਹੈ ।

Post a Comment